-11.9 C
Toronto
Friday, January 23, 2026
spot_img
Homeਕੈਨੇਡਾਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ

ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਸੋਨੇ ਦਾ ਮੈਡਲ ਜਿੱਤਿਆ

ਬਰੈਂਪਟਨ : ਜੂਨ 15 ਅਤੇ 16 ਨੂੰ ਕੈਸੀ ਕੈੰਪਬਲ ਗਰੌਂਦ ਵਿਖੇ ਕਰਵਾਏ ਗਏ ਏ.ਸੀ ਟੂਰਨਾਮੈਂਟ ਵਿੱਚ ਲਾਇਨਜ਼ ਫ਼ੀਲਡ ਹਾਕੀ ਕਲੱਬ ਸਮੇਤ ਕੁਬੈਕ ਦੀ ਪ੍ਰੋਵਿੰਸ਼ੀਅਲ ਟੀਮ, ਕੈਨੇਡੀਅਨ ਫ਼ੀਲਡ ਹਾਕੀ ਅਤੇ ઠਬਰੈਂਪਟਨ ਦੀਆਂ ਸੀਨੀਅਰ ਟੀਮਾਂ ਨੇ ਵੀ ਭਾਗ ਲਿਆ। ਫਾਈਨਲ ਮੈਚ ਵਿੱਚ ਕੈਨੇਡੀਅਨ ਫ਼ੀਲਡ ਹਾਕੀ ਐਂਡ ਕਲਚਰਲ ਕਲੱਬ ਨੂੰ 2-0 ਦੇ ਫਰਕ ਨਾਲ ਹਰਾ ਕੇ ਲਾਇਨਜ਼ ਫ਼ੀਲਡ ਹਾਕੀ ਕਲੱਬ ਨੇ ਗੋਲਡ ਮੈਡਲ ਹਾਸਿਲ ਕੀਤਾ। ਪਿਛਲੇ ਦਿਨੀਂ ਮਿਸੀਸਾਗਾ ਦੀ ਅਇਸਲੈਂਡ ਗਰੌਂਦ ਵਿਖੇ ਕਰਵਾਏ ਗਏ ਸਲਾਨਾ ਕੈਨੇਡੀਅਨ ਫ਼ੀਲਡ ਹਾਕੀ ਐਂਡ ਕਲਚਰਲ ਕਲੱਬ ਟੂਰਨਾਮੈਂਟ ਵਿਚ ਵੀ ਲਾਇਨਜ਼ ਫ਼ੀਲਡ ਹਾਕੀ ਕਲੱਬ ઠਦੀ ਅੰਡਰ 12 ਸਾਲ ਦੀ ਟੀਮ ਨੇ ਬਹੁਤ ਸੋਹਣੀ ਖੇਡ ਪ੍ਰਦਰਸ਼ਨ ਕੀਤੀ ਅਤੇ ਗੋਲਡ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਲਾਇਨਜ਼ ਦੇ ਜ਼ਿਆਦਾਤਰ ਖਿਡਾਰੀਆਂ ਨੂੰ ਸਿਰਫ ਇਕ ਸਾਲ ਹਾਕੀ ਖੇਡਦਿਆਂ ਨੂੰ ਹੋਇਆ ਹੈ। ਇਹ ਕਾਮਯਾਬੀ ਕਲੱਬ ਦੇ ਚੰਗੇ ਕੋਚਾਂ ਕਰਕੇ ਮਿਲੀ ਹੈ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੋਫੈਸ਼ਨਲ ਕੋਚਿੰਗ ਦਿਤੀ ਹੈ ਅਤੇ ਫਿੱਟਨੈਸ ਦਾ ਮੁੱਖ ਖਿਆਲ ਰੱਖਿਆ ਹੈ। ਜੇਕਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਫ਼ੀਲਡ ਹਾਕੀ ਵਿਚ ਪਾਉਣਾ ਚਾਹੁੰਦੇ ਹੋ ਤਾਂ ਜੀਵਨਜੋਤ ਬਾਠ ਨੂੰ 416-518-7187 ਤੇ ਜਾਂ [email protected] ‘ਤੇ ਸੰਪਰਕ ਕਰ ਸਕਦੇ ਹੋ।ઠ

RELATED ARTICLES
POPULAR POSTS