ਕਲੱਬ ਵਲੋਂ 29 ਅਪਰੈਲ ਤੋਂ ਨੇਬਰਹੁੱਡ ਕਲੀਨਿੰਗ ਸ਼ੁਰੂ
ਬਰੈਂਪਟਨ/ਬਿਉਰੋ ਨਿਉਜ਼
ਪਿਛਲੇ ਦਿਨੀਂ ਰੈੱਡ ਵਿੱਲੋ ਸੀਨੀਅਰ ਕਲੱਬ ਦੇ ਸਮੂ੍ਹਹ ਮੈਂਬਰਾਂ ਨੇ ਰਲ ਮਿਲ ਕੇ ਵਿਸਾਖੀ ਦਾ ਤਿਉਹਾਰ ਮਨਾਇਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਮੈਂਬਰ ਸ਼ਾਮਲ ਹੋਏ। ਚਾਹ ਪਾਣੀ ਦਾ ਆਨੰਦ ਮਾਨਣ ਪਿੱਛੋਂ ਹਰਜੀਤ ਸਿੰਘ ਬੇਦੀ ਨੇ ਵਿਸਾਖੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਵਿਚਾਰ ਸਾਂਝੇ ਕਰਨ ਲਈ ਸਟੇਜ ਦੀ ਕਾਰਵਾਈ ਸ਼ੁਰੂ ਕੀਤੀ।
ਸਭ ਤੋਂ ਪਹਿਲਾਂ ਕਲੱਬ ਦੇ ਪਰਧਾਨ ਗੁਰਨਾਮ ਸਿੰਘ ਗਿੱਲ ਨੇ ਵਿਸਾਖੀ ਦੀ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਤਿਉਹਾਰ ਸਮਾਜਕ ਮੇਲ ਜੋਲ ਤੇ ਸਾਨੂੰ ਸਾਡੇ ਵਿਰਸੇ ਨੂੰ ਜੋੜਨ ਲਈ ਜਰੂਰੀ ਹਨ। ਇਸ ਮੌਕੇ ਪਹੁੰਚੇ ਕੌਂਸਲਰ ਪੈਟ ਫੋਰਟੀਨੀ ਨੇ ਖੁਸ਼ਖਬਰੀ ਸਾਂਝੀ ਕੀਤੀ ਕਿ ਰਿਵਰਸਟੋਨ ਤੇ ਜਿੰਮ ਵਾਲੀ ਜਗ੍ਹਾ ਨੂੰ ਸਿਟੀ ਖਰੀਦ ਕੇ ਉਸ ਨੂੰ ਸੀਨੀਅਰਜ਼ ਦੀਆਂ ਸਹੂਲਤਾਂ ਲਈ ਵਰਤੇਗੀ। ਉਨ੍ਹਾਂ ਰੈਡ ਵਿੱਲੋਂ ਕਲੱਬ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਉਹ ਕਲੱਬ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣਗੇ। ਬੁਲਾਰਿਆਂ ਬਲਦੇਵ ਰਹਿਪਾ, ਪਰਮਜੀਤ ਬੜਿੰਗ ਅਤੇ ਅਮਰਜੀਤ ਸ਼ਰਮਾਂ ਨੇ ਇਤਿਹਾਸਕ ਹਵਾਲੇ ਦਿੰਦੇ ਹੋਏ ਕਿਹਾ ਕਿ ਇਹ ਤਿਉਹਾਰ ਸਿਰਫ ਪਕੌੜੇ ਜਲੇਬੀਆਂ ਦਾ ਸੁਆਦ ਮਾਣਨ ਲਈ ਹੀ ਨਹੀਂ ਹੁੰਦੇ ਸਗੋਂ ਮਨੁੱਖਤਾ ਦੀ ਭਲਾਈ ਲਈ ਮਹਾਂਪੁਰਖਾਂ ਦੀਆਂ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰ ਕੇ ੳਨ੍ਹਾਂ ਦੇ ਆਸ਼ੇ ਮੁਤਾਬਕ ਜਾਤ-ਪਾਤ, ਰੰਗ, ਧਰਮ ਅਤੇ ਨਸਲੀ ਵਿਤਕਰੇ ਰਹਿਤ ਮਨੁੱਖੀ ਬਰਾਬਰੀ ਵਾਲਾ ਅਤੇ ਵਧੀਆ ਸਮਾਜ ਸਿਰਜਣ ਦੇ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣ ਲਈ ਪਰੇਰਣਾ ਲੈਣ ਵਾਸਤੇ ਹੁੰਦੇ ਹਨ। ਕਲੱਬ ਦੇ ਵਾਲੰਟੀਅਰਾਂ ਵਲੋਂ ਇਸ ਸਾਲ 29 ਅਪਰੈਲ ਤੋਂ ਨੇਬਰਹੁੱਡ ਕਲੀਨਿੰਗ ਦਾ ਕੰਮ ਸ਼ੁਰੂ ਕਰਨ ਦੀ ਸੂਚਨਾ ਦਿੱਤੀ ਗਈ।
ਇਸ ਦੌਰਾਨ ਸ਼ਿਵਦੇਵ ਰਾਏ ਨੇ ਵਿਸਾਖੀ ਦਿਹਾੜੇ ਨਾਲ ਸਬੰਧਤ ਆਪਣੀ ਕਵਿਤਾ ਤਰੰਨਮ ਵਿੱਚ ਪੇਸ਼ ਕੀਤੀ। ਇਸ ਪ੍ਰੋਗਰਾਮ ਦਾ ਪਰਬੰਧ ਕਰਨ ਅਤੇ ਚਾਹ ਪਾਣੀ ਦੀ ਸੇਵਾ ਵਿੱਚ ਅਮਰਜੀਤ ਸਿੰਘ, ਜੋਗੰਦਰ ਪੱਡਾ, ਇੰਦਰਜੀਤ ਸਿੰਘ ਗਰੇਵਾਲ, ਮਹਿੰਦਰ ਕੌਰ ਪੱਡਾ, ਚਰਨਜੀਤ ਕੌਰ ਰਾਏ ਅਤੇ ਪਰਕਾਸ਼ ਕੌਰ ਦਾ ਧੰਨਵਾਦ ਕੀਤਾ ਗਿਆ। ਕਲੱਬ ਦੇ ਸਮੂਹ ਮੈਂਬਰਾਂ ਜੋ ਕਲੱਬ ਦੀ ਅਸਲੀ ਤਾਕਤ ਹਨ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ ਗਿਆ । ਕਲੱਬ ਸਬੰਧੀ ਕਿਸੇ ਵੀ ਜਾਣਕਾਰੀ ਲਈ ਗੁਰਨਾਮ ਸਿੰਘ ਗਿੱਲ ਪ੍ਰਧਾਨ (416-908-1300 ), ਅਮਰਜੀਤ ਸਿੰਘ ਉੱਪ ਪਰਧਾਨ (416-268-6821), ਪ੍ਰੋ: ਬਲਵੰਤ ਸਿੰਘ ਕੈਸ਼ੀਅਰ (905-915-2235) ਜਾਂ ਹਰਜੀਤ ਸਿੰਘ ਬੇਦੀ ਸਕੱਤਰ (647-924-9087) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …