ਟੋਰਾਂਟੋ/ਬਲਜਿੰਦਰ ਸੇਖਾ
ਕੈਨੇਡਾ ਦੀ ਫੈਡਰਲ ਕੰਸਰਵੇਟਿਵ ਲੀਡਰਸ਼ਿਪ ਦੇ ਧੜੱਲੇਦਾਰ ਆਗੂ ਪੀਅਰ ਪੌਲੀਵੇ ਕੰਪੇਨ ਟੀਮ ਵੱਲੋਂ ਬਰੈਪਟਨ ਦੇ ਨੌਜਵਾਨ ਤਜਰਬੇਕਾਰ, ਕੂਟਨੀਤਕ ਤੇ ਪੱਤਰਕਾਰ ਸ਼ਮਸ਼ੇਰ ਗਿੱਲ ਨੂੰ ਆਪਣਾ ਨੂੰ ਨੈਸ਼ਨਲ ਆਊਟਰੀਚ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਪੀਅਰ ਆਪਣੇ ਵਿਰੋਧੀਆਂ ਤੋਂ ਕਾਫ਼ੀ ਅੱਗੇ ਚੱਲ ਰਹੇ ਹਨ। ਉਹਨਾਂ ਦੀਆਂ ਰੈਲੀਆਂ ਵਿੱਚ ਹਜ਼ਾਰਾਂ ਲੋਕ ਆਪ ਮੁਹਾਰੇ ਉਹਨਾਂ ਨੂੰ ਸੁਣਨ ਪਹੁੰਚ ਰਹੇ ਹਨ। ਵਰਨਣਯੋਗ ਹੈ ਕਿ ਜੇ ਪੀਅਰ ਪੋਲੀਵੇ ਇਹ ਚੋਣ ਜਿੱਤ ਜਾਦੇ ਹਨ ਤਾਂ ਉਹਨਾਂ ਦਾ ਮੁਕਾਬਲਾ ਜਸਟਿਨ ਟਰੂਡੋ ਤੇ ਜਗਮੀਤ ਸਿੰਘ ਨਾਲ ਹੋਵੇਗਾ।