ਬਰੈਂਪਟਨ : ਬਹੁਤ ਸਾਰੇ ਕੈਨੇਡੀਅਨ ਵਿਅਕਤੀ ਮਾਨਸਿਕ ਸਿਹਤ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ, ਪਰ ਜਦੋਂ ਮਾਨਸਿਕ ਸਿਹਤ ਦੀ ਗੱਲ ਆਉਂਦੀ ਹੈ ਤਾਂ ਕੁਝ ਲੋਕ ਨਸਲਵਾਦ, ਵਿਤਕਰੇ, ਸਮਾਜਿਕ-ਆਰਥਿਕ ਸਥਿਤੀ ਜਾਂ ਸਮਾਜਿਕ ਅਲਹਿਦਗੀ ਕਾਰਨ ਆਮ ਨਾਲੋਂ ਵੱਧ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ। ਇਸ ਕਰਕੇ ਪਿਛਲੇ ਹਫ਼ਤੇ, ਬਰੈਂਪਟਨ ਸਾਊਥ ਦੀ ਐਮਪੀ ਸੋਨੀਆ ਸਿੱਧੂ ਨੇ ਬਰੈਂਪਟਨ ਦੇ ਹਾਸ਼ੀਆਗਤ ਭਾਈਚਾਰਿਆਂ ਦੇ ਨਿਵਾਸੀਆਂ ਦੀ ਮਾਨਸਿਕ ਸਿਹਤ ‘ਤੇ ਪੈਣ ਵਾਲੇ ਪ੍ਰਭਾਵਾਂ ਦੀ ਪੜਚੋਲ ਕਰਨ ਲਈ ਮਿਨਿਸਟਰ ਔਫ਼ ਮੈਂਟਲ ਹੈਲਥ ਐਂਡ ਐਡਿਕਸ਼ਨਜ਼ ਅਤੇ ਅਸੋਸੀਏਟ ਮਿਨਿਸਟਰ ਔਫ਼ ਹੈਲਥ, ਕੈਰੋਲਿਨ ਬੈਨੇਟ ਨਾਲ ਇੱਕ ਰਾਊਂਡ ਟੇਬਲ ਮੀਟਿੰਗ ਕੀਤੀ।
ਮਿਨਿਸਟਰ ਲਈ ਇਹ ਉਸ ਮਹੱਤਵਪੂਰਨ ਕੰਮ ਬਾਰੇ ਸੁਣਨ ਦਾ ਮੌਕਾ ਸੀ, ਜੋ ਸੰਸਥਾਵਾਂ ਬਰੈਂਪਟਨ ਵਿਚ ਕਰ ਰਹੀਆਂ ਹਨ, ਖ਼ਾਸ ਤੌਰ ‘ਤੇ ਜਦੋਂ, ਮਹਾਂਮਾਰੀ ਦੌਰਾਨ ਅਤੇ ਹੁਣ ਤੱਕ, ਪਹੁੰਚਯੋਗ, ਮਰੀਜ਼-ਕੇਂਦਰਤ ਅਤੇ ਸੱਭਿਆਚਾਰਕ ਤੌਰ ‘ਤੇ ਉਚਿਤ ਸੇਵਾਵਾਂ ਪ੍ਰਦਾਨ ਕਰਨ ਦੀ ਗੱਲ ਆਉਂਦੀ ਹੈ।
14 ਮਾਰਚ, 2022 ਨੂੰ ਮਿਨਿਸਟਰ ਬੈਨੇਟ ਨੇ ਐਲਾਨ ਕੀਤਾ ਕਿ ਫ਼ੈਡਰਲ ਸਰਕਾਰ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਸੇਵਾਵਾਂ ਲਈ ਰਾਸ਼ਟਰੀ ਮਿਆਰਾਂ ਦੇ ਵਿਕਾਸ ਵਿਚ ਤਾਲਮੇਲ ਕਰਨ ਲਈ ਸਟੈਂਡਰਡ ਕੌਂਸਲ ਔਫ਼ ਕੈਨੇਡਾ ਅਤੇ ਹਿੱਸੇਦਾਰਾਂ ਨਾਲ ਕੰਮ ਕਰਕੇ ਇੱਕ ਅਹਿਮ ਕਦਮ ਚੁੱਕ ਰਹੀ ਹੈ।
ਫ਼ੈਡਰਲ ਸਰਕਾਰ ਕੈਨੇਡੀਅਨਾਂ ਲਈ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਸਹਾਇਤਾ ਪ੍ਰਦਾਨ ਕਰਨ ਦੇ ਮਹੱਤਵ ਨੂੰ ਪਛਾਣਦੀ ਹੈ ਜਿਨ੍ਹਾਂ ਨੂੰ ਇਸਦੀ ਸਭ ਤੋਂ ਵੱਧ ਜ਼ਰੂਰਤ ਹੈ ਅਤੇ ਇਸ ਕੰਮ ਵਿਚ ਇੱਕ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸਰਕਾਰ ਉਹਨਾਂ ਸਥਾਨਕ ਪ੍ਰਾਜੈਕਟਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ ਜੋ ਹਾਸ਼ੀਆਗਤ ਸਮੂਹਾਂ ਲਈ ਸਿਹਤ ਨਤੀਜਿਆਂ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਰੱਖਦੇ ਹਨ ਅਤੇ ਜੋ ਮੁਲਕ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਤੱਕ ਰਹਿੰਦੇ ਲੋਕਾਂ ਦੀਆਂ ਮਾਨਸਿਕ ਸਿਹਤ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਸਬੰਧੀ ਜ਼ਰੂਰਤਾਂ ਦਾ ਸਮਰਥਨ ਕਰਦੇ ਹਨ।
ਜੇਕਰ ਤੁਸੀਂ ਜਾਂ ਤੁਹਾਡਾ ਵਾਕਫ਼ ਕੋਈ ਵਿਅਕਤੀ ਮੁਸ਼ਕਿਲ ਸਮੇਂ ਵਿਚ ਹੈ, ਤਾਂ ਪਹਿਲਾ ਕਦਮ ਚੁੱਕੋ ਅਤੇ WellnessTogether.ca ‘ਤੇ ਜਾਓ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …