11.1 C
Toronto
Wednesday, October 15, 2025
spot_img
Homeਕੈਨੇਡਾਕੈਰਾ-ਬਰਮ 'ਚ ਪੰਜਾਬ ਪੈਵੇਲੀਅਨ ਰਾਹੀਂ ਪੰਜਾਬੀ ਸੱਭਿਆਚਾਰ ਦੀ ਹੋਵੇਗੀ ਸੁਚੱਜੀ ਪੇਸ਼ਕਾਰੀ

ਕੈਰਾ-ਬਰਮ ‘ਚ ਪੰਜਾਬ ਪੈਵੇਲੀਅਨ ਰਾਹੀਂ ਪੰਜਾਬੀ ਸੱਭਿਆਚਾਰ ਦੀ ਹੋਵੇਗੀ ਸੁਚੱਜੀ ਪੇਸ਼ਕਾਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ
ਬਰੈਂਪਟਨ ਸਿਟੀ ਵੱਲੋਂ ਹਰ ਸਾਲ ਗਰਮੀਆਂ ਵਿੱਚ ਕਰਵਾਏ ਜਾਂਦਾ ਤਿੰਨ ਦਿਨਾਂ ਬਹੁ-ਸੱਭਿਆਰਚਕ ਮੇਲਾ ઑਕੈਰਾਬਰਮ਼ ਜੁਲਾਈ 8, 9 ਅਤੇ 10 ਨੂੰ ਬਰੈਂਪਟਨ ਦੀਆਂ ਵੱਖ-ਵੱਖ ਚੋਣਵੀਆਂ ਥਾਵਾਂ ‘ਤੇ ਹੋਵੇਗਾ। ਇਸ ਵਿੱਚ ਲੱਗਭੱਗ ਪੂਰੀ ਦੁਨੀਆਂ ਦੇ ਇੱਥੇ ਵੱਸਦੇ ਲੋਕਾਂ ਵੱਲੋਂ ਆਪੋ-ਆਪਣੇ ਦੇਸ਼, ਆਪੋ-ਆਪਣੇ ਸੱਭਿਆਚਾਰਕ, ਪੁਰਾਤਨ ਰਹਿਣ-ਸਹਿਣ, ਕਲਾ ਕ੍ਰਿਤੀਆਂ ਅਤੇ ਨਾਚ ਪੇਸ਼ ਕੀਤੇ ਜਾਣਗੇ। 1982 ਤੋਂ ਕਰਵਾਏ ਜਾਂਦੇ ਇਸ ਤਿੰਨ ਦਿਨਾਂ ਮੇਲੇ ਜਿਸ ਦੀ ਇਸ ਵਾਰ 40ਵੀਂ ਸਾਲਗ੍ਰਿਹਾ ਵੀ ਹੈ, ਵਿੱਚ ਪੰਜਾਬ ਦੀ ਨੁੰਮਾਇੰਦਗੀ ਕਰਦੇ ਪੰਜਾਬ ਪੈਵੇਲੀਅਨ ਰਾਹੀਂ ਪੰਜਾਬ ਦੇ ਸੱਭਿਆਚਾਰ, ਪੰਜਾਬੀ ਜੀਵਨ ਅਤੇ ਪੰਜਾਬੀਅਤ ਦੀ ਵੀ ਬਾਤ ਪਾਈ ਜਾਵੇਗੀ। ਜਿਸ ਬਾਰੇ ਪੰਜਾਬ ਪੈਵੇਲੀਅਨ ਦੇ ਸੰਚਾਲਕ ਪ੍ਰਿਤਪਾਲ ਸਿੰਘ ਚੱਗਰ ਦੀ ਅਗਵਾਈ ਹੇਠ ਇੱਕ ਮੀਟਿੰਗ ਬਰੈਂਪਟਨ ਵਿਖੇ ਹੋਈ। ਇਸ ਮੀਟਿੰਗ ਵਿੱਚ ਪੰਜਾਬ ਪੈਵੇਲੀਅਨ ਵਿੱਚ ਪੰਜਾਬ ਦੇ ਰੰਗ ਨੂੰ ਹੋਰ ਬਿਹਤਰ ਅਤੇ ਚੰਗੇਰਾ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੇਲੇ ਦੌਰਾਨ ਪੰਜਾਬੀ ਰੰਗ ਦੀ ਹਰ ਵੰਨਗੀ ਪੇਸ਼ ਕਰਨ ਬਾਰੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਚੱਗਰ ਤੋਂ ਇਲਾਵਾ ਅਮਰਦੀਪ ਸਿੰਘ ਬਿੰਦਰਾ, ਮੇਜਰ ਸਿੰਘ ਨਾਗਰਾ, ਚਮਕੌਰ ਸਿੰਘ ਧਾਲੀਵਾਲ, ਜੰਗੀਰ ਸਿੰਘ ਕਾਹਲੋਂ, ਗਿਆਨ ਸਿੰਘ ਕੰਗ, ਪਰਮਜੀਤ ਸਿੰਘ ਹੰਸ, ਮਨਮੋਹਨ ਸਿੰਘ, ਅਹਿਸਾਨ ਖੰਡੇਕਰ, ਕੁਲਵੰਤ ਸਿੰਘ ਆਰਟਿਸਟ, ਜਸਬੀਰ ਸਿੰਘ, ਅਜੇ ਸ਼ਰਮਾਂ, ਪ੍ਰੀਤੀ ਸ਼ਰਮਾ, ਰਮੇਸ਼ਇੰਦਰ ਸਿੰਘ ਬਰਾੜ, ਮਨਮੋਹਨ ਸਿੰਘ ਬਰਾੜ, ਮੱਧੀਆ ਅਹਿਸਾਨ ਵੀ ਹਾਜ਼ਰ ਸਨ।

RELATED ARTICLES

ਗ਼ਜ਼ਲ

POPULAR POSTS