Breaking News
Home / ਕੈਨੇਡਾ / ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਗੁਰਮਤਿ ਕਰੈਸ਼ ਕੋਰਸ ਕਰਵਾਇਆ ਗਿਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਗੁਰਦੁਆਰਾ ਬਾਬਾ ਬੁੱਢਾ ਜੀ ਵਿਖੇ ਗੁਰਮਤਿ ਕਰੈਸ਼ ਕੋਰਸ ਕਰਵਾਇਆ ਗਿਆ

ਹਮਿਲਟਨ/ਬਿਊਰੋ ਨਿਊਜ਼ : 19 ਅਗਸਤ ਐਤਵਾਰ 2018 ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋ ਸਿੱਖ ਸੋਸਾਇਟੀ ਹਮਿਲਟਨ ਬਾਬਾ ਬੁੱਢਾ ਜੀ ਗੁਰੂਦਵਾਰਾ ਵਿਖੇ ਇਨਾਮ ਵੰਡ ਸਮਾਰੋਹ ਸਮਾਗਮ ਦਾ ਆਯੋਜਨ ਕੀਤਾ ਗਿਆ। ਇਹ ਇਨਾਮ ਵੰਡ ਸਮਾਰੋਹ ਗੁਰੂਦਵਾਰਾ ਸਾਹਿਬ ਵਿਖੇ ਗੁਰਮਤਿ ਕਰੈਸ਼ ਕੋਰਸ ਸੇਲਫਲੈਸ ਸੇਕਰੀਫਾਇਸ ਪਾਰਟ ਵਨ ਜੁਲਾਈ 13,14,15 ਨੂੰ ਕਰਵਾਏ ਗਏ। ਜੇਤੂਆਂ ਨੂੰ ਪਿਛਲੇ ਐਤਵਾਰ ਸਨਮਾਨਿਤ ਕੀਤਾ ਗਿਆ। ਬੱਚਿਆਂ ਨੇ ਇਸ ਸਮਾਗਮ ਨੂੰ ਕੀਰਤਨ, ਕਵਿਤਾ ਅਤੇ ਵਿਚਾਰਾਂ ਨਾਲ ਆਰੰਭ ਕੀਤਾ ਅਤੇ ਬਹੁਤ ਸਾਰੇ ਬੱਚਿਆਂ ਨੇ ਆਪਣੀ ਸੁਰੀਲੀ ਅਵਾਜ਼ ਨਾਲ ਕੀਰਤਨ ਗਾਇਨ ਕੀਤਾ ਜੋ ਕਿ ਸ਼ਲਾਘਾਯੋਗ ਸੀ। ਕੀਰਤਨ ਦੌਰਾਨ ਗੁਰੂਘਰ ਦੇ ਮੁੱਖ ਸੇਵਾਦਾਰ ਸਰਦਾਰ ਅਵਤਾਰ ਸਿੰਘ ਨੇ ਸਿੱਖ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ 2019 ਵਿਚ ਆਪਨੇ ਬਾਕੀ ਕਮੇਟੀ ਦੇ ਮੈਂਬਰਾਂ ਨਾਲ ਵਿਚਾਰ-ਵਟਾਂਦਰਾ ਕਰ ਕੇ 2 ਗੁਰਮਤਿ ਕਰੈਸ਼ ਕੋਰਸ ਕਰਵਾਉਣ ਲਈ ਬੇਨਤੀ ਕੀਤੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੇਵਾਦਾਰ ਬੀਬੀ ਬਿੰਦਰ ਕੌਰ, ਸਰਦਾਰ ਪਰਮਜੀਤ ਸਿੰਘ ਫਰੋਮ ਗੋਲਫ, ਸਰਦਾਰ ਤਰਸੇਮ ਸਿੰਘ, ਸਰਦਾਰ ਸਤਨਾਮ ਸਿੰਘ, ਸਰਦਾਰ ਮਨਜਿੰਦਰ ਸਿੰਘ, ਬੀਬੀ ਜਸਵਿੰਦਰ ਕੌਰ, ਸਰਦਾਰ ਰਾਜਦੀਪ ਸਿੰਘ, ਬੀਬੀ ਗੁਰਮੇਜ਼ ਕੌਰ ਅਤੇ ਪ੍ਰਿੰਸੀਪਲ ਰਾਮ ਸਿੰਘ ਨੇ ਰਲ ਕੇ ਬੱਚਿਆਂ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ। ਜਿਸ ਉਪਰੰਤ ਸਾਰੇ ਬੱਚਿਆਂ ਨੂੰ ਸਰਟੀਫਿਕੇਟ ਅਤੇ ਛੋਟੀਆਂ ਟਰਾਫਿਸ ਦੇ ਨਾਲ ਸਨਮਾਨਿਤ ਕੀਤਾ।
ਇਸ ਦੇ ਨਾਲ ਹਰੇਕ ਵਰਗ ਦੇ ਜੇਤੂ ਬਚਿੱਆਂ ਨੂੰ ਉਹਨਾਂ ਦੇ ਮੰਨ ਪਸੰਦ ਦੇ ਇਨਾਮ ਆਈ-ਪੈਡ, ਪੀ-ੲੈਸ 4, /100 ਕੈਸ਼, ਟਰਾਫਿਸ, ਮੈਡਲ, ਸਰਟੀਫਿਕੇਟ ਦੇ ਕੇ ਹੌਸਲਾ ਅਫਜ਼ਾਈ ਕੀਤੀ। ਜੇਤੂਆਂ ਦੇ ਨਾਮ ਇਸ ਪ੍ਰਕਾਰ ਹਨ। ਸ. ਜਸਕਰਨ ਸਿੰਘ, ਬੀਬੀ ਜਸਲੀਨ ਕੌਰ, ਸ ਬਲਰਾਜ ਸਿੰਘ, ਸ. ਸਾਹਿਬਜੀਤ ਸਿੰਘ। ਇਸ ਤੋ ਇਲਾਵਾ 13 ਬੱਚਿਆਂ ਨੂੰ ਰਨਰਅੱਪ ਟਰਾਫਿਸ ਅਤੇ ਮੈਡਲ ਵੀ ਦਿੱਤੇ ਗਏ। ਤਿੰਨ ਬੱਚਿਆਂ ਨੇ ਕੇਸ ਨਾ ਕਤਲ ਕਰਨ ਦਾ ਪ੍ਰਣ ਕੀਤਾ ਜਿਸ ਤੋਂ ਖੁਸ਼ ਹੋ ਕੇ ਗੁਰਦੁਆਰਾ ਕਮੇਟੀ ਨੇ 600 ਡਾਲਰ ਤਿੰਨਾਂ ਬੱਚਿਆਂ ਨੂੰ ਦੇਣ ਦਾ ਇਕਰਾਰ ਕੀਤਾ। ਸਮਾਰੋਹ ਉਪਰੰਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸਾਰੇ ਸੇਵਾਦਾਰਾਂ, ਸਿੱਖ ਸੰਗਤਾਂ, ਗੁਰੂਦਵਾਰਾ ਪ੍ਰਬੰਧਕ ਕਮੇਟੀ ਅਤੇ ਨਿਊਜ਼ ਮੀਡੀਆ ਦਾ ਬਹੁਤ ਧੰਨਵਾਦ ਕੀਤਾ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …