-12.5 C
Toronto
Thursday, January 29, 2026
spot_img
Homeਕੈਨੇਡਾਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਪ੍ਰਭਮੀਤ ਸਿੰਘ ਸਰਕਾਰੀਆ ਨਾਲ ਕੀਤੀ ਗਈ...

ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵਲੋਂ ਪ੍ਰਭਮੀਤ ਸਿੰਘ ਸਰਕਾਰੀਆ ਨਾਲ ਕੀਤੀ ਗਈ ਮੁਲਾਕਾਤ

ਬਰੈਂਪਟਨ/ ਮਹਿੰਦਰ ਸਿੰਘ ਮੋਹੀ : ਪਿਛਲੇ ਦਿਨੀਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਵੱਲੋਂ ਉਨਟਾਰੀਓ ਦੇ ਛੋਟੇ ਉਦਯੋਗ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨਾਲ ਉਹਨਾਂ ਦੇ ਆਫਿਸ ਵਿੱਚ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਵਿੱਚ ਮੁਲਾਕਾਤ ਕੀਤੀ, ਜਿਸ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰ ਪ੍ਰੀਤਮ ਸਿੰਘ ਸਰਾਂ, ਅਮਰੀਕ ਸਿੰਘ ਕੁਮਰੀਆ, ਮਹਿੰਦਰ ਸਿੰਘ ਮੋਹੀ, ਇਕਬਾਲ ਸਿੰਘ ਵਿਰਕ ਤੇ ਪ੍ਰਿਤਪਾਲ ਸਿੰਘ ਗਰੇਵਾਲ ਤੋਂ ਇਲਾਵਾ ਕਲੱਬ ਦੇ ਪ੍ਰਧਾਨ ਬਲਵਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਸਿੰਘ ਬੈਨੀਪਾਲ ਸਮੇਤ ਸੀਨੀਅਰਜ਼ ਕਲੱਬ ਦੇ ਕਈ ਸਰਗਰਮ ਕਾਰਕੁੰਨ ਸ਼ਾਮਲ ਹੋਏ। ਮੁੱਖ ਏਜੰਡਾ ਸੀਨੀਅਰਜ਼ ਨਾਲ ਸਬੰਧਤ ਮਸਲੇ ਵਿਚਾਰ ਕੇ ਉਹਨਾਂ ਦੇ ਹਲ ਲਈ ਨਿਸਚਿਤ ਸਮੇਂ ਵਿੱਚ ਯੋਗ ਕਦਮ ਪੁੱਟਣ ਲਈ ਜ਼ੋਰ ਪਾਉਣਾ ਸੀ। ਸਭ ਤੋਂ ਪਹਿਲਾਂ ਪ੍ਰਧਾਨ ਜੰਗੀਰ ਸਿੰਘ ਸੈਂਬੀ ਨੇ ਸੀਨੀਅਰਜ਼ ਤੇ ਬਰੈਂਪਟਨ
ਨਿਵਾਸੀਆਂ ਦੇ ਮੁੱਖ ਇਸ਼ੂ ਬਾਰੇ ਸਰਕਾਰੀਆ ਜੀ ਦਾ ਧਿਆਨ ਕੇਂਦਰਿਤ ਕੀਤਾ। ਸੀਨੀਅਰਜ਼ ਲਈ ਫਰੀ ਡੈਂਟਲ ਕੇਅਰ ਦਾ ਲਾਭ ਬਰੈਂਪਟਨ ਵਿੱਚ ਕੇਵਲ ਦੋ ਯੂਨਿਟ ਤੇ ਹੀ ਉਪਲੱਬਧ ਹੋਣ ਕਾਰਨ ਤੇ ਉਥੇ ਵੀ ਬੇਸ਼ਿਕ ਸਹੂਲਤਾਂ ਦੀ ਘਾਟ ਹੋਣ ਕਾਰਨ ਲੋੜਵੰਦ ਸੀਨੀਅਰਜ਼ ਨੂੰ ਬਹੁਤ ਮੁਸ਼ਕਿਲ ਪੇਸ਼ ਆਉਦੀ ਹੈ। ਮਹਿੰਦਰ ਸਿੰਘ ਮੋਹੀ ਵੱਲੋਂ ਡੈਂਟਲ ਕੇਅਰ ਦੀ ਸਹੂਲਤ ਪ੍ਰਾਪਤ ਕਰਨ ਲਈ ਸੀਨੀਅਰਜ਼ ਦੀ ਆਮਦਨ ਦੀ ਹੱਦ ਵਧਾਉਣ ‘ਤੇ ਜ਼ੋਰ ਦਿੱਤਾ, ਜਿਸ ‘ਤੇ ਮੰਤਰੀ ਜੀ ਨੇ ਹਾਂਪੱਖੀ ਹੁੰਗਾਰਾ ਭਰਿਆ। ਅਮਰੀਕ ਸਿੰਘ ਕੁਮਰੀਆ ਤੇ ਪ੍ਰਿਤਪਾਲ ਸਿੰਘ ਗਰੇਵਾਲ ਨੇ ਜਾਣਕਾਰੀ ਦਿੱਤੀ ਕਿ ਕਈ ਕਿਸਮ ਦੀ ਦਵਾਈ ਲੈਣ ਤੇ ਲੋੜੀਂਦੇ ਟੈਸਟ ਕਰਵਾਉਣ ‘ਤੇ ਸੀਨੀਅਰਜ਼ ਵੱਲੋ ਪੂਰੀ ਪੇਮੈਂਟ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਬਰੈਂਪਟਨ ਵਾਸੀਆਂ ਦੀ ਚਿਰਾਂ ਤੋਂ ਚਲੀ ਆ ਰਹੀ ਯੂਨੀਵਰਸਟੀ ਲਿਆਉਣ ਬਾਰੇ ਵੀ ਵਿਸਥਾਰ ਨਾਲ ਚਰਚਾ ਹੋਈ। ਨਵੇਂ ਹਾਈਵੇ ‘ਤੇ ਬਰੈਂਪਟਨ ਦੀ ਵਧੀ ਹੋਈ ਅਬਾਦੀ ਲਈ ਦੂਜਾ ਹਸਪਤਾਲ ਜਲਦੀ ਹੋਂਦ ਵਿੱਚ ਲਿਆਉਣ ‘ਤੇ ਜ਼ੋਰ ਦਿੱਤਾ ਗਿਆ। ਸਰਕਾਰੀਆ ਹੋਰਾਂ ਨੇ ਸੀਨੀਅਰਜ਼ ਦੇ ਸਾਰੇ ਨੁਮਾਇੰਦਿਆਂ ਦੇ ਵਿਚਾਰ ਬਹੁਤ ਧਿਆਨ ਨਾਲ ਸੁਣੇ ਤੇ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਉਨਟਾਰੀਓ ਸਰਕਾਰ ਅਗੇ ਪੇਸ਼ ਕਰਨ ਦਾ ਵਾਅਦਾ ਕੀਤਾ।

 

RELATED ARTICLES
POPULAR POSTS