ਹਾਮਿਲਟਨ/ਬਿਊਰੋ ਨਿਊਜ਼
ਕਿਤਾਬਾਂ ਗਿਆਨ ਦਾ ਅਥਾਹ ਸਮੁੰਦਰ ਹਨ। ਮਨੁੱਖ ਨੂੰ ਸਮੇ ਦਾ ਹਾਣੀ ਬਣਾ ਕੇ ਜ਼ਿੰਦਗੀ ਦੀ ਤੋਰ ਨੂੰ ਸਾਵੀ ਪੱਧਰੀ ਰੱਖਣ ਵਿੱਚ ਹਮੇਸਾ ਸਹਾਈ ਹੁੰਦੀਆਂ ਹਨ । ਇਸੇ ਲੋੜ ਨੂੰ ਮੁੱਖ ਰੱਖਕੇ ਗੁਰਦੁਵਾਰਾ ਬਾਬਾ ਬੁੱਢਾ ਜੀ ਹਾਮਿਲਟਨ ਵਿਖੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਲਾਇਬ੍ਰੇਰੀ ਵਿੱਚ ਧਾਰਮਿਕ, ਇਤਿਹਾਸਕ ਅਤੇ ਸਮਾਜਿਕ ਪੁਸਤਕਾਂ ਉਪਲਬਧ ਹਨ। ਸਿੱਖ ਸਾਹਿਬ ਸਿੰਘ ਜੀ ਤੋਂ ਲੈਕੇ ਆਧੁਨਿਕ ਯੁੱਗ ਦੇ ਮਹਾਨ ਲਿਖਾਰੀਆਂ ਦੀਆਂ ਕਿਰਤਾਂ ਇਸ ਲਾਇਬ੍ਰੇਰੀ ਦੀ ਸ਼ਾਨ ਹਨ । ਬਹੁੱਤ ਸਾਰੀਆਂ ਦੁਰਲੱਭ ਕਿਤਾਬਾਂ ਇਸ ਲਾਇਬ੍ਰੇਰੀ ਵਿੱਚ ਮੌਜੂਦ ਹਨ । ਵੱਖ ਵੱਖ ਭਾਸ਼ਾਵਾਂ ਜਿਵੇਂ ਕਿ ਪੰਜਾਬੀ, ਹਿੰਦੀ, ਅੰਗਰੇਜੀ ਵਿੱਚ ਲਿਖੀਆਂ ਪੁਸਤਕਾਂ ਮਿਲ ਸਕਦੀਆ ਹਨ । ਇਤਿਹਾਸਕ ਨਾਵਲ, ਕਹਾਣੀਆਂ, ਕਵਿਤਾਵਾਂ, ਵਿਗਿਆਨਕ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਨਾਲ ਸੰਬੰਧਤ ਪੁਸਤਕਾਂ ਹਰ ਵਰਗ ਦੇ ਪਾਠਕਾਂ ਦੀ ਗਿਆਨ ਪੂਰਤੀ ਦੀ ਭੁੱਖ ਨੂੰ ਸੌਖਿਆ ਹੀ ਤ੍ਰਿਪਤ ਕਰਨ ਦੇ ਸਮਰੱਥ ਹਨ। ਭਵਿਖ ਵਿੱਚ ਪਾਠਕਾਂ ਦੀ ਮੰਗ ਅਨੁਸਾਰ ਹੋਰ ਪੁਸਤਕਾਂ ਮੰਗਵਾਈਆਂ ਜਾਣਗੀਆਂ।
Check Also
ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਰਿਹਾ ਮਲੂਕ ਸਿੰਘ ਕਾਹਲੋਂ ਨਾਲ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਦੇ ਫਾਊਂਡਰ ਮੈਂਬਰ ਤੇ ਵਾਈਸ ਚੇਅਰਮੈਨ ਮਲੂਕ ਸਿੰਘ ਕਾਹਲੋਂ ਨਾਲ ਵਿਸ਼ੇਸ਼ …