ਭਾਰਤੀ ਭਾਈਚਾਰੇ ਦੀਆਂ ਪਰੰਪਰਾਵਾਂ ਵਿਚ ਮਾਤਾ ਪਿਤਾ ਲਈ ਸਤਿਕਾਰ ਅਤੇ ਦੇਸ਼ ਭਗਤੀ ਦਾ ਜਜ਼ਬਾ ਬੜੀ ਉਚੀ ਅਤੇ ਸੁਚੀ ਵਿਸ਼ੇਸ਼ਤਾ ਰਖਦਾ ਹੈ। ਸੁਝਵਾਨ ਲੋਕ ਇਨ੍ਹਾਂ ਜਜ਼ਬਿਆਂ ਦਾ ਪੱਲਾ ਨਹੀਂ ਛਡਦੇ। ਅਸੀਂ ਕਨੇਡਾ ਵਿਚ ਰਹਿੰਦੇ ਹੋਏ ਆਪਣੀ ਮਾਤਰ ਭੂਮੀ ਦੇ ਸਤਿਕਾਰ ਦਾ ਪ੍ਰਗਟਾਵਾ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। 15 ਅਗੱਸਤ, 2016 ਨੂੰ ਭਾਰਤ ਦਾ 69 ਵਾਂ ਅਜਾਦੀ ਦਿਵਸ ਮਨਾਇਆ ਜਾ ਰਿਹਾ ਹੈ।
ਕਾਨਸੂਲੇਟ ਜਨਰਲ ਦਿਨੇਸ਼ ਭਾਟੀਆ ਜੀ ਨੇ ਸਭ ਬਜ਼ੁਰਗਾਂ ਨੂੰ ਸੱਦਾ ਪੱਤਰ ਭੇਜਿਆ ਹੈ। ਸਵੇਰੇ 10 ਵਜੇ ਫਲੈਗ ਹੌਸਟਿੰਗ ਹੋਵੇਗੀ। ਉਨ੍ਹਾਂ ਦੇ ਇਸ ਨਿਮੰਤਰਣ ਨੂੰ ਸਵੀਕਾਰ ਕਰਦਿਆਂ ‘ਸੇਵਾ ਦਲ’ ਦੇ ਵਲੰਟੀਅਰਜ਼ ਅਤੇ ਇੰਡੀਅਨ ਐਕਸ ਸਰਵਿਸਮੈਂਨ ਅਸੋਸੀਏਸ਼ਨ ਨੇ ਇਕ ਬੱਸ ਦਾ ਬੰਦੋਬਸਤ ਕੀਤਾ ਹੈ ਤਾਂ ਜੋ ਡਊਨ ਟਊਨ ਦੇ ਭੀੜ ਭੜੱਕੇ ਤੋਂ ਬਚਦਿਆ ਸਹੀ ਜਗਾਹ ਉਪਰ ਸਹੀ ਸਮੇ ਪਹੁੰਚਕੇ ਇਸ ਇਤਿਹਾਸਕ ਸਮਾਰੋਹ ਵਿਚ ਸ਼ਾਮਲ ਹੋਇਆ ਜਾ ਸਕੇ। ਬਸ ਚਲਣ ਦਾ ਸਮਾ 8,30 ਵਜੇ ਹੈ ਅਤੇ ਵਾਪਸੀ 12 ਵਜੇ ਹੈ ਜੀ। ਸਭ ਭਾਈਚਾਰੇ ਨੂੰ ਬੇਨਤੀ ਹੈ ਕਿ ਇਸ ਰਾਈਡ ਦਾ ਫਾਇਦਾ ਉਠਾਇਆ ਜਾਵੇ ਅਤੇ ਦੇਸ਼ ਭਗਤ ਹੋਣ ਦੀਆਂ ਖੁਸ਼ੀਆਂ ਪਰਾਪਤ ਕੀਤੀਆਂ ਜਾਣ। ਤਫਸੀਲ ਲਈ ਰੱਖੜਾ 905 794 7662, ਵੈਦ 647 292 1576, ਕਰਨਲ ਸੋਹੀ 647 878 7644 ਜਾਂ ਕੈਪਟਨ ਵਿਰਕ 647 631 9445 ਨਾਲ ਸੰਪਰਕ ਕੀਤਾ ਜਾ ਸਕਦਾ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …