Breaking News
Home / ਕੈਨੇਡਾ / ਬਰੈਂਪਟਨ ਵੈਸਟ ਵਾਸੀਆਂ ਲਈ ਗੌ ਸਟੇਸ਼ਨ ਦੀ ਪਾਰਕਿੰਗ ਵਿਚ ਵਾਧਾ: ਵਿੱਕ ਢਿੱਲੋਂ

ਬਰੈਂਪਟਨ ਵੈਸਟ ਵਾਸੀਆਂ ਲਈ ਗੌ ਸਟੇਸ਼ਨ ਦੀ ਪਾਰਕਿੰਗ ਵਿਚ ਵਾਧਾ: ਵਿੱਕ ਢਿੱਲੋਂ

Vick Dhillon copy copyਮਾਊਂਟ ਪਲੇਸੈਂਟ ਗੌ ਸਟੇਸ਼ਨ ‘ਤੇ 223 ਪਾਰਕਿੰਗ ਸਪਾਟ ਵਧਣਗੇ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿੱਕ ਢਿੱਲੋਂ ਨੇ ਜਾਰੀ ਕੀਤੇ ਇਕ ਪ੍ਰੈਸ ਬਿਆਨ ਵਿਚ ਦੱਸਿਆ ਕਿ ਉਨਟਾਰੀਓ ਸਰਕਾਰ ਬਰੈਂਪਟਨ ਵਾਸੀਆਂ ਲਈ ਪਬਲਿਕ ਟ੍ਰਾਂਸਿਟ ਦੀ ਵਰਤੋਂ ਨੂੰ ਆਸਾਨ ਬਣਾਉਣ ਲਈ ਬਰੈਂਪਟਨ ਵੈਸਟ ਦੇ ਮਾਉਂਟ ਪਲੇਸੰਟ ਗੌ ਸਟੇਸ਼ਨ ਦੀ ਪਾਰਕਿੰਗ ਵਧਾ ਰਿਹਾ ਹੈ। ਇਹ ਭਾਵੇਂ ਹੀ ਇਕ ਆਮ ਗੱਲ ਲੱਗੇ ਪਰ ਸਾਡੀ ਨਵੀਂ ਪੀੜ੍ਹੀ ਲਈ ਇਹ ਇਕ ਵੱਡੀ ਗੱਲ ਹੈ, ਖਾਸ ਤੌਰ ‘ਤੇ ਉਹਨਾਂ ਨੌਜਵਾਨਾਂ ਲਈ ਜਿਹੜੇ ਪੜ੍ਹਨ ਜਾਂ ਕੰਮ ਕਰਨ ਲਈ ਆਪਣੇ ਸ਼ਹਿਰ ਤੋਂ ਦੂਰ ਜਾਂਦੇ ਹਨ। 223 ਨਵੇਂ ਪਾਰਕਿੰਗ ਸਪਾਟ ਵਧਣ ਨਾਲ ਮਾਊਂਟ ਪਲੇਸੰਟ ਗੌ ਸਟੇਸ਼ਨ ਦੀ ਪਾਰਕਿੰਗ ਦੇ ਕੁੱਲ ਸਪਾਟ 1,487 ਹੋ ਜਾਣਗੇ। ਇਸ ਤੋਂ ਇਲਾਵਾ ਉਥੇ ਨਵਾਂ ਕਿਸ ਐਂਡ ਰਾਈਡ, ਬਾਈਕ ਸ਼ੇਲਟਰ ਅਤੇ ਯਾਤਰੀਆਂ ਲਈ ਨਿਘੇ ਜਾਂ ਹੀਟਿਡ ਸ਼ੇਲਟਰ ਵੀ ਵਧਾਏ ਜਾਣਗੇ।  ਸੂਬੇ ਦੇ ਇਤਿਹਾਸ ਵਿਚ ਉਨਟਾਰੀਓ ਸਰਕਾਰ ਪਬਲਿਕ ਇਨਫ੍ਰਾਸਟਰਕਚਰ ਵਿਚ ਸੱਭ ਤੋਂ ਵੱਡਾ ਨਿਵੇਸ਼ ਕਰ ਰਹੀ ਹੈ – 12 ਸਾਲਾਂ ਵਿਚ ਤਕਰੀਬਨ $160 ਬਿਲਿਅਨ ਦਾ ਨਿਵੇਸ਼ ਜਿਸ ਨਾਲ ਹਰ ਸਾਲ 110,000 ਨੌਕਰੀਆਂ ਦਾ ਸਹਿਯੋਗ ਮਿਲੇਗਾ ਅਤੇ ਨਵੀਂ ਸੜਕਾਂ, ਪੁੱਲ, ਟ੍ਰਾਂਸਿਟ ਸਿਸਟਮ, ਸਕੂਲ ਅਤੇ ਹਸਪਤਾਲ ਬਣਨਗੇ।
ਟ੍ਰਾਂਸਪੋਰਟ ਮੰਤਰੀ ਸਟੀਵਨ ਡਲ ਡੂਕਾ ਨੇ ਕਿਹਾ ਕਿ, ” ਉਨਟਾਰੀਓ ਵਾਸੀਆਂ ਦੀ ਜਿੰਦਗੀ ਬਹੁਤ ਹੀ ਵਿਅਸਤ ਹੈ – ਅਤੇ ਇਸ ਭਾਗ ਦੌੜ ਨੂੰ ਤਣਾਅ ਮੁਫ਼ਤ ਬਣਾਉਣ ਲਈ ਟ੍ਰਾਂਸਿਟ ਨੂੰ ਆਸਾਨ ਬਣਾਉਣਾ ਬਹੁਤ ਜਰੂਰੀ ਹੈ।  223 ਨਵੇਂ ਪਾਰਕਿੰਗ ਸਪਾਟ ਵਧਾਉਣ ਨਾਲ, ਅਸੀਂ ਬਰੈਂਪਟਨ ਵਾਸੀਆਂ ਲਈ ਗੌ ਸਰਵਿਸ ਨੂੰ ਇਸਤੇਮਾਲ ਕਰਨਾ ਆਸਾਨ ਬਣਾ ਰਿਹੇ ਹਾਂ। ਇਹ ਇਕ ਸਬੂਤ ਹੈ ਕਿ ਸਾਡੀ ਸਰਕਾਰ ਹਮੇਸ਼ਾ ਹੀ ਉਨਟਾਰੀਓ ਵਾਸੀਆਂ ਦੀ ਜਿੰਦਗੀ ਨੂੰ ਬਿਹਤਰ ਬਣਾਉਣਾ ਚਾਹੁੰਦੀ ਹੈ।”ਬਰੈਂਪਟਨ ਵੈਸਟ ਤੋਂ ਐਮ ਪੀ ਪੀ ਵਿਕ ਢਿੱਲੋਂ ਨੇ ਕਿਹਾ ਕਿ, ”ਮਾਉਂਟ ਪਲੇਸੰਟ ਗੌ ਸਟੇਸ਼ਨ ਦੇ ਵਧੇਰੇ  ਪਾਰਕਿੰਗ ਸਪਾਟ ਬਰੈਂਪਟਨ ਵੈਸਟ ਵਾਸੀਆਂ ਲਈ ਇਕ ਉਪਲਬਧੀ ਹੈ ਜਿਸ ਨਾਲ ਉਹ ਗੌ ਟ੍ਰਾਂਸਿਟ ਦਾ ਵਧੇਰੇ ਉਪਯੋਗ ਕਰ ਸਕਦੇ ਹਨ”।

Check Also

ਭਾਵਪੂਰਤ ਅਤੇ ਪ੍ਰੇਰਨਾਦਾਇਕ ਰਿਹਾ ਡਾ. ਨਵਜੋਤ ਕੌਰ ਨਾਲ ਅੰਤਰਰਾਸ਼ਟਰੀ ਪ੍ਰੋਗਰਾਮ ‘ਸਿਰਜਣਾ ਦੇ ਆਰ-ਪਾਰ’

ਟੋਰਾਂਟੋ : ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ …