Breaking News
Home / ਕੈਨੇਡਾ / ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ

ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਚੋਣ ਮੁਹਿੰਮ ਦੀ ਸ਼ੁਰੂਆਤ

ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਨੌਰਥ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਅਰਪਨ ਖੰਨਾ ਵੱਲੋਂ ਆਪਣੀ ਚੋਣ ਮੁਹਿੰਮ ਅਧਿਕਾਰਤ ਤੌਰ ‘ਤੇ ਸੈਂਕੜੇ ਸਮਰਥਕਾਂ ਦੀ ਹਾਜ਼ਰੀ ਵਿੱਚ ਸ਼ੁਰੂਆਤ ਕੀਤੀ ਗਈ। ਜਿੱਥੇ ਖੰਨਾ ਦੇ ਆਸ ਜਤਾਈ ਕਿ ਵੋਟਰ ਉਨ੍ਹਾਂ ਦਾ ਸਾਥ ਦੇਣਗੇ। ਅਰਪਨ ਵੱਲੋਂ ਇਸ ਮੌਕੇ ਹਰ ਦਿਨ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਦਾ ਵਾਅਦਾ ਵੀ ਕੀਤਾ ਗਿਆ। ਅਰਪਨ ਖੰਨਾ ਦੇ ਚੋਣ ਦਫ਼ਤਰ ਦਾ ਉਦਘਾਟਨ ਕਰਨ ਅਤੇ ਚੋਣ ਕੰਪੇਨ ਕਿੱਕ ਔਫ ਕਰਨ ਮੌਕੇ ਪਾਰਟੀ ਦੇ ਕਈ ਲੀਡਰ ਵੀ ਪਹੁੰਚੇ ਹੋਏ ਸਨ। ਜਿਨ੍ਹਾਂ ਖੰਨਾ ਨੂੰ ਬਰੈਂਪਟਨ ਨੌਰਥ ਦੀ ਅਵਾਜ਼ ਬਣਾ ਕੇ ਹਾਊਸ ਆਫ ਕਾਮਨਜ਼ ਭੇਜਣ ਦੀ ਅਪੀਲ ਕੀਤੀ ਤੇ ਲਿਬਰਲ ਪਾਰਟੀ ਨੂੰ ਭ੍ਰਿਸ਼ਟ ਦੱਸਿਆ। ਇਸ ਮੌਕੇ ਕੰਸਰਵੇਟਿਵ ਪਾਰਟੀ ਦੇ ਆਗੂ, ਉਨਟਾਰੀਓ ਸਰਕਾਰ ‘ਚ ਕੈਬਨਿਟ ਮੰਤਰੀ ਪ੍ਰਭਮੀਤ ਸਰਕਾਰੀਆਂ, ਮੁਰਾਰੀ ਲਾਲ ਥਾਪਲਿਆਲ, ਉਮੀਦਵਾਰ ਬਰੈਂਪਟਨ ਵੈੱਸਟ, ਕੰਸਰਵੇਟਿਵ ਪਾਰਟੀ, ਰਮੋਨਾ ਸਿੰਘ, ਉਮੀਦਵਾਰ ਬਰੈਂਪਟਨ ਈਸਟ, ਕੰਸਰਵੇਟਿਵ ਪਾਰਟੀ, ਅਮਰਜੋਤ ਸੰਧੂ ਸਮੇਤ ਕੰਸਰਵੇਟਿਵ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੀ ਸ਼ਾਮਿਲ ਸੀ।

Check Also

ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ

‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …