ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਸਿਟੀ ਕਾਉਂਸਿਲ ਦੇ ਪਲਾਨਿੰਗ ਬੋਰਡ ਦੇ ਸਟਾਫ ਨੇ ਲੋਕ ਰੋਹ ਨੂੰ ਸਮਝਦਿਆਂ ਅਤੇ ਲੋਕ ਭਾਵਨਾਵਾਂ ਦੀ ਕਦਰ ਕਰਦਿਆਂ ਮੇਅਫੀਲਡ ਤੇ ਮੇਕਵੀਨ ‘ਤੇ ਬਣਨ ਵਾਲੇ ਪਲਾਜੇ ਦੇ ਅਸਲ ਪਲਾਨ ਨੂੰ ਮਨਜੂਰ ਕਰ ਲਿਆ ਗਿਆ ਹੈ। ਜਿਸ ਵਿਚ ਉੱਥੇ ਬਿਜਨਸ ਸਟੋਰ ਤੇ ਹੋਰ ਵਪਾਰਕ ਅਦਾਰੇ ਲੈ ਕੇ ਆਉਣ ਦੀ ਗੱਲ ਕਹੀ ਗਈ ਸੀ ਜਿਸ ਨੂੰ ਬਾਅਦ ਵਿਚ ਅੱਧਾ ਘੱਟ ਕਰਕੇ ਬਾਕੀ ਜਗ੍ਹਾ ‘ਚ ਰਿਹਾਇਸ਼ੀ ਘਰ ਬਣਾਉਣ ਦਾ ਬਿਲਡਰ ਨੇ ਨਵਾਂ ਪਲਾਨ ਬਣਾ ਲਿਆ ਸੀ। ਫਿਰ ਉੱਥੇ ઠਦੇ ਲੋਕਾਂ ਨੇ ਵਿਰੋਧ ਕੀਤਾ ਸੀ ਤੇ 600 ਦੇ ਕਰੀਬ ਪਟੀਸ਼ਨ ਸਿਟੀ ਪਲਾਨਿੰਗ ਬੋਰਡ ਨੂੰ ਭੇਜੀਆ ਸੀ। ਇਸ ਮੁਹਿਮ ਵਿਚ ਹਰਬੰਸ ਸਿੰਘ ਧਾਲੀਵਾਲ ਤੇ ਜੋਤਵਿੰਦਰ ਸੋਢੀ ਦੀ ਅਗਵਾਈ ਹੇਠ ਸਿਟੀ ਕਾਉਂਸਿਲ ਨਾਲ ਇਤਰਾਜ ਵੀ ਪ੍ਰਗਟਾਇਆ ਸੀ । ਹੁਣ ਲੋਕਾਂ ਦੇ ਹੱਕ ਵਿਚ ਆਏ ਫੈਸਲੇ ਨਾਲ ਸਾਰਿਆ ਨੇ ਉਮੀਦ ਕੀਤੀ ਕਿ ਹੁਣ ਅਸਲ ਪਲਾਨ ਮੁਤਾਬਕ ਪਲਾਜੇ ਦਾ ਨਿਰਮਾਣ ਹੋਵੇਗਾ। ਜੋਤਵਿੰਦਰ ਸੋਢੀ ਨੇ ਸਿਟੀ ਤੇ ਹੋਰ ਮਸਲਿਆਂ ਦੇ ਹੱਲ ਲਈ ਲੋਕਾਂ ਨੂੰ ਇੰਝ ਹੀ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ ਤੇ ਇਸ ਫੈਸਲੇ ਤੇ ਖੁਸ਼ੀ ਪ੍ਰਗਟ ਕੀਤੀ ਹੈ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …