18.5 C
Toronto
Sunday, September 14, 2025
spot_img
Homeਕੈਨੇਡਾਅਮਰ ਕਰਮਾ ਨੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਆ

ਅਮਰ ਕਰਮਾ ਨੇ ਲੋਕਾਂ ਨੂੰ ਅੰਗ ਦਾਨ ਕਰਨ ਲਈ ਪ੍ਰੇਰਿਆ

ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਨਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ
ਬਰੈਂਪਟਨ/ਬਿਊਰੋ ਨਿਊਜ਼ : ਅਮਰ ਕਰਮਾ ਹੈਲਥ ਐਂਡ ਵੈੱਲਨੈੱਸ ਅਵੇਅਰਨੈੱਸ ਨੈੱਟਵਰਕ ਵੱਲੋਂ ਨੌਂਵਾਂ ਸਾਲਾਨਾ ਗਿਵ ਏ ਹਾਰਟ ਗਾਲਾ ਵਰਸਾਇਲਜ਼ ਕਨਵੈਂਸ਼ਨ ਸੈਂਟਰ, ਮਿਸੀਸਾਗਾ ਵਿਖੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਵਿਚ ਅੰਗ ਦਾਨ ਪ੍ਰਤੀ ਪਰੰਪਰਿਕ ਭੁਲੇਖਿਆਂ ਨੂੰ ਦੂਰ ਕਰਕੇ ਇਸ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ ਤਾਂ ਕਿ ਲੋਕ ਇਹ ਅਹਿਦ ਕਰਨ ਕਿ ਉਹ ਆਪਣੇ ਨਵਜਨਮੇ ਬੱਚੇ ਦੇ ਨਾੜੂ ਦਾ ਖੂਨ, ਆਪਣੇ ਵਾਲ ਅਤੇ ਜਿੱਥੇ ਸੰਭਵ ਹੋ ਸਕੇ ਆਪਣਾ ਖੂਨ ਦਾਨ ਕਰਨਗੇ ਅਤੇ ਜਿੱਥੋਂ ਤੱਕ ਹੋ ਸਕੇ ਮਾਨਸਿਕ ਰੋਗਾਂ ਅਤੇ ਆਪਣੀ ਕਮਿਉਨਿਟੀ ਵਿਚ ਫੈਲੇ ਨਸ਼ਿਆਂ ਨੂੰ ਰੋਕਣ ਦਾ ਸੁਨੇਹਾ ਦੇ ਕੇ ਪਿਆਰ ਵਰਗੇ ਮਹਾਨ ਜਜ਼ਬੇ ਨੂੰ ਪ੍ਰਫੁਲੱਤ ਕਰਨਗੇ।ਇਸ ਵਰ੍ਹੇ ਚਾਰ ਸਾਲਾਂ ਤੋਂ ਲੈ ਕੇ ਵੱਖ ਵੱਖ ਉਮਰ ਅਤੇ ਤਜਰਬੇ ਦੇ ਬੁਲਾਰਿਆਂ ਨੇ ਅੰਗ ਦਾਨ ਪ੍ਰਤੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਰਾਧਿਕਾ ਗੋਇਲ, ਗੁਰਵਿੰਦਰ “ਹੈਰੀ” ਪਾਬਲਾ, ਨੀਲਮ, ਸੈਮ ਵਧਵਾ, ਰੀਆ ਮਲਿਕ, ਸ਼ਰੇਅ ਦੂਆ, ਅਮਨਪ੍ਰੀਤ, ਅਸ਼ਵੀਨ ਜੋਸ਼ਨ, ਕਾਇਆ ਗਿੱਲ ਨੇ ਵਿਚਾਰ ਪੇਸ਼ ਕੀਤੇ। ਜਗਵੀਰ ਸਰੋਇਆ ਨੂੰ ‘ਵਲੰਟੀਅਰ ਆਫ ਦਾ ਈਯਰ’ ਦੇ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ। ਸ਼ੀਲਾ ਸੈਮੀ, ਸ਼ੇਅ ਚੀਮਾ, ਮਨਜੋਤ ਸਿੰਘ ਅਤੇ ਕਿਰਤਪਾਲ ਸਿੰਘ ਨੂੰ ਵੀ ਅਮਰ ਕਰਮਾ ਪ੍ਰਤੀ ਉਨ੍ਹਾਂ ਦੀ ਲਗਨ ਕਰਕੇ ਸਨਮਾਨਤ ਕੀਤਾ ਗਿਆ। ‘ਸਪੈਸ਼ਲ ਸਿਕਸਟੀਨ ਸੈਗਮੈਂਟ’ ਵਿਚ ਬੱਚਿਆਂ ਨੇ ਆਪਣੇ ਸੋਲ੍ਹਵੇਂ ਜਨਮ ਦਿਨ ‘ਤੇ ਅੰਗਦਾਨ ਅਤੇ ਟਿਸ਼ੂਵਾਨ ਕਰਨ ਲਈ ਰਜਿਟਰ ਕਰਨ ਅਤੇ ਭਵਿੱਖ ਵਿਚ ਸੋਲ੍ਹਾਂ ਸਾਲਾਂ ਦੇ ਹੋਣ ਵਾਲੇ ਨੌਜਵਾਨਾਂ ਨੂੰ ਪ੍ਰੇਰਨਾ ਦੇਣ ਦਾ ਵਾਅਦਾ ਕੀਤਾ। ਇਲੈਨਾ ਦੁਆਰਾ ਬਣਾਈਆਂ ਗਈਆਂ ਪੇਂਟਿੰਗਾਂ ਦਾ ਪ੍ਰਦਰਸ਼ਨ ਅਤੇ ਵਿਕਰੀ ਕੀਤੀ ਗਈ ਜਿਸਨੇ ਆਪਣੇ ਮੁਨਾਫੇ ਨੂੰ ਅਮਰ ਕਰਮਾ ਨੂੰ ਦਾਨ ਕਰ ਦਿੱਤਾ।
ਐੱਮ ਪੀ ਰੂਬੀ ਸਹੋਤਾ ਨੇ ਅਮਰ ਕਰਮਾ ਨੂੰ ਕੈਨੇਡਾ ਦੇ ਸਰਕਾਰੀ ਸ਼ਲਾਘਾ ਪੱਤਰ ਨਾਲ ਨਿਵਾਜਿਆ ਜਦੋਂ ਕਿ ਐੱਮ ਪੀ ਪੀ ਦੀਪਕ ਆਨੰਦ ਪ੍ਰੀਮੀਅਰ ਡੱਗ ਫੋਰਡ ਵੱਲੋਂ ਸ਼ੁਭ ਇੱਛਾਵਾਂ ਦਾ ਸੰਦੇਸ਼ ਦੇਣ ਆਏ। ਬਰੈਂਪਟਨ ਦੇ ਮੇਅਰ ਪੈਟਰਿਕ ਬਰਾਊਨ ਨੇ ਇਸ ਸੰਸਥਾ ਦੀ ਫਾਊਂਡਰ ਲਵੀਨ ਗਿੱਲ ਅਤੇ ਉਸਦੀ ਟੀਮ ਵੱਲੋਂ ਸਮਾਜ ਲਈ ਕੀਤੇ ਜਾ ਰਹੇ ਉੱਦਮਾਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਵੀ ਕਰਾਇਆ ਗਿਆ।

RELATED ARTICLES
POPULAR POSTS