ਬਰੈਂਪਟਨ : ਬਰੈਂਪਟਨ ਨਾਰਥ ਤੋਂ ਸੰਸਦ ਮੈਂਬਰ ਰੂਬੀ ਸਹੋਤਾ ਨੇ ਲੰਘੇ ਦਿਨੀਂ ਸਕੂਲਾਂ ਦਾ ਦੌਰਾ ਕਰਕੇ ਗਰੇਡ 5 ਕਲਾਸ ਦੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਰੂਬੀ ਸਹੋਤਾ ਨੇ ਲਾਰਕਸਪਰ ਪਬਲਿਕ ਸਕੂਲ, ਗੁਡ ਸ਼ੈਫਰਡ ਕੈਥੋਲਿਕ ਐਲੀਮੈਂਟਰੀ ਸਕੂਲ, ਸੇਂਟ ਸਟੀਫਨਜ਼ ਐਲੀਮੈਂਟਰੀ ਸਕੂਲ ਅਤੇ ਬੇਨੇਰਬਲ ਮਾਈਕਲ ਜੇ. ਮੈਕਗਿਵਨੀ ਕੈਥੋਲਿਕ ਸਕੂਲ ਦਾ ਪ੍ਰਮੁੱਖ ਤੌਰ ‘ਤੇ ਦੌਰਾ ਕੀਤਾ।
ਗਰੇਡ 5 ਦੇ ਪਾਠਕ੍ਰਮ ਦੇ ਤੌਰ ‘ਤੇ ਸਟੂਡੈਂਟਸ ਸ਼ੋਸ਼ਲ ਸਟੱਡੀਜ਼ ਵਿਚ ਸਰਕਾਰ ਦੇ ਬਾਰੇ ਵਿਚ ਵੀ ਸਿੱਖ ਸਕਦੇ ਹਨ। ਸਾਰੇ ਸਕੂਲਾਂ ਦੇ ਵਿਦਿਆਰਥੀਆਂ ਨੇ ਐਮ ਪੀ ਸਹੋਤਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਕਲਾਸਾਂ ਦੇ ਬੱਚਿਆਂ ਨਾਲ ਮਿਲਾਇਆ। ਉਨ੍ਹਾਂ ਸੰਸਦ ਦੇ ਨਿੱਜੀ ਅਨੁਭਵ ਬਾਰੇ ਦੱਸਿਆ ਅਤੇ ਉਨ੍ਹਾਂ ਦੇ ਕਈ ਸਵਾਲਾਂ ਦਾ ਵੀ ਉਤਰ ਵੀ ਦਿੱਤਾ। ਐਮ ਪੀ ਸਹੋਤਾ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਨੂੰ ਵੀ ਰਾਜਨੀਤਕ ਪ੍ਰਕਿਰਿਆ ਦੇ ਮਹੱਤਵ ਬਾਰੇ ਸਮਝਾਉਣ ਵਿਚ ਮੱਦਦ ਕਰਨ ਦੀ ਜ਼ਰੂਰਤ ਹੈ। ਇਨ੍ਹਾਂ ਵਿਦਿਆਰਥੀਆਂ ਨੇ ਹੀ ਵੱਡੇ ਹੋ ਕੇ ਵੋਟਰ ਬਣਨਾ ਹੈ ਅਤੇ ਭਵਿੱਖ ਦੇ ਸਮਾਜ ਦਾ ਮੈਂਬਰ ਬਣਦੇ ਹੋਏ ਆਪਣਾ ਯੋਗਦਾਨ ਦੇਣਾ ਹੈ। ਇਹ ਵਿਦਿਆਰਥੀ ਹੀ ਬਾਅਦ ਵਿਚ ਦੇਸ਼ ਦੀ ਤਰੱਕੀ ਦਾ ਰਸਤਾ ਅੱਗੇ ਜਾਵੇਗਾ। ਐਮ ਪੀ ਸਹੋਤਾ ਨੇ ਕਲਾਸ 5 ਦੇ ਪਾਠਕ੍ਰਮ ਵਿਚ ਸ਼ਾਮਲ ਕੀਤੇ ਗਏ ਨਵੇਂ ਵਿਸ਼ਿਆਂ ਬਾਰੇ ਵਿਚ ਪ੍ਰੋਜੈਨਟੇਸ਼ਨ ਵੀ ਦਿੱਤੀ, ਜਿਸ ਤਰ੍ਹਾਂ ਕਿ ਸੰਸਦ ਦੀ ਭੂਮਿਕਾ, ਹਾਊਸ ਆਫ ਕਾਮਨਜ਼ ਤੇ ਸੈਨੇਟ ਦੇ ਮਹੱਤਵ ਅਤੇ ਇਕ ਬਿਲ ਕਿਸ ਤਰ੍ਹਾਂ ਕਾਨੂੰਨ ਬਣਦਾ ਹੈ। ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਸੰਸਦ ਦੇ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ। ਇਸ ਪ੍ਰਕਾਰ ਨਾਲ ਵਿਦਿਆਰਥੀਆਂ ਨੂੰ ਚੋਣ ਪ੍ਰਕਿਰਿਆ, ਵਾਤਾਵਰਣ ਅਤੇ ਐਮ ਪੀ ਦੇ ਦਾਇਰੇ ਬਾਰੇ ਸਮਝਾਉਣ ਦਾ ਮੌਕਾ ਲਿਆ। ਗਰੇਡ 5 ਦੇ ਵਿਦਿਆਰਥੀਆਂ ਦੁਆਰਾ ਪੁੱਛੇ ਗਏ ਸਵਾਲਾਂ ਬਾਰੇ ਪੁੱਛੇ ਜਾਣ ‘ਤੇ ਐਮ ਪੀ ਸਹੋਤਾ ਨੇ ਕਿਹਾ ਕਿ ਮੈਂ ਹਮੇਸ਼ਾ ਤੋਂ ਹੀ ਇਨ੍ਹਾਂ ਨੌਜਵਾਨ ਵਿਦਿਆਰਥੀਆਂ ਦੁਆਰਾ ਪੁੱਛੇ ਜਾਣ ਵਾਲੇ ਸਵਾਲਾਂ ਦੀ ਗਹਿਰਾਈ ਤੋਂ ਹੈਰਾਨ ਰਹਿ ਜਾਂਦੀ ਹੈ। ਇਹ ਬੱਚੇ ਵੀ ਕਾਫੀ ਕੁਝ ਜਾਣਦੇ ਹਨ ਅਤੇ ਉਹਨਾਂ ਦੇ ਸਵਾਲਾਂ ਦੇ ਉਤਰ ਦੇ ਕੇ ਮੈਨੂੰ ਵੀ ਕਾਫੀ ਖੁਸ਼ੀ ਹੋ ਰਹੀ ਹੈ।