Breaking News
Home / ਕੈਨੇਡਾ / ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼

ਦਰਸ਼ਕਾਂ ਨੂੰ ਧੁਰ ਅੰਦਰ ਤੱਕ ਝੰਜੋੜ ਗਿਆ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼

ਬਰੈਂਪਟਨ/ਡਾ. ਝੰਡ : ‘ਯੂਨਾਈਟਡ ਮੈਗਾ ਮਿਲੇਨੀਅਮ’ ਵੱਲੋਂ ਡਾ. ਹੀਰਾ ਰੰਧਾਵਾ ਦੁਆਰਾ ਨਿਰਦੇਸ਼ਿਤ ਨਾਟਕ ઑਮਾਤਾ ਗੁਜਰੀ-ਸਾਕਾ ਸਰਹਿੰਦ਼ ਨਾਟਕ ਦੀ ਪੇਸ਼ਕਾਰੀ ਲੰਘੇ ਐਤਵਾਰ ਬਰੈਂਪਟਨ ਦੇ ‘ਰੋਜ਼ ਥੀਏਟਰ’ ਵਿਚ ਸਫ਼ਲਤਾ-ਪੂਰਵਕ ਕੀਤੀ ਗਈ। ਡਾ.ਨਿਰਮਲ ਜੌੜਾ ਦੁਆਰਾ ਲਿਖੇ ਇਸ ਨਾਟਕ ਵਿਚ ਮਾਤਾ ਗੁਜਰੀ ਜੀ ਦੁਆਰਾ ਝੱਲੇ ਗਏ ਦੁਖੜਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹੀਦੀ ਨੂੰ ਰੂਪਮਾਨ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਾਤਾ ਗੁਜਰੀ ਜੀ ਅਤੇ ਸਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਪ੍ਰੋਜੈੱਕਰ ਉੱਪਰ ਸਲਾਈਡਾਂ ਅਤੇ ਕਲਾਕਾਰਾਂ ਨੇ ਮਿਹਨਤ ਨਾਲ ਕੀਤੀ ਗਈ ਐਕਟਿੰਗ ਨਾਲ ਦਰਸਾਇਆ।
ਨਾਟਕ ਇਕ ਭਾਰਤੀ ਬਜ਼ੁਰਗ ‘ਬਾਬਾ ਜੀ’ ਵੱਲੋ ਕੈਨੇਡਾ ਵਿੱਚ ਖੇਡ ਰਹੇ ਬੱਚਿਆਂ ਨੂੰ ਕਹਾਣੀ ਸੁਨਾਉਣ ਤੋਂ ਸ਼ੁਰੂ ਹੁੰਦਾ ਹ ੈਜਿਸ ਦੌਰਾਨ ਮਾਤਾ ਗੁਜਰੀ ਜੀ ਦੇ ਜਨਮ ਤੋਂ ਲੈ ਕੇ ਸ਼ਹੀਦੀ ਤੱਕ ਦੇ ਇਤਿਹਾਸਕ ਪਾਤਰ ਸਟੇਜ ‘ਤੇ ਆਉਂਦੇ ਹਨ।
ਰੋਸ਼ਨੀ ਅਤੇ ਅਵਾਜ਼ ਦੀ ਆਧੁਨਿਕ ਵਿਧਾ ਰਾਹੀਂ ਇਤਿਹਾਸ ਵਿਚਲੇ ਸਮੇਂ ਤੇ ਸਥਾਨਾਂ ਨੂੰ ਹੂ-ਬ-ਹੂ ਦਰਸ਼ਕਾਂ ਸਾਹਵੇਂ ਲਿਆਂਦਾ ਗਿਆ। ਮਾਤਾ ਗੁਜਰੀ, ਗੁਰੂ ਤੇਗ਼ ਬਹਾਦਰ ਜੀ ਦੀ ਸ਼ਹੀਦੀ, ਗੁਰੂ ਗੋਬਿੰਦ ਸਿੰਘ ਜੀ, ਅਤੇ ਚਾਰੇ ਸਾਹਿਬਜ਼ਾਦਿਆਂ ਦੀ ਹੋਂਦ ਨੂੰ ਪ੍ਰੋਜੈਟਰ ਦੀ ਸਹਾਇਤਾ ਨਾਲ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਗਿਆ। ਸਾਹਿਜ਼ਾਦਿਆਂ ਦੀ ਸ਼ਹੀਦੀ ਵਾਲੇ ਸੀਨ ਮੌਕੇ ਜਦੋਂ ਉੱਸਰ ਰਹੀ ਕੰਧ ਨੂੰ ਵੱਖ-ਵੱਖ ਸਲਾਈਡਾਂ ਰਾਹੀਂ ਦਿਖਾਇਆ ਜਾ ਰਹੀ ਸੀ ਤਾਂ ਹਾਲ ਵਿਚ ਮੌਜੂਦ ਦਰਸ਼ਕਾਂ ਵਿਚ ਕੋਈ ਐਸੀ ਅੱਖ ਨਹੀਂ ਸੀ ਜਿਹੜੀ ਨਮ ਨਾ ਹੋਈ ਹੋਵੇ।
ਟੋਰਾਂਟੋ ਖ਼ੇਤਰ ਵਿਚ ਰੰਗ-ਮੰਚ ਕਰਨ ਵਾਲੇ ਥੀਏਟਰ ਦੇ ਮੰਝੇ ਹੋਏ ਕਲਾਕਾਰਾਂ ਵਿੱਚੋਂ ਨਿਰਦੇਸ਼ਕ ਡਾ.ਹੀਰਾ ਰੰਧਾਵਾ ਨੇ ਗੰਗੂ ਪੰਡਤ, ਪਰਮਜੀਤ ਦਿਓਲ ਨੇ ਗੰਗੂ ਦੀ ਪਤਨੀ, ਜਸਵਿੰਦਰ ਬੱਬੂ ਨੇ ਵਜ਼ੀਦ ਖਾਨ, ਸੁਖਤੇਜ ਸਿੰਘ ਤੇ ਅਜੀਤ ਸਿੰਘ ਸੈਣੀ ਨੇ ਸਿਪਾਹੀ, ਜਗਵੰਤ ਸਿੰਘ ਗਹੀਰ ਨੇ ਚੋਬਦਾਰ, ਸੁੰਦਰਪਾਲ ਰਾਜਾਸਾਂਸੀ ਨੇ ਵਜ਼ੀਦ ਖ਼ਾਨ ਦੀ ਬੇਗ਼ਮ, ਕਨਵਰ ਦੇਵ ਸੇਖੋਂ ਨੇ ਔਰੰਗਜ਼ੇਬ ਤੇ ਨਵਾਬ ਮਲੇਰਕੋਟਲਾ, ਬਲਵੀਰ ਸਿੰਘ, ਜਸਪ੍ਰੀਤ ਸਿੰਘ ਮਾਂਗਟ, ਮੁਖਤਿਆਰ ਦਿਲ, ਸੁਖਵਿੰਦਰ ਸਿੰਘ ਸੈਂਪਲੇ, ਨੌ ਨਿੱਧ ਸਿੰਘ, ਅਨਹਦ ਸਿੰਘ ਤੇ ਦਿਲਬਰ ਮਾਂਗਟ ਨੇ ਗੁਰੂ ਦੇ ਸਿੰਘਾਂ, ਮਨੂ ਭੰਡਾਲ ਨੇ ਸੂਬੇਦਾਰ ਤੇ ਦਰਬਾਰੀ, ਜੋਵਨ ਦਿਓਲ ਨੇ ਦਰਬਾਰੀ ਤੇ ਢੰਡੋਰਚੀ, ਦਵਿੰਦਰ ਜੌਹਲ ਨੇ ਸੁੱਚਾਨੰਦ, ਮਨਰਾਜ ਮਾਂਗਟ ਨੇ ਦਰਵੇਸ਼, ਜੋਤ ਸਰੂਪ ਕੌਰ ਸੰਧੂ ਤੇ ਬਲਜਿੰਦਰ ਸਿੰਘ ਮਾਨ, ਸੁਖਜਿੰਦਰ ਸਿੰਘ ਕੈਂਥ ਨੇ ਡਾਕੀਏ, ਕਰਮਜੀਤ ਗਿੱਲ ਨੇ ‘ਇੰਡੀਅਨ ਬਾਬਾ ਜੀ’ ਅਤੇ ਅਸ਼ਨੀਰ ਕੌਰ ਮਾਂਗਟ, ਮਨਤਾਜ ਧੁੱਗਾ, ਮਨਰਾਜ ਗਰੇਵਾਲ, ਸੁਖਮਨ ਗਰੇਵਾਲ, ਗੁਰਮਨ ਸਿੰਘ ਢੇਸੀ, ਮਨਰਾਜ ਸੈਣੀ, ਗੁਰਸ਼ਾਨ ਸਿੰਘ ਦੇਵਗਣ ਸਮੇਤ ਸਹਿਜਪ੍ਰੀਤ ਸਿੰਘ ਨਾਗਪਾਲ, ਰਿਪਤੇਗ ਸਿੰਘ ਸੋਢੀ, ਜਪਲੀਨ ਕੌਰ ਨਾਗਪਾਲ, ਸਤਸੰਗਤ, ਸ਼ਰਧਾਪ੍ਰੀਤ, ਨੇ ਕੈਨੇਡੀਅਨ ਬੱਚਿਆਂ ਦੀਆਂ ਦਮਦਾਰ ਭੂਮਿਕਾਵਾਂ ਨਿਭਾਈਆਂ। ਵੱਡੀ ਕਸਟ ਦੇ ਇਸ ਨਾਟਕ ਵਿਚ 50 ਦੇ ਕਰੀਬ ਕਲਾਕਾਰਾਂ ਨੇ ਆਪਣੀ ਕਲਾ ਦੇ ਜੌਹਰ ਵਿਖਾਏ। ਇਸ ਪੇਸ਼ਕਾਰੀ ਲਈ ਪ੍ਰੋਜੈਕਟਰ ਸਲਾਈਡ-ਸ਼ੋਅ ਅਤੇ ਸੈੱਟ ਡੀਜ਼ਾਈਨਿੰਗ ਰੂਪੀ ਮਾਂਗਟ ਨੇ ਕੀਤੀ।
ਨਿਰਦੇਸ਼ਕ ਨਾਲ ਮੇਕ-ਅੱਪ ਸਹਿਯੋਗ ਜਸਵਿੰਦਰ ਬੱਬੂ ਨੇ ਦਿੱਤਾ। ਲਾਈਟਾਂ ਦੀ ਜ਼ਿੰਮੇਵਾਰੀ ਉੱਘੇ ਰੰਗ-ਕਰਮੀ ਜਗਵਿੰਦਰ ਜੱਜ ਤੇ ਸਹਾਇਕ ਵਰਿੰਦਰ ਅੰਗਰੋਆ ਨੇ ਨਿਭਾਈ। ਇਸ ਪੇਸ਼ਕਾਰੀ ਮੌਕੇ ઑਸਿੱਕ ਕਿਡਜ਼ ਹਸਪਤਾਲ਼ ਅਤੇ ઑਪੀਲ ਚਿਲਡਰਨ਼ ਸੰਸਥਾਵਾਂ ਨੂੰ ਪੰਜ-ਪੰਜ ਹਜ਼ਾਰ ਦੀ ਰਾਸ਼ੀ ਦੇ ਚੈੱਕ ਭੇਂਟ ਕੀਤੇ ਗਏ।
ਨਾਟਕ ਦਾ ਆਨੰਦ ਮਾਨਣ ਸਮੇਤ ਬੱਚਿਆਂ ਨੂੰ ਸਿੱਖ-ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ਲੋਕ ਪਰਿਵਾਰਾਂ ਸਮੇਤ ਸ਼ਾਮਲ ਹੋਏ। ਇਸ ਮੌਕੇ ਨਾਟਕ ਦੇ ਲੇਖਕ ਡਾ. ਨਿਰਮਲ ਜੌੜਾ ਵੀ ਹਾਜ਼ਰ ਸਨ ਜਿਨ੍ਹਾਂ ਨੇ ਕਿਹਾ ਕਿ ਇਸ ਨਾਟਕ ਦੇ ਸ਼ੋਅ ਉਹ ਹਰ ਉਸ ਥਾਂ ਪੇਸ਼ ਕਰਨ ਦੇ ਯਤਨ ਕਰਨਗੇ ਜਿਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਪਰ ਇਸ ਦੇ ਲਈ ਸੁਹਿਰਦ ਸਹਿਯੋਗੀਆਂ ਦੇ ਹੁੰਗਾਰੇ ਦੀ ਲੋੜ ਹੈ।
ਨਾਟਕ ਦੇ ਨਿਰਦੇਸ਼ਕ ਡਾ.ਹੀਰਾ ਰੰਧਾਵਾ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਦਾ ਇਹ ਇਕ ਨਿਮਾਣਾ ਜਿਹਾ ਯਤਨ ਹੈ ਜਿਸ ਵਿਚ ਅਸੀਂ ਸਫ਼ਲ ਹੋਏ ਹਾਂ। ਜੀਟੀਏ ਦੇ ਸਮੂਹ ਪੰਜਾਬੀ-ਮੀਡੀਆ ਦੇ ਪ੍ਰਤੀਨਿਧੀ ਇਸ ਮੌਕੇ ਹਾਜ਼ਰ ਸਨ ਜਿਨ੍ਹਾਂ ਵਿੱਚੋਂ ਡਾ. ਬਲਵਿੰਦਰ ਸਿੰਘ, ਡਾ. ਸੁਖਦੇਵ ਸਿੰਘ ਝੰਡ, ਇਕਬਾਲ ਮਾਹਲ, ਚਮਕੌਰ ਮਾਛੀਕੇ ਤੇ ਸਤਿੰਦਰਦਰ ਪਾਲ ਸਿੱਧਵਾਂ ਨੇ ਨਾਟਕ ਦੀ ਪੇਸ਼ਕਾਰੀ ਦੀ ਰੱਜ ਕੇ ਤਾਰੀਫ਼ ਕੀਤੀ। ਇਸ ਮੌਕੇ ਨਾਟਕ ਦੇ ਪ੍ਰੀਡਿਊਸਰ ਦੇਵ ਮਾਂਗਟ ਨੇ ਸੱਭਨਾਂ ਦਾ ਧੰਨਵਾਦ ਕਰਦਿਆਂ ਇਸ ਤਰ੍ਹਾਂ ਦੇ ਹੋਰ ਸ਼ੋਅ ਕਰਵਾਉਣ ਦਾ ਵਾਅਦਾ ਕੀਤਾ। ਨਾਟਕ ਦੀ ਇਹ ਪੇਸ਼ਕਾਰੀ ਲੰਬੇ ਸਮੇ ਤੱਕ ਲੋਕਾਂ ਅਤੇ ਦਰਸ਼ਕਾਂ ਦੇ ਮਨਾਂ ‘ਤੇ ਛਾਈ ਰਹੇਗੀ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …