15.2 C
Toronto
Monday, September 15, 2025
spot_img
Homeਕੈਨੇਡਾਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਵਿਦੇਸ਼ੀ ਪੰਜਾਬੀ ਮਾਪੇ ਮੋਹਰੀ :...

ਪੰਜਾਬੀ ਸੱਭਿਆਚਾਰ ਨਾਲ ਬੱਚਿਆਂ ਨੂੰ ਜੋੜਨ ਲਈ ਵਿਦੇਸ਼ੀ ਪੰਜਾਬੀ ਮਾਪੇ ਮੋਹਰੀ : ਵਿਨੋਦ ਹਰਪਾਲਪੁਰੀ

ਟੋਰਾਂਟੋ/ਹਰਜੀਤ ਸਿੰਘ ਬਾਜਵਾ : ਪੰਜਾਬ ਵਿੱਚ ਜੰਮੇ-ਪਲੇ ਅਤੇ ਰਹਿ ਰਹੇ ਬੱਚਿਆਂ ਨਾਲੋਂ ਪੰਜਾਬੀਆਂ ਦੇ ਵਿਦੇਸ਼ਾਂ ਵਿੱਚ ਜੰਮੇ ਪਲੇ ਅਤੇ ਰਹਿ ਰਹੇ ਬੱਚੇ ਆਪਣੇ ਸੱਭਿਆਚਾਰ ਅਤੇ ਧਰਮ ਪ੍ਰਤੀ ਜ਼ਿਆਦਾ ਸੁਹਿਰਦ ਦਿਖਾਈ ਦੇ ਰਹੇ ਹਨ। ਜਿਸ ਬਾਰੇ ਗੱਲ ਕਰਦਿਆਂ ਪੰਜਾਬੀ ਗਾਇਕ ਵਿਨੋਦ ਹਰਪਾਲਪੁਰੀ ਜੋ ਕਿ ਇੱਥੇ ਆਪਣੇ ਪੁੱਤਰ ਕੋਲ ਆਏ ਹੋਏ ਹਨ, ਨੇ ਆਖਿਆ ਕਿ ਇੱਥੇ ਕੈਨੇਡਾ ਵਿੱਚ ਵੱਸਦੇ ਮਾਪੇ ਇਸ ਗੱਲੋਂ ਚਿੰਤਤ ਦਿਖਾਈ ਦਿੰਦੇ ਹਨ ਕਿ ਉਹਨਾਂ ਦੇ ਬੱਚੇ ਕਿਤੇ ਆਪਣੇ ਸੱਭਿਆਚਾਰ ਅਤੇ ਧਰਮ ਤੋਂ ਦੂਰ ਹੋ ਕਿ ਵੈਸਟਰਨ ਸੱਭਿਆਚਾਰ ਵੱਲ ਨਾਂ ਚਲੇ ਜਾਣ। ਇਹੀ ਕਾਰਨ ਹੈ ਕਿ ਇੱਥੇ ਭੰਗੜੇ ਅਤੇ ਗਿੱਧੇ ਦੀਆਂ ਖੁੱਲ੍ਹੀਆਂ ਅਕੈਡਮੀਆਂ ਵਿੱਚ ਬੱਚਿਆਂ (ਕੁੜੀਆਂ/ਮੁੰਡੇ) ਦੀਆਂ ਭੀੜਾਂ ਵੇਖਣ ਨੂੰ ਮਿਲਦੀਆਂ ਹਨ। ਇਸੇ ਤਰ੍ਹਾਂ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਨ ਦੇ ਇਛੁੱਕ ਮਾਪੇ ਬੱਚਿਆਂ ਨੂੰ ਸ਼ਬਦ/ਕੀਰਤਨ ਸਿਖਾਉਂਣ ਲਈ ਚੰਗੇ ਉਸਤਾਦ ਦੀ ਭਾਲ ਵਿੱਚ ਰਹਿੰਦੇ ਹਨ ਜਿਸ ਲਈ ਕਾਫੀ ਰੁਝੇਵਿਆਂ ਦੇ ਬਾਵਜੂਦ ਵੀ ਮਾਪੇ ਨਾਂ ਸਿਰਫ ਇਹਨਾਂ ਅਕੈਡਮੀਆਂ ਵਿੱਚ ਹੀ ਬੱਚਿਆਂ ਨੂੰ ਲੈ ਕੇ ਜਾਂਦੇ ਹਨ। ਸਗੋਂ ਗੁਰਦੁਆਰਾ ਸਾਹਿਬਾਨ ਵਿੱਚ ਲੱਗਦੀਆਂ ਸ਼ਬਦ/ਕੀਰਤਨ ਦੀਆਂ ਕਲਾਸਾਂ ਵਿੱਚ ਵੀ ਬੱਚਿਆਂ ਨੂੰ ਭੇਜਣ ਲਈ ਜੱਦੋ-ਜਹਿਦ ਕਰਦੇ ਹਨ ਅਤੇ ਘੰਟਾ-ਘੰਟਾ, ਦੋ-ਦੋ ਘੰਟੇ ਆਪਣੇ ਬੱਚਿਆਂ ਦੀ ਉਡੀਕ ਵੀ ਕਰਦੇ ਹਨ। ਦੱਸਣਯੋਗ ਹੈ ਕਿ ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਬਹਾਦਰਗੜ੍ਹ ਕਸਬੇ ਦੇ ਵਸਨੀਕ ਵਿਨੋਦ ਹਰਪਾਲਪੁਰੀ ਲੋਕ ਗਾਇਕੀ ਦੇ ਨਾਲ-ਨਾਲ ਧਾਰਮਿਕ ਪ੍ਰੋਗਰਾਮਾਂ ਲਈ ਵੀ ਕਾਫੀ ਮਸ਼ਹੂਰ ਹਨ।

RELATED ARTICLES
POPULAR POSTS