Breaking News
Home / ਕੈਨੇਡਾ / ਬਰੈਂਪਟਨ ਸਿਟੀ ਕਾਊਂਸਲਰਾਂ ਨੇ ਸਿਟੀ ਦੀ ਜਵਾਬਦੇਹੀ, ਸਪਸ਼ਟਤਾ, ਪਾਰਦਰਸ਼ਤਾ ਨੂੰ ਨਕਾਰਿਆ: ਸੁਤੰਤਰ ਐਡੀਟਰ ਜਨਰਲ ਦੀ ਨਿਯੁਕਤੀ ਦੇ ਵਿਰੁੱਧ ਵੋਟ ਪਾਈ

ਬਰੈਂਪਟਨ ਸਿਟੀ ਕਾਊਂਸਲਰਾਂ ਨੇ ਸਿਟੀ ਦੀ ਜਵਾਬਦੇਹੀ, ਸਪਸ਼ਟਤਾ, ਪਾਰਦਰਸ਼ਤਾ ਨੂੰ ਨਕਾਰਿਆ: ਸੁਤੰਤਰ ਐਡੀਟਰ ਜਨਰਲ ਦੀ ਨਿਯੁਕਤੀ ਦੇ ਵਿਰੁੱਧ ਵੋਟ ਪਾਈ

ਬਰੈਂਪਟਨ : ਸਿਟੀ ਕਾਊਂਸਲ ਦੀ ਮੀਟਿੰਗ ਵਿੱਚ, ਦਸੰਬਰ 13 ਦੇ ਬੁੱਧਵਾਰ ਨੂੰ, ਕਾਊਂਸਲਰਾਂ ਦੀ ਬਹੁਮੱਤ ਨੇ ਸਾਡੇ ਸ਼ਹਿਰ ਦੀ ਸੁਤੰਤਰ ਦੇਖ-ਭਾਲ ਦੇ ਪਰਬੰਧ ਦੇ ਵਿਰੁੱਧ ਵੋਟ ਪਾਈ। ਮੇਰੇ ਵੱਲੋਂ ਲਿਆਂਦੇ ਗਏ ਮਤੇ ਕਿ ਸਿਟੀ ਕਾਊਂਸਲ ਵੱਲੋਂ ਇੱਕ ਸੁਤੰਤਰ ਐਡੀਟਰ ਜਨਰਲ ਹਾਇਰ ਕਰਨ ਦੀ ਆਗਿਆ ਦੇਣ ਦੀ ਮਨਜ਼ੂਰੀ ਤੋਂ ਇਨਕਾਰ ਕਰ ਦਿੱਤਾ। 2014 ਵਿੱਚ ਜਦੋਂ ਮੈਂ ਚੁਣੀ ਗਈ ਸੀ, ਮੈਂ ਆਪਣੇ ਉਦਘਾਟਨੀ ਭਾਸ਼ਨ ਵਿੱਚ ਕਿਹਾ ਸੀ ਕਿ ਸਾਡੇ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਪਰ ਮੈਂ ਤੁਹਾਡੇ ਨਾਲ ਇਹ ਇਕਰਾਰ ਕੀਤਾ ਸੀ ਕਿ ਸਿਟੀ ਹਾਲ ਵਿੱਚ ਜੋ ਵੀ ਹੋਵੇਗਾ ਮੈਂ ਉਸ ਨੂੰ ਮਿੱਠਾ-ਮਿੱਠਾ ਬਣਾ ਕੇ ਨਹੀਂ ਪਰੋਸਾਂਗੀ ਸਗੋਂ ਮੈਂ ਉਸੇ ਤਰ੍ਹਾਂ ਸਪਸ਼ਟ ਸੱਚ ਤੁਹਾਡੇ ਸਾਹਮਣੇ ਰੱਖਾਂਗੀ। ਇਹ ਸੱਚ ਵੀ ਉਨ੍ਹਾਂ ਸਮਿਆਂ ਵਰਗਾ ਹੀ ਹੈ। ਮੈਂ ਪਹਿਲੇ ਦਿਨ ਮੇਅਰ ਦੇ ਦਫਤਰ ਵਿੱਚ ਜਦੋਂ ਪਹੁੰਚੀ ਮੈਂ ਬਹੁਤ ਹੀ ਗੰਭੀਰ ਸੀ ਕਿ ਸਾਡੇ ਨਗਰ ਨਿਵਾਸੀਆਂ ਦੇ ਪ੍ਰਤੀਨਿਧ ਹੋਣ ਵਜੋਂ ਸਿਟੀ ਸਟਾਫ਼ ਵੱਲੋਂ ਸਾਰਾ ਕੰਮ ਕਾਰ ਕਿਵੇਂ ਚਲਾਇਆ ਜਾ ਰਿਹਾ ਹੈ। ਇਹੋ ਹੀ ਕਾਰਨ ਹੈ ਕਿ ਮੈਂ ਜਿਮ ਮੈਕਾਰਟਰ – ਸੂਬੇ ਦਾ ਪਹਿਲਾਂ ਦਾ ਐਡੀਟਰ – ਬਰੈਂਪਟਨ ਵਿੱਚ ਲਿਆਂਦਾ ਅਤੇ ਇਹ ਵੀ ਇੱਕ ਕਾਰਨ ਹੈ ਕਿ ਮੈਂ ਓਨਟਾਰੀਓ ਦੇ ਲੋਕਪਾਲ ਤੱਕ ਪਹੁੰਚ ਕੀਤੀ।
ਮਾਰਚ 2017 ਵਿੱਚ ਇੱਕ ਜਾਂਚ ਪੜਤਾਲ ਕੀਤੀ ਗਈ ਕਿ ਮਿਉਂਸਿਪੈਲਿਟੀ ਵਿੱਚ ਸ਼ਹਿਰ ਦੀਆਂ ਵਸੂਲੀਆਂ ਵਿੱਚ ਕਿਸ ਤਰ੍ਹਾਂ ਦਾ ਵਿਧੀ-ਵਿਧਾਨ ਪ੍ਰਚਲਤ ਹੈ। ਓਨਟਾਰੀਓ ਦੇ ਲੋਕਪਾਲ ਨੇ ਪੜਤਾਲ ਪਿੱਛੋਂ ਇਹ ਸੁਝਾਇਆ ਕਿ ਇੱਕ ਸੁਤੰਤਰ ਤੇ ਸਥਾਈ ਐਡੀਟਰ ਜਨਰਲ ਦੀ ਨਿਯੁਕਤੀ ਇਸ ਵਿੱਚ ਬਹੁਤ ਸਹਾਈ ਹੋਵੇਗੀ ਕਿ ਪਬਲਿਕ ਸਿਟੀ ਦੇ ਕੰਮ-ਕਾਰ ਉੱਤੇ ਭਰੋਸਾ ਕਰੇਗੀ ਅਤੇ ਇਸ ਨਾਲ ਸ਼ਹਿਰ ਦੀ ਉੱਤਰਦਾਈ ਵਾਲੀ, ਬਿਨਾਂ ਉਹਲੇ ਅਤੇ ਪਾਰਦਰਸ਼ੀ ਕਾਰਵਾਈ ਵੀ ਯਕੀਨੀ ਹੋ ਜਾਇਗੀ। ਜਦੋਂ ਮੈਂ ਮੇਅਰ ਦੀ ਚੋਣ ਮੁਹਿੰਮ ਕਰ ਰਹੀ ਸੀ ਤਾਂ ਮੈਂ ਬਰੈਂਪਟਨ ਨਿਵਾਸੀਆਂ ਨਾਲ਼ ਉੱਤਰਦਾਇਤਾ, ਬੇਪਰਦਤਾ ਅਤੇ ਪਾਰਦਰਸ਼ਤਾ ਦੇ ਇਹ ਤਿੰਨ ਇਕਰਾਰ ਕੀਤੇ ਸਨ। ਮੇਰੇ ਪ੍ਰਬੰਧ ਅਧੀਨ ਸ਼ਹਿਰ ਨੇ ਇਨ੍ਹਾਂ ਨਿਯਮਾਂ ਨੂੰ ਮਜ਼ਬੂਤ ਕਰਨ ਲਈ ਬਹੁਤ ਸਾਰੇ ਸਾਰਥਕ ਕਦਮ ਪੁੱਟੇ ਹਨ ਪਰ ਹਰ ਉਸਾਰੀ ਵਿੱਚ ਹੀ ਹੋਰ ਸੁਧਾਰਾਂ ਲਈ ਸਦਾ ਹੀ ਥਾਂ ਬਣੀ ਰਹਿੰਦੀ ਹੈ।
ਇਹ ਕੋਈ ਲੁਕੀ ਛਿਪੀ ਗੱਲ ਨਹੀਂ ਹੈ ਕਿ ਬਰੈੰਪਟਨ ਸਿਟੀ ਦਾ ਬੀਤਿਆ ਸਮਾਂ ਵਿਰੋਧਤਾਈਆਂ ਭਰਪੂਰ ਰਿਹਾ, ਜਿਸਦਾ ਸਿੱਟਾ ਇਹ ਹੋਇਆ ਕਿ ਬਹੁਤ ਸਾਰੇ ਨਗਰ ਨਿਵਾਸੀਆਂ ਦਾ ਸ਼ਹਿਰ ਤੋਂ ਭਰੋਸਾ ਹੀ ਉਠ ਗਿਆ। ਜਿਵੇਂ ਕਿ ਪਹਿਲੋਂ ਦੀ ਟਰਮ ਵਾਲੀ ਕਾਊਂਸਲ ਦੇ ‘ਆਊਟ ਪਾਲੀਸੀ ਰੀਕੁਐੱਸਟ ਸਕੈਂਡਲ’ ਦੀ ਪੀਲ ਰਿਜ਼ਨ ਪੁਲਿਸ ਨੇ ਹੁਣੇ ਹੀ ਪੜਤਾਲ ਕੀਤੀ ਹੈ।
ਬੀਤੇ ਵਿਚ ਕੀਤੀਆਂ ਗਲਤੀਆਂ ਦੀਆਂ ਬਦਨਾਮੀਆਂ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਰੇ ਕਾਰਜਾਂ ਦੀ ਸੁਤੰਤਰ ਨਿਗਰਾਨੀ ਦੀ ਨੀਤੀ ਨੂੰ ਸਵੀਕਾਰ ਕਰਨਾ ਹੀ ਪਵੇਗਾ। ਮੈਨੂੰ ਅਟੱਲ ਯਕੀਨ ਹੈ ਕਿ ਪਬਲਿਕ ਦਾ ਭਰੋਸਾ ਜਿੱਤਣ ਲਈ ਸਥਾਨਕ ਸਰਕਾਰ ਦੀਆਂ ਕਾਰਵਾਈਆਂ ਅੰਦਰ ਆਰਥਿਕ ਉੱਤਰਦਾਇਤਾ, ਬੇਪਰਦਤਾ ਅਤੇ ਪਾਰਦਰਸ਼ਤਾ ਲਿਆਉਣਾ ਬਹੁਤ ਹੀ ਅਮੁੱਲੇ ਅਤੇ ਲੋੜੀਂਦੇ ਗੰਭੀਰ ਯਤਨ ਹਨ। ਜਿਨ੍ਹਾਂ ਕਾਊਂਸਲਰਾਂ ਨੇ ਸੁਤੰਤਰ ਐਡੀਟਰ ਜਨਰਲ ਦੀ ਨਿਯੁਕਤੀ ਦੇ ਵਿਰੁੱਧ ਵੋਟ ਪਾਈ ਹੈ ਉਹ ਸਾਡੇ ਨਾਗਰਿਕਾਂ ਪ੍ਰਤੀ ਆਪਣੇ ਫਰਜ਼ ਨਿਭਾਉਣ ਵਿੱਚ ਅਸਫਲ ਸਿੱਧ ਹੋਏ ਹਨ। ਉਨ੍ਹਾਂ ਦੇ ਇਰਾਦਿਆਂ ਨੂੰ ਨੇਕ ਦਰਸਾਉਣ ਵਾਲੀ ਕੋਈ ਵੀ ਤਰਕ ਪੂਰਨ ਦਲੀਲ ਨਹੀਂ ਹੈ। ਅੱਜ ਅਤੇ ਅੱਜ ਦੇ ਸਮਿਆਂ ਵਿੱਚ ਪਬਲਿਕ ਕੋਲ ਹਰ ਅਧਿਕਾਰ ਹੈ ਕਿ ਉਹ ਉਨ੍ਹਾਂ ਨੂੰ ਸਪਸ਼ਟ ਜਾਣਕਾਰੀ ਪਰਾਪਤ ਹੋਵੇ ਕਿ ਸਿਟੀ ਹਾਲ ਵਿੱਚ ਕੀ ਹੋ ਰਿਹਾ ਹੈ। ਪੁਰਾਣੀ ਵਿਧੀ ਦੀ ਸੋਚ ਨੂੰ, ਕਿ ਇਹ ਕਾਊਂਸਲਰ ਸਾਲਾਂ ਤੋਂ ਕੰਮ ਕਰਦੇ ਆ ਰਹੇ ਹਨ, ਅੱਜ ਦੇਖ ਰਹੇ ਹਾਂ ਕਿ ਇਸ ਵਿਚਾਰ ਨੇ ਬਰੈੰਪਟਨ ਨਿਵਾਸੀਆਂ ਦੀ ਬਣਦੀ ਅਤੇ ਸਹੀ ਸੇਵਾ ਨਹੀਂ ਨਿਭਾਈ। ਸਮਾਂ ਆ ਗਿਆ ਹੈ ਕਿ ਹੁਣ ਅਸੀਂ ਨਵੀਂ ਅਜੇਹੀ ਸੋਚ ਅਪਨਾਈਏ ਜੋ ਬਰੈਂਪਟਨ ਨੂੰ ਸਹੀ ਦਿਸ਼ਾ ਵੱਲ ਅੱਗੇ ਵਧਾ ਸਕੇ ਅਤੇ ਸਿਖਰਾਂ ‘ਤੇ ਲੈ ਜਾ ਸਕੇ। ਮੈਂ ਆਪਣੇ ਸ਼ਹਿਰ ਦੇ ਕਰ-ਦਾਤਿਆਂ ਦੇ ਹੱਕਾਂ ਲਈ ਸਦਾ ਲੜਦੀ ਰਹੀ ਹਾਂ ਤੇ ਲੜਦੀ ਰਹਾਂਗੀ ਅਤੇ ਇਹ ਯਕੀਨੀ ਬਣਾਵਾਂਗੀ ਕਿ ਸਿਟੀ ਹਾਲ ਆਪਣੀਆਂ ਆਰਥਿਕ ਕਾਰਵਾਈਆਂ ਵਿੱਚ ਪੂਰਾ ਉੱਤਰਦਾਈ, ਸਾਫ ਤੇ ਸਪਸ਼ਟ ਅਤੇ ਪਾਰਦਰਸ਼ਤਾ ਵਾਲਾ ਹੋਵੇ। ਮੈਂ ਆਪਣੇ ਲੋਕਾਂ ਨਾਲ ਇਕਰਾਰ ਕੀਤਾ ਹੈ ਤੇ ਸਾਰਾ ਤਾਣ ਲਾ ਕੇ ਪੂਰਾ ਕੀਤਾ ਜਾਵੇਗਾ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …