2.3 C
Toronto
Friday, January 9, 2026
spot_img
Homeਕੈਨੇਡਾਗੁਰਦਾਸਪੁਰੀਆਂ ਦੀ 'ਸਲਾਨਾ-ਨਾਈਟ' 24 ਦਸੰਬਰ ਨੂੰ

ਗੁਰਦਾਸਪੁਰੀਆਂ ਦੀ ‘ਸਲਾਨਾ-ਨਾਈਟ’ 24 ਦਸੰਬਰ ਨੂੰ

ਬਰੈਂਪਟਨ/ਡਾ. ਝੰਡ : ਜਤਿੰਦਰ ਸਿੰਘ ਬਾਜਵਾ ਤੋਂ ਪ੍ਰਾਪਤ ਸੂਚਨਾ ਅਨੁਸਾਰ ਗੁਰਦਾਸਪੁਰ ਜ਼ਿਲੇ ਨਾਲ ਸਬੰਧਿਤ ਸੱਜਣਾਂ-ਮਿੱਤਰਾਂ ਤੇ ਪਰਿਵਾਰਾਂ ਵੱਲੋਂ ਹਰ ਸਾਲ ਦੀ ਤਰ੍ਹਾਂ ‘ਸਲਾਨਾ ਗੁਰਦਾਸਪੁਰ ਨਾਈਟ’ 24 ਦਸੰਬਰ ਦਿਨ ਐਤਵਾਰ ਨੂੰ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਮਨੋਰੰਜਕ ਸਲਾਨਾ ਸਮਾਗ਼ਮ ‘ਗਰੈਂਡ ਤਾਜ ਬੈਂਕੁਇਟ ਹਾਲ-ਬੀ’ ਵਿਚ ਸ਼ਾਮ ਦੇ 6.00 ਵਜੇ ਸ਼ੁਰੂ ਹੋਵੇਗਾ ਅਤੇ ਦੇਰ ਰਾਤ ਤੱਕ ਚੱਲੇਗਾ। ਇਸ ਵਿਚ ਹਾਜ਼ਰੀਨ ਦੇ ਮਨੋਰੰਜਨ ਲਈ ਨਾਚ, ਗਾਣੇ, ਗਿੱਧਾ, ਭੰਗੜਾ ਆਦਿ ਦਾ ਪ੍ਰਬੰਧ ਹੋਵੇਗਾ। ਬੱਚਿਆਂ ਦੀਆਂ ਵਿਸ਼ੇਸ਼ ਆਈਟਮਾਂ ਹੋਣਗੀਆਂ, ਸਵਾਦਲਾ ਖਾਣਾ ਪਰੋਸਿਆ ਜਾਏਗਾ ਅਤੇ ਹੋਰ ਬਹੁਤ ਕੁਝ ਹੋਵੇਗਾ।
ਜੇਕਰ ਤੁਸੀਂ ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੇ ਹੋ ਅਤੇ ਇਸ ਕਮਿਊਨਿਟੀ ਈਵੈਂਟ ਵਿਚ ਸ਼ਾਮਲ ਹੋਣਾ ਚਾਹੁੰਦੇ ਹੋ ਜਾਂ ਇਸ ਦੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਕਰਮਬੀਰ ਸਿੰਘ ਰੰਧਾਵਾ ਨੂੰ 416-768-7677, ਜਸਬੀਰ ਸਿੰਘ ਧਾਰੀਵਾਲ ਨੂੰ 647-853-2294 ਜਾਂ ਜਤਿੰਦਰ ਸਿੰਘ ਬਾਜਵਾ ਨੂੰ 647-928-4990 ‘ਤੇ ਸੰਪਰਕ ਕਰ ਸਕਦੇ ਹੋ।

RELATED ARTICLES
POPULAR POSTS