-3.2 C
Toronto
Monday, December 22, 2025
spot_img
Homeਕੈਨੇਡਾਕੁਲਜੀਤ ਮਾਨ 'ਮਾਤਾ ਨਿਰੰਜਨ ਕੌਰ ਐਵਾਰਡ'਼ ਨਾਲ ਸਨਮਾਨਿਤ

ਕੁਲਜੀਤ ਮਾਨ ‘ਮਾਤਾ ਨਿਰੰਜਨ ਕੌਰ ਐਵਾਰਡ’਼ ਨਾਲ ਸਨਮਾਨਿਤ

ਮਿੰਨੀ ਗਰੇਵਾਲ ਦਾ ਵੀ ਸਨਮਾਨ ਕੀਤਾ ਗਿਆ
ਸਮਾਗ਼ਮ ਵਿਚ ਵੱਡੀ ਗਿਣਤੀ ਵਿਚ ਅਦੀਬਾਂ ਤੇ ਸੰਗੀਤ-ਪ੍ਰੇਮੀਆਂ ਨੇ ਹਾਜ਼ਰੀ ਭਰੀ
ਮਿਸੀਸਾਗਾ/ਡਾ.ਝੰਡ : ‘ਅਸੀਸ ਮੰਚ ਟੋਰਾਂਟੋ’ ਵੱਲੋਂ ਦੋ ਸਾਲ ਪਹਿਲਾਂ ਸ਼ੁਰੂ ਕੀਤਾ ਗਿਆ ‘ਮਾਤਾ ਨਿਰੰਜਨ ਕੌਰ ਐਵਾਰਡ’ ਇਸ ਵਾਰ ਬਰੈਂਪਟਨ ਦੇ ਉੱਘੇ ਕਹਾਣੀਕਾਰ ਕੁਲਜੀਤ ਮਾਨ ਨੂੰ ਦਿੱਤਾ ਗਿਆ। ਪਰਮਜੀਤ ਦਿਓਲ ਵੱਲੋਂ ਆਏ ਮਹਿਮਾਨਾਂ ਨੂੰ ਨਿੱਘੀ ਜੀ-ਆਇਆਂ ਕਹਿਣ ਪਿੱਛੋਂ ਮੰਚ-ਸੰਚਾਲਕ ਕੁਲਵਿੰਦਰ ਖਹਿਰਾ ਨੇ ਕਹਾਣੀਕਾਰ ਮੇਜਰ ਮਾਂਗਟ ਨੂੰ ਕੁਲਜੀਤ ਮਾਨ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਿਨ੍ਹਾਂ ਨੇ ਕੁਲਜੀਤ ਮਾਨ ਬਾਰੇ ਦੱਸਦਿਆ ਕਿਹਾ ਕਿ ਕੁਲਜੀਤ ਮਾਨ ਨਾਵਲ, ਕਹਾਣੀਆਂ, ਵਾਰਤਕ ਅਤੇ ਹਾਸ-ਵਿਅੰਗ ਦੀਆਂ ਕਈ ਪੁਸਤਕਾਂ ਦਾ ਲੇਖਕ ਹੈ। ਉਸ ਦੇ ਹੁਣ ਤੱਕ ਤਿੰਨ ਕਹਾਣੀ-ਸੰਗ੍ਰਹਿ, ਦੋ ਨਾਵਲ ਅਤੇ ਵਿਅੰਗਮਈ ਪੁਸਤਕ ઑਯੱਬਲੀਆਂ਼ ਛਪ ਛੁੱਕੇ ਹਨ। ਉਸ ਦਾ ਨਾਵਲ ‘ਕਿਟੀ ਮਾਰਸ਼ਲ’ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਿਲੇਬਸ ਦਾ ਹਿੱਸਾ ਬਣਿਆ ਰਿਹਾ ਹੈ ਅਤੇ ਪਿਛਲੇ ਸਾਲ ਛਪਿਆ ਨਾਵਲ ‘ਮਾਂ ਦਾ ਘਰ’਼ ਰੋਮਾਨੀਆ ਤੇ ਯੋਗੋਸਲਾਵੀਆ ਵਿਚ ਔਰਤਾਂ ਉੱਪਰ ਹੋਏ ਜ਼ੁਲਮ ਦੀ ਤਸਵੀਰ ਬਾਖ਼ੂਬੀ ਬਿਆਨਦਾ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਕੁਲਜੀਤ ਮਾਨ ਕੰਪਿਊਟਰ-ਕਲਾ ਵਿਚ ਵੀ ਪੂਰੀ ਮੁਹਾਰਤ ਰੱਖਦਾ ਹੈ ਅਤੇ ਇੰਟਰਨੈੱਟ ਤੇ ਫੇਸਬੁੱਕ ਉੱਪਰ ਆਪਣੀਆਂ ਵੈੱਬਸਾਈਟਾਂ ઑਪੰਜਾਬੀ ਸੰਵੇਦਨਾ਼, ઑਰੋਜ਼ਨਾਮਚਾ ਅਤੇ ‘ਬੰਸਰੀ ਡੌਟ ਨੈੱਟ’ ਉੱਪਰ ਸਮਾਜਿਕ, ਸਾਹਿਤਕ ਅਤੇ ਚਲੰਤ-ਮਾਮਲਿਆਂ ਬਾਰੇ ਬਹੁ-ਮੱਲੀ ਜਾਣਕਾਰੀ ਵਾਲੀ ਸਮੱਗਰੀ ਨਿਰੰਤਰ ਪਾ ਰਿਹਾ ਹੈ ਜੋ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ।
ਤੀਰਥ ਦਿਓਲ, ਪਰਮਜੀਤ ਦਿਓਲ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਕੁਲਜੀਤ ਮਾਨ ਤੇ ਉਸ ਦੀ ਸੁਪਤਨੀ ਸਰਬਜੀਤ ਮਾਨ ਦੇ ਕੀਤੇ ਗਏ ਇਸ ਮਾਣ-ਸਨਮਾਨ ਵਿਚ 1100 ਡਾਲਰ ਦਾ ਨਕਦ ਇਨਾਮ, ਸ਼ਾਲ ਅਤੇ ਸਨਮਾਨ-ਚਿੰਨ੍ਹ ਭੇਂਟ ਕੀਤੇ ਗਏ। ਇਸ ਮੌਕੇ ਸਮਾਗ਼ਮ ਵਿਚ ਮੌਜੂਦ ਅਦੀਬਾਂ ਤੇ ਸਾਹਿਤ-ਪ੍ਰੇਮੀਆਂ ਵੱਲੋਂ ਕੁਲਜੀਤ ਮਾਨ ਨੂੰ ਇਸ ਐਵਾਰਡ ਦੇ ਮਿਲਣ ઑਤੇ ਹਾਰਦਿਕ ਮੁਬਾਰਕਾਂ ਦਿੱਤੀਆਂ ਗਈਆਂ। ਚੱਲ ਰਹੇ ਸਮਾਗ਼ਮ ਦੌਰਾਨ ਕਹਾਣੀਕਾਰਾ ਮਿੰਨੀ ਗਰੇਵਾਲ ਨੂੰ ਵੀ ਉਸ ਦੇ ਪੰਜਾਬੀ ਸਾਹਿਤ ਵਿਚ ਪਾਏ ਗਏ ਯੋਗਦਾਨ ਨੂੰ ਮੁੱਖ ਰੱਖਦਿਆਂ ਹੋਇਆਂ ਸਨਮਾਨਿਤ ਕੀਤਾ ਗਿਆ। ਮਿੰਨੀ ਗਰੇਵਾਲ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਬਰੈਂਪਟਨ ਵਿਚ ਸਰਗ਼ਰਮ ਔਰਤਾਂ ਦੀ ਸੰਸਥਾ ઑਦਿਸ਼ਾ਼ ਦੀ ਚੇਅਰਪਰਸਨ ਡਾ. ਕੰਵਲਜੀਤ ਢਿੱਲੋਂ ਨੇ ਕਿਹਾ ਕਿ ਮਿੰਨੀ ਗਰੇਵਾਲ ਨੇ ਆਪਣੀਆਂ ਕਹਾਣੀਆਂ ਵਿਚ ਔਰਤਾਂ ਦੇ ਦਰਦ ਤੇ ਉਨ੍ਹਾਂ ਦੀਆਂ ਸਮੱਸਸਿਆਂ ਨੂੰ ਬਾਖ਼ੂਬੀ ਉਜਾਗਰ ਕੀਤਾ ਹੈ। ਉਹ ਅਗਾਂਹ-ਵਧੂ ਵਿਚਾਰਾਂ ਦੀ ਮਾਲਕ ਹੈ ਅਤੇ ਸੱਠਵਿਆਂ ਤੇ ਸੱਤਰਵਿਆਂ ਵਿਚ ਭਾਰਤ ਵਿਚ ਪ੍ਰਚੱਲਤ ਮੈਗ਼ਜ਼ੀਨ ઑਸੋਵੀਅਤ ਲੈਂਡ਼ ਤੇ ઑਸੋਵੀਅਤ ਦੇਸ਼਼ ਦੀ ਸੰਪਾਦਕ ਰਹੀ ਹੈ। ਇੱਥੇ ਕੈਨੇਡਾ ਆ ਕੇ ਵੀ ਕਹਾਣੀਆਂ ਲਿਖਣ ਦੇ ਨਾਲ ਨਾਲ ਉਸ ਨੇ ਇੱਥੋਂ ਦੇ ਅੰਗਰੇਜ਼ੀ ਦੇ ਪ੍ਰਸਿੱਧ ਅਖ਼ਬਾਰ ઑਟੋਰਾਂਟੋ ਸੰਨ਼ ਵਿਚ ਵੀ ਸੰਪਾਦਕੀ ਦਾ ਕੰਮ ਬਾਖ਼ੂਬੀ ਕੀਤਾ ਹੈ। ਇਸ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਸ਼ਿਵਰਾਜ ਸੰਨੀ ਅਤੇ ਰਿੰਟੂ ਭਾਟੀਆ ਵੱਲੋਂ ਗਾਈਆਂ ਗਈਆਂ ਖ਼ੂਬਸੂਰਤ ਗ਼ਜ਼ਲਾਂ ਨਾਲ ਕੀਤੀ ਗਈ ਅਤੇ ਚੱਲ ਰਹੇ ਸਮਾਗ਼ਮ ਦੌਰਾਨ ਇਕਬਾਲ ਬਰਾੜ, ਸੁਖਦੇਵ ਸੁੱਖ ਅਤੇ ਕਲਾਸੀਕਲ ਗਾਇਕ ਮੱਘਰ ਅਲੀ ਨੇ ਆਪੋ ਆਪਣੇ ਅੰਦਾਜ਼ ਵਿਚ ਗ਼ਜ਼ਲਾਂ ਤੇ ਗੀਤ ਸੁਣਾਏ। ਅਮਰੀਕਾ ਤੋਂ ਆਏ ਗ਼ਜ਼ਲਗੋ ਰਰਜਿੰਦਰ ਜਿੰਦ ਨੇ ਵੀ ਆਪਣੀਆਂ ਗ਼ਜਲਾਂ ਸੁਣਾ ਕੇ ਸਰੋਤਿਆਂ ਤੋਂ ਭਰਪੂਰ ਤਾੜੀਆਂ ਵਾਹ-ਵਾਹ ਖੱਟੀ। ਪ੍ਰੋਗਰਾਮ ਦੇ ਅਖ਼ੀਰ ਵੱਲ ਵੱਧਦਿਆਂ ਅੰਮ੍ਰਿਤਸਰ ਤੋਂ ਛਪਦੇ ਤਿਮਾਹੀ ਮੈਗ਼ਜ਼ੀਨ ઑਅੱਖਰ਼ ਦਾ ਜੁਲਾਈ ਤੋਂ ਸਤੰਬਰ ਅੰਕ ਲੋਕ-ਅਰਪਿਤ ਕੀਤਾ ਗਿਆ। ਇਸ ਰਿਸਾਲੇ ਦੀਆਂ ਕੁਝ ਕਾਪੀਆਂ ਬੀਤੇ ਦਿਨੀਂ ਪੰਜਾਬ ਤੋਂ ਆਏ ਮਲਵਿੰਦਰ ਸ਼ਾਇਰ ਵੱਲੋਂ ਇੱਥੇ ਆਪਣੇ ਨਾਲ ਲਿਆਂਦੀਆਂ ਗਈਆਂ ਸਨ। ਸਮਾਗ਼ਮ ਦੌਰਾਨ ਸਿਟੀ ਕਾਊਂਸਲਰ ਹਰਕੀਰਤ ਸਿੰਘ ਅਤੇ ਬਰੈਂਪਟਨ ਈਸਟ ਤੋਂ ਐੱਨ.ਡੀ.ਪੀ. ਦੇ ਐੱਮ.ਪੀ.ਪੀ. ਨੇ ਵੀ ਕੁਝ ਸਮੇਂ ਲਈ ਆਪਣੀਆਂ ਹਾਜ਼ਰੀਆਂ ਲਵਾਈਆਂ।

RELATED ARTICLES
POPULAR POSTS