ਸਰਕਾਰ ਦੀਆਂ ਬੇਸਿਕ ਪਰਸਨਲ ਰਕਮ ਵਿਚ ਤਬਦੀਲੀਆਂ ਦੀ ਯੋਜਨਾ ‘ਤੇ ਪਾਇਆ ਚਾਨਣਾ
ਬਰੈਂਪਟਨ : ਪਿਛਲੇ ਹਫਤੇ, ਬਰੈਂਪਟਨ ਸਾਊਥ ਤੋਂ ਸੰਸਦ ਮੈਂਬਰ ਸੋਨੀਆ ਸਿੱਧੂ ਨੇ ਸਰਕਾਰ ਵੱਲੋਂ ”ਬੇਸਿਕ ਪਰਸਨਲ ਰਕਮ” ਵਿਚ ਤਬਦੀਲੀਆਂ ਸਬੰਧੀ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਇਸ ਸਕੀਮ ਨਾਲ ਕਿਵੇਂ ਬਰੈਂਪਟਨ ਸਾਊਥ ਦੇ ਵਸਨੀਕਾਂ ਦੀ ਬੱਚਤ ‘ਚ ਵਾਧਾ ਹੋਵੇਗਾ ਅਤੇ ਉਨ੍ਹਾਂ ਦੀਆਂ ਜੇਬਾਂ ਵਿਚ ਪਹਿਲਾਂ ਨਾਲੋਂ ਵਧੇਰੇ ਪੈਸਾ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਹ ਯੋਜਨਾ ਮਿਡਲ ਕਲਾਸ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵੱਲ ਇਕ ਹੋਰ ਕਦਮ ਹੈ। ਪਹਿਲੀ ਜਨਵਰੀ 2020 ਤੋਂ 2023 ਤੱਕ ਬੇਸਿਕ ਨਿੱਜੀ ਰਕਮ ਨੂੰ ਵਧਾ ਕੇ 15,000 ਡਾਲਰ ਕਰਨ ਦੀ ਸਰਕਾਰ ਦੀ ਯੋਜਨਾ ਹੈ। ਇਸ ਦਾ ਅਰਥ ਇਹ ਹੋਵੇਗਾ ਕਿ 2023 ਤੱਕ ਸਾਲਾਨਾ ਕਮਾਈ ਦੇ ਪਹਿਲੇ 15,000 ਡਾਲਰਾਂ ਉੱਪਰ ਕੈਨੇਡੀਅਨਾਂ ਨੂੰ ਕੋਈ ਟੈਕਸ ਨਹੀਂ ਦੇਣਾ ਪਿਆ ਕਰੇਗਾ। 2023 ਵਿਚ ਇਕ ਵਾਰ ਪੂਰੀ ਤਰ੍ਹਾਂ ਲਾਗੂ ਹੋ ਜਾਣ ਤੋਂ ਬਾਅਦ ਇਹ ਯੋਜਨਾ ਕੈਨੇਡੀਅਨਾਂ ਨੂੰ 600 ਡਾਲਰ ਤੱਕ ਦੀ ਸਲਾਨਾ ਬੱਚਤ ਪ੍ਰਦਾਨ ਕਰੇਗੀ ਅਤੇ ਕੁੱਲ 6 ਬਿਲੀਅਨ ਡਾਲਰ ਕੈਨੇਡੀਅਨ ਘਰਾਂ ਦੀਆਂ ਜੇਬਾਂ ‘ਚ ਪਹਿਲਾਂ ਨਾਲੋਂ ਵਧੇਰੇ ਪੈਸੇ ਹੋਣਗੇ। ਸੋਨੀਆ ਸਿੱਧੂ ਨੇ ਕਿਹਾ ਕਿ ਕੈਨੇਡੀਅਨਾਂ ਦੇ ਪੈਸੇ ਬਚਾਉਣ ਲਈ ਉਨ੍ਹਾਂ ਨੂੰ ਆਪਣੀ ਸਰਕਾਰ ਵੱਲੋਂ ਕੀਤੇ ਜਾ ਰਹੇ ਕੰਮਾਂ ਼ਤੇ ਮਾਣ ਹੈ। ਉਨ੍ਹਾਂ ਕਿਹਾ, ”ਸਾਡੀ ਸਰਕਾਰ ਨੇ ਕੈਨੇਡੀਅਨਾਂ ਦੀਆਂ ਜੇਬਾਂ ਵਿੱਚ ਵਿਚ ਵਧੇਰੇ ਪੈਸਾ ਪਾਉਣ, ਮਿਡਲ ਕਲਾਸ ਵਿਚ ਨਿਵੇਸ਼ ਕਰਨ ਅਤੇ ਇਸ ਵਿਚ ਸ਼ਾਮਲ ਹੋਣ ਲਈ ਸਖ਼ਤ ਮਿਹਨਤ ਕਰਨ ਵਾਲਿਆਂ ਨੂੰ ਹਮੇਸ਼ਾ ਤੋਂ ਹੀ ਤਰਜੀਹ ਦਿੱਤੀ ਹੈ।” ਸੰਸਦ ਮੈਂਬਰ ਸਿੱਧੂ ਨੇ ਕਿਹਾ ਕਿ ”ਕੈਨੇਡਾ ਚਾਈਲਡ ਬੈਨੀਫਿਟ 2015, ਮਿਡਲ ਕਲਾਸ ਦੇ ਟੈਕਸ ਵਿੱਚ ਕਟੌਤੀ ਅਤੇ ਬਜ਼ੁਰਗਾਂ ਨੂੰ ਮਿਲ ਰਹੇ ਬੈਨੀਫ਼ਿਟਸ ਪ੍ਰੋਗਰਾਮਾਂ ਦੇ ਜ਼ਰੀਏ 2015 ਤੋਂ ਹੁਣ ਤੱਕ 1,000,000 ਤੋਂ ਵੱਧ ਕੈਨੇਡੀਅਨਾਂ ਨੂੰ ਗ਼ਰੀਬੀ ਦੀ ਰੇਖ਼ਾ ਤੋਂ ਉਪਰ ਚੁੱਕਿਆ ਗਿਆ ਹੈ।”
ਉਨ੍ਹਾਂ ਹੋਰ ਦੱਸਿਆ,”ਸਾਡੇ ਇਸ ਮੌਜੂਦਾ ਕਾਰਜਕਾਲ ਦੌਰਾਨ ਅਸੀਂ ਬੇਸਿਕ ਪਰਸਨਲ ਰਾਸ਼ੀ ਵਿੱਚ ਵਾਧਾ ਕਰਕੇ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਕਰਨਾ ਜਾਰੀ ਰੱਖਾਂਗੇ ਅਤੇ ਅਸੀਂ ਇਹ ਵੀ ਨਿਸ਼ਚਿਤ ਕਰ ਰਹੇ ਹਾਂ ਕਿ ਆਉਣ ਵਾਲੇ ਸਾਲਾਂ ਵਿੱਚ ਵਿੱਤੀ ਪੱਖ ਤੋਂ ਸਾਰੇ ਕੈਨੇਡਾ-ਵਾਸੀ ਵਧੇਰੇ ਸੁਰੱਖਿਅਤ ਮਹਿਸੂਸ ਕਰਨ।” ਐੱਮ.ਪੀ. ਸੋਨੀਆ ਸਿੱਧੂ ਇਸ ਮਹੀਨੇ ਓਟਵਾ ਵਾਪਸ ਪਰਤਨਗੇ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਵਾਂਗ ਮਿਡਲ ਕਲਾਸ ਵਿਚ ਅਤੇ ਜੋ ਇਸ ਵਿਚ ਸ਼ਾਮਲ ਹੋਣ ਲਈ ਮਿਹਨਤ ਕਰ ਰਹੇ ਹਨ, ਵਿਚ ਨਿਵੇਸ਼ ਕਰਨ ਨੂੰ ਪਹਿਲ ਦੇਣਗੇ।”
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …