ਬਰੈਂਪਟਨ/ਡਾ. ਝੰਡ : ਅਸੀਸ ਸੱਭਿਆਚਾਰ ਮੰਚ ਵੱਲੋਂ ਲੋਹੜੀ ਦਾ ਤਿਓਹਾਰ ਬੜੀਆਂ ਰੀਝਾਂ ਤੇ ਸ਼ਗ਼ਨਾਂ ਨਾਲ ਮਨਾਇਆ ਗਿਆ ਜਿਸ ਵਿਚ ਬਹੁਤ ਸਾਰੇ ਦੋਸਤਾਂ-ਮਿੱਤਰਾਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ‘ਫੁਲਕਾਰੀ’ ਰੇਡੀਓ ਦੀ ਸੰਚਾਲਕ ਰਾਜ ਘੁੰਮਣ ਅਤੇ ਕਈ ਹੋਰਨਾਂ ਵੱਲੋਂ ਲੋਹੜੀ ਨਾਲ ਸਬੰਧਿਤ ਗੀਤ ਗਾਏ ਗਏ। ਇਸ ਦੌਰਾਨ ਵੈਨਕੂਵਰ ਤੋਂ ਆਏ ਗ਼ਜ਼ਲਗੋ ਰਾਜਵੰਤ ਰਾਜ ਨੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਸੁਣਾਈਆਂ ਅਤੇ ਉਸ ਨੂੰ ਸਾਰਿਆਂ ਵੱਲੋਂ ਖ਼ੂਬ ਦਾਦ ਮਿਲੀ। ਜ਼ਿਕਰਯੋਗ ਹੈ ਕਿ ਰਾਜਵੰਤ ਰਾਜ ਵੈਨਕੂਵਰ ਵਿਚ ਵਸਦੇ ਉਸਤਾਦ ਗ਼ਜ਼ਲਗੋ ਕ੍ਰਿਸ਼ਨ ਭਨੋਟ ਦੇ ਸ਼ਾਗਿਰਦ ਹੈ ਅਤੇ ਬੜੀਆਂ ਖ਼ੂਬਸੂਰਤ ਗ਼ਜ਼ਲਾਂ ਲਿਖਦਾ ਹੈ। ਪਿਛਲੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਰਾਜਵੰਤ ਰਾਜ ਗ਼ਜ਼ਲਾਂ ਦੀਆਂ ਤਿੰਨ ਪੁਸਤਕਾਂ ਪੰਜਾਬੀ ਪਾਠਕਾਂ ਦੀ ਝੋਲੀ ਵਿਚ ਪਾ ਚੁੱਕਾ ਹੈ। ਇਸ ਦੌਰਾਨ ਭੁਪਿੰਦਰ ਦੁਲੇ, ਬਲਰਾਜ ਧਾਲੀਵਾਲ, ਕੁਲਵਿੰਦਰ ਖਹਿਰਾ, ਸੰਨੀ ਸ਼ਿਵਰਾਜ, ਰਿੰਟੂ ਭਾਟੀਆ ਤੇ ਕਈ ਹੋਰਨਾਂ ਨੇ ਆਪਣੀਆਂ ਗ਼ਜ਼ਲਾਂ ਤੇ ਗੀਤਾਂ ਨਾਲ ਖ਼ੂਬ ਰੰਗ ਬੰਨ੍ਹਿਆਂ। ਇਸ ਮੌਕੇ ਰਾਜਵੰਤ ਰਾਜ ਨੂੰ ‘ਅਸੀਸ ਮੰਚ ਟੋਰਾਂਟੋ’ ਵੱਲੋਂ ਲੋਈ ਨਾਲ ਸਨਮਾਨਿਤ ਕੀਤਾ ਗਿਆ। ਹਾਜ਼ਰੀਨ ਵਿਚ ਪਿਆਰਾ ਸਿੰਘ ਕੁੱਦੋਵਾਲ, ਕੁਲਜੀਤ ਸਿੰਘ ਜੰਜੂਆ, ਪ੍ਰਤੀਕ ਆਰਟਿਸਟ, ਤੀਰਥ ਦਿਓਲ, ਹਰਪਾਲ ਭਾਟੀਆ, ਬਲਜੀਤ ਧਾਲੀਵਾਲ, ਜਤਿੰਦਰ ਰੰਧਾਵਾ, ਮਨੋਰੰਜਨ ਮਿਨਹਾਸ, ਨਵ ਭਾਰਤੀ, ਜੋਗਿੰਦਰ ਕੌਰ ਮਿਨਹਾਸ, ਸੁਰਿੰਦਰ ਸਿੰਘ ਸੰਧੂ, ਚਮਕੌਰ ਸਿੰਘ ਮਾਛੀਕੇ ਸਮੇਤ ਕਈ ਹੋਰ ਸ਼ਾਮਲ ਸਨ।
Check Also
ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੇ ਸਮਾਗ਼ਮ ਵਿਚ ਸਵ. ਗੁਰਦਾਸ ਮਿਨਹਾਸ ਨੂੰ ਭੇਂਟ ਕੀਤੀ ਗਈ ਸ਼ਰਧਾਂਜਲੀ
‘ਪੰਜਾਬ ਦੀ ਕੋਇਲ’ ਸੁਰਿੰਦਰ ਕੌਰ ਦੇ ਜਨਮ-ਦਿਨ ‘ਤੇ ਕੀਤਾ ਗਿਆ ਯਾਦ ਤੇ ਕਵੀ-ਦਰਬਾਰ ਵੀ ਹੋਇਆ …