Breaking News
Home / ਕੈਨੇਡਾ / ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ A ਵਿੱਚ

ਰੋਪੜ-ਮੋਹਾਲੀ ਸਾਲਾਨਾ ਪਿਕਨਿਕ 22 ਜੁਲਾਈ ਨੂੰ ਕੈਲਸੋ ਪਾਰਕ ਦੇ ਏਰੀਆ A ਵਿੱਚ

ਟੋਰਾਂਟੋ/ਬਿਊਰੋ ਨਿਊਜ਼ : ਰੋਪੜ-ਮੋਹਾਲੀ ਸੋਸ਼ਲ ਸਰਕਲ ਦੇ ਪ੍ਰਧਾਨ ਅਮਰ ਸਿੰਘ ਤੁੱਸੜ ਵੱਲੋਂ ਸੂਚਨਾ ਦਿੱਤੀ ਜਾਂਦੀ ਹੈ ਕਿ ਅਦਾਰੇ ਦੀ ਸਾਲਾਨਾ ਪਰਿਵਾਰਕ ਪਿਕਨਿਕ ਮਿਲਟਨ ਦੇ ਕੈਲਸੋ ਪਾਰਕ ਦੇ ਏਰੀਆ A ਵਿੱਚ ਮਿਤੀ 22 ਜੁਲਾਈ ਦਿਨ ਅੇਤਵਾਰ ਨੂੰ ਸਵੇਰੇ 11:00 ਤੋਂ 5:00 ਵਜੇ ਤੱਕ ਮਨਾਈ ਜਾਵੇਗੀ। ਪਾਰਕ ਦਾ ਅਡਰੈਸ 5234 ਕੈਲਸੋ ਰੋਡ (ਟਰਮੇਨ ਅਤੇ ਕੈਲਸੋ ਇੰਟਰਸੈਕਸ਼ਨ) Tremaine & Kelso Road Intersection ਹੈ । ਜਿਲ੍ਹਾ ਰੋਪੜ, ਮੋਹਾਲੀ, ਹਲਕਾ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਚਮਕੌਰ ਸਾਹਿਬ ਸਮੇਤ ਇਲਾਕੇ ਦੇ ਗਵਾਂਢੀ ਪਰਿਵਾਰਾਂ ਨੂੰ ਸ਼ਾਮਿਲ ਹੋਣ ਦਾ ਖੁਲ੍ਹਾ ਸੱਦਾ ਦਿੱਤਾ ਜਾਂਦਾ ਹੈ। ਖਾਣ-ਪੀਣ ਦਾ ਸੁਚੱਜਾ ਪ੍ਰਬੰਧ ਹੋਵੇਗਾ। ਇਸ ਦੋਰਾਨ ਗਿੱਧਾ, ਭੰਗੜਾ, ਰੱਸਾ-ਕਸ਼ੀ, ਕੁਰਸੀ ਦੌੜ, ਬੱਚਿਆਂ ਦੀਆਂ ਖੇਡਾਂ, ਵਾਲੀਬਾਲ ਤੇ ਗੀਤ ਸੰਗੀਤ ਆਦਿ ਦੇ ਮਨੋਰੰਜਨ ਬਾਅਦ ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ਪ੍ਰੌਗਰਾਮ ਦੇ ਅੰਤ ਵਿੱਚ ਗਰਮਾ-ਗਰਮ ਜਲੇਬੀਆਂ ਵਰਤਣਗੀਆਂ। ਕਿਸੇ ਵੀ ਅਭਿਲਾਸ਼ੀ ਨੇ ਕੋਈ ਇਨਾਮ ਸਪੋਂਸਰ ਕਰਨਾ ਹੋਵੇ ਜਾਂ ਕਿਸੇ ਵੀ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ। ਅਮਰ ਸਿੰਘ ਤੁੱਸੜ ਨੂੰ 416-300-4091, ਸਰਬਜੀਤ ਸਿੰਘ 647-300-1341, ਜਗਜੀਤ ਸਿੰਘ ਸਾਚਾ 416-720-3642, ਸੁੱਚਾ ਸਿੰਘ ਸੋਮਲ 647-718-8114, ਗੁਰਦੀਪ ਸਿੰਘ 905-452-2171

Check Also

ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਮਨਾਇਆ ਗਿਆ

ਬਰੈਂਪਟਨ/ਬਾਸੀ ਹਰਚੰਦ : ਛੋਟੀ ਉਮਰ ਵਿੱਚ ਵੱਡੀਆਂ ਪੁਲਾਂਗਾਂ ਪੁੱਟ ਕੇ ਭਾਰਤੀਆਂ ਦੇ ਦਿਲਾਂ ਅੰਦਰ ਅਜ਼ਾਦੀ …