11.9 C
Toronto
Saturday, October 18, 2025
spot_img
Homeਕੈਨੇਡਾਚਲੋ ਫਰੈਸ਼ਕੋ਼ ਵੱਲੋਂ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ

ਚਲੋ ਫਰੈਸ਼ਕੋ਼ ਵੱਲੋਂ ਸੇਵਾ ਫੂਡ ਬੈਂਕ ਲਈ ਫੂਡ ਇਕੱਤਰ ਕੀਤਾ

ਬਾਲੀ ਸਿੰਘ ਵੱਲੋਂ 2500 ਡਾਲਰ ਦੀ ਰਾਸ਼ੀ ਕੀਤੀ ਦਾਨ
ਟੋਰਾਂਟੋ/ਹਰਜੀਤ ਸਿੰਘ ਬਾਜਵਾ : ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਮੱਦੇਨਜ਼ਰ ਬਰੈਂਪਟਨ ਵਿੱਚ ਬਰ੍ਹੈਮਲੀ ਅਤੇ ਸੈਂਡਲਵੁੱਡ ‘ਤੇ ਪੈਂਦੇ ઑਚਲੋ ਫਰੈਸ਼ਕੋ਼ ਸਟੋਰ ਦੇ ਸੰਚਾਲਕ ਬਾਲੀ ਸਿੰਘ ਵੱਲੋਂ ਪੀਲ ਪੁਲਿਸ ਦੇ ਸਹਿਯੋਗ ਨਾਲ ઑਸੇਵਾ ਫੂਡ ਬੈਂਕ਼ ਅਤੇ ઑਰੀ-ਜਨਰੇਸ਼ਨ ਬਰੈਂਪਟਨ਼ ਲਈ ਦਾਨੀ ਸੱਜਣਾਂ ਕੋਲੋਂ ਸੁੱਕਾ ਭੋਜਨ ਇਕੱਠਾ ਕੀਤਾ, ਜਿਸਦੀ ਚੁਫੇਰਿਓਂ ਸ਼ਲਾਘਾ ਹੋ ਰਹੀ ਹੈ। ਬਾਲੀ ਸਿੰਘ (ਜੱਬੋਵਾਲ/ਨਵਾਂਸ਼ਹਿਰ) ਨੇ ਦੱਸਿਆ ਕਿ ਇਹਨਾਂ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਸਟੋਰ ਦੇ ਵਰਕਰਾਂ ਵੱਲੋਂ ਸਟੋਰ ਦੇ ਗਾਹਕਾਂ ਅਤੇ ਹੋਰ ਲੋਕਾਂ ਕੋਲੋਂ 20,044 ਪੌਂਡ ਸੁੱਕਾ ਭੋਜਨ ਇਕੱਠਾ ਕੀਤਾ। ਜਦੋਂ ਕਿ ਬਾਲੀ ਸਿੰਘ ਵੱਲੋਂ ਆਪਣੇ ਸਟੋਰ ਵੱਲੋਂ ਸੇਵਾ ਫੂਡ ਬੈਂਕ ਅਤੇ ਰੀ-ਜਨਰੇਸ਼ਨ ਸੰਸਥਾ ਨੂੰ 1000 -1000 ਡਾਲਰ ਦੀ ਨਕਦ ਰਾਸ਼ੀ ਅਤੇ ਬਰੈਂਪਟਨ ਹਾਕੀ ਕਲੱਬ ਨੂੰ 500 ਡਾਲਰ ਦੀ ਨਕਦ ਰਾਸ਼ੀ ਭੇਟ ਕੀਤੀ ਗਈ। ਇਸ ਮੌਕੇ ਜਿੱਥੇ ਸਟੋਰ ਉੱਤੇ ਚਾਹ ਪਾਣੀ ਦੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਹੀ ਪੰਜਾਬ ਤੋਂ ਇੱਥੇ ਆਏ ਗਾਇਕਾਂ ਆਤਮਾ ਬੁੱਢੇਵਾਲੀਆ/ਅਮਨ ਰੋਜ਼ੀ ਅਤੇ ਹਰਪ੍ਰੀਤ ਢਿੱਲੋਂ/ਜੱਸੀ ਕੌਰ ਦੀਆਂ ਦੋਗਾਣਾ ਜੋੜੀਆਂ ਵੱਲੋਂ ਆਪੋ-ਆਪਣੀ ਗਾਇਕੀ ਦੀਆਂ ਵੰਨਗੀਆਂ ਵੀ ਪੇਸ਼ ਕੀਤੀਆਂ ਅਤੇ ਜਗਮੀਤ ਸਿੰਘ ਸੈਣੀ ਨੇ ਢੋਲ ਦੀ ਤਾਲ ‘ਤੇ਼ ਸਾਰਿਆਂ ਨੂੰ ਖੂਬ ਨਚਾਇਆ। ਇਸ ਮੌਕੇ ਐਮ ਪੀ ਰੂਬੀ ਸਹੋਤਾ, ਸਿਟੀ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ, ਹਰਕੀਰਤ ਸਿੰਘ, ਸੋਢੀ ਨਾਗਰਾ, ਨਰਿੰਦਰ ਕੌਰ ਕੰਵਲ, ਤਰਨਜੀਤ ਸਿੰਘ ਗਿੱਲ ਅਤੇ ਸੋਨੀਆ ਗਿੱਲ ਤੋਂ ਇਲਾਵਾ ਪੀਲ ਪੁਲਿਸ ਦੇ ਇੰਸਪੈਕਟਰ ਬੌਬੀ ਨਾਗਰਾ ਵੀ ਆਪਣੇ ਸਟਾਫ ਨਾਲ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਜਿਹਨਾਂ ਨੇ ਫੂਡ ਇਕੱਠਾ ਕਰਨ ਵਿੱਚ ਵਲੰਟੀਅਰਾਂ ਦੀ ਪੂਰੀ ਮਦਦ ਕੀਤੀ।

 

RELATED ARTICLES

ਗ਼ਜ਼ਲ

POPULAR POSTS