Breaking News
Home / ਕੈਨੇਡਾ / ਤਰਕਸ਼ੀਲ ਸੁਸਾਇਟੀ ਵਲੋਂ ਗੌਰੀ ਲੰਕੇਸ਼ ਦੇ ਕਤਲ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ

ਤਰਕਸ਼ੀਲ ਸੁਸਾਇਟੀ ਵਲੋਂ ਗੌਰੀ ਲੰਕੇਸ਼ ਦੇ ਕਤਲ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ

ਬਰੈਂਪਟਨ/ਬਿਊਰੋ ਨਿਊਜ਼ : ਉੱਤਰੀ ਅਮਰੀਕਾ ਤਰਕਸ਼ੀਲ ਸੁਸਾਇਟੀ, ਓਨਟਾਰੀਓ ਵਲੋਂ ਆਪਣੀ ਕਾਰਜਕਰਨੀ ਦੀ ਹੰਗਾਮੀ ਮੀਟਿੰਗ ਵਿਚ ਸੀਨੀਅਰ ਪੱਤਰਕਾਰ ਸਮਾਜਿਕ ਕਾਰਕੁਨ ਅਤੇ ਖੱਬੇ ਪੱਖੀ ਵਿਚਾਰਾਂ ਦੀ ਧਾਰਨੀ ਗੌਰੀ ਲੰਕੇਸ਼ ਦੀ ਸੰਭਾਵੀ ਰੂੜੀਵਾਦੀ ਕੱਟੜ ਧਾਰਮਿਕ ਜਨੂੰਨੀਆਂ ਵਲੋਂ ਕੀਤੇ ਕਤਲ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਬਦਮਾਸ਼ਾਂ ਵਲੋਂ ਉਨ੍ਹਾਂ ਦੇ ਘਰ ਅਗੇ ਜਦ ਉਹ ਦਫਤਰੋਂ ਆ ਕੇ ਘਰ ਦਾ ਦਰਵਾਜ਼ਾ ਖੋਲ੍ਹ ਰਹੀ ਸੀ, ਸੱਤ ਗੋਲੀਆਂ ਚਲਾਈਆਂ ਗਈਆਂ, ਜਿਨ੍ਹਾਂ ਵਿਚੋਂ ਤਿੰਨ ਗੋਲੀਆਂ ਲੰਕੇਸ਼ ਨੂੰ ਲੱਗੀਆਂ, ਜਿਸ ਕਾਰਨ ਉਨ੍ਹਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪ੍ਰਸਿੱਧ ਤਕਰਸ਼ੀਲ ਬੁੱਧੀਜੀਵੀ, ਸਾਬਕਾ ਵਾਇਸ ਚਾਂਸਲਰ ਤੇ ਕੌੜਾ ਸੱਚ ਮੂੰਹ ਤੇ ਕਹਿਣ ਲਈ ਜਾਣੇ ਜਾਂਦੇ ਪ੍ਰਾਚੀਨ ਕੱਨੜ ਸਹਿਤ ਦੇ ਖੋਜੀ ਮਾਲੇਸ਼ੱਪਾ ਕਾਲਬੁਰਜੀ, ਵਹਿਮਾਂ ਭਰਮਾਂ ਵਿਚ ਲੋਕਾਂ ਨੂੰ ਫਸਾ ਕੇ ਲੁੱਟ ਕਰਨ ਵਾਲਿਆਂ ਦੇ ਖਿਲਾਫ਼ ਬੁਲੰਦ ਆਵਾਜ਼ ਵਿਚ ਬੋਲਣ ਵਾਲੇ ਨਰਿੰਦਰ ਦਭੋਲਕਰ ਦੇ ਕਤਲਾਂ ਤੋਂ ਬਾਅਦ, ਲੰਕੇਸ਼ ਦੇ ਕਤਲ ਨਾਲ ਇੱਕ ਹੋਰ ਲੋਕ ਹਿੱਤੂ ਤੇ ਸਾਫ ਦਿੱਲ ਵਿਦਵਾਨ ਲੋਕਾਂ ਤੋਂ ਪਿਛਾਂਹਖਿਚੂ ਤਾਕਤਾਂ ਦੁਆਰਾ ਖੋਹ ਲਿਆ ਗਿਆ ਹੈ।
ਲੰਕੇਸ਼ ਹਿੰਦੂਤਵ ਸਿਆਸਤ ਦਾ ਡੱਟ ਕੇ ਵਿਰੋਧ ਕਰਦੀ ਰਹੀ। ਕਰਨਾਕਟਕਾ ਵਿਚ ਨਕਸਲਵਾਦੀਆਂ ਨਾਲ ਹਿੰਸਾ ਤਿਆਗ ਕੇ ਗਲਬਾਤ ਲਈ ਮੰਨਾਉਣ ਵਾਲੀ ਕਮੇਟੀ ਦੀ ਮੈਂਬਰ ਰਹੀ, ਜਿਸ ਕਾਰਨ ਭਾਰਤੀ ਜਨਤਾ ਪਾਰਟੀ ਉਸ ਉੱਤੇ ਨਕਸਲੀਆਂ ਦੀ ਸਮੱਰਥਕ ਹੋਣ ਦਾ ਇਲਜਾਮ ਲਾਕੇ ਕਮੇਟੀ ਵਿਚੋਂ ਕਢਾਉਣ ਦੀਆਂ ਕੋਸ਼ਿਸ਼ਾਂ ਕਰਦੇ ਰਹੀ। ਉਸ ਨੇ ਹਮੇਸ਼ਾ ਸੰਪਰਦਾਇਕ ਤਾਕਤਾਂ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਹਿੰਦੂ ਧਰਮ ਵਿਚ ਔਰਤ ਨੂੰ ਮਰਦ ਦੇ ਬਰਾਬਰ ਥਾਂ ਨਹੀਂ ਦਿੱਤੀ ਜਾਂਦੀ ਸਗੋਂ ਦੂਜੇ ਦਰਜੇ ਦੀ ਸ਼ਹਿਰੀ ਮੰਨਿਆਂ ਜਾਂਦਾ ਹੈ। ਉਹ ਅਪਣੇ ਪਿਤਾ ਵਲੋਂ ਚਲਾਈ ਹਫਤਾਵਾਰੀ ਲੰਕੇਸ਼ ਪੱਤਰਕਾ ਦੇ ਨਾਲ ਨਾਲ ਅਪਣੀ ਗੌਰੀ ਲੰਕੇਸ਼ ਪੱਤਰਕਾ ਵੀ ਛਾਪਦੀ ਰਹੀ ਅਤੇ ਨਧੱੜਕ ਹੋਕੇ ਫਾਸ਼ੀ ਤਾਕਤਾਂ ਖਿਲਾਫ਼ ਬੋਲਦੀ ਅਤੇ ਲਿਖਦੀ ਰਹੀ। ਜਦ ਇਨ੍ਹਾਂ ਹਨੇਰੀਆਂ ਤਾਕਤਾਂ ਤੋਂ ਉਸ ਦੀਆਂ ਗੱਲਾਂ ਦਾ ਤਰਕਸ਼ੀਲ ਬਹਿਸ ਨਾਲ ਜਵਾਬ ਨਾ ਦੇ ਹੋਇਆ ਤਾਂ ਉਨ੍ਹਾਂ ਦੀ ਜਿੰਦਗੀ ਖੋਹ ਲਈ ਗਈ। ਜਿਸ ਦੇਸ਼ ਵਿਚ ਲੋਕਾਂ ਦੀ ਲੱਟ ਕਰਨ ਵਾਲੇ ਸਾਧਾਂ ਨੂੰ ਜੈੱਡ ਸੁਰੱਖਿਆ ਦਿੱਤੀ ਜਾਂਦੀ ਹੈ, ਉਥੇ ਲੋਕ ਹਤੇਸ਼ੀ ਬੁੱਧੀਜੀਵੀਆਂ ਦੀ ਸੁਰੱਖਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਦੇ ਕੱਤਲਾਂ ਤੋਂ ਬਾਅਦ ਵੀ ਕਾਤਲਾਂ ਨੂੰ ਫੜਨ ਦੀ ਕੋਈ ਵੱਡੀ ਕੋਸ਼ਿਸ਼ ਨਹੀਂ ਕੀਤੀ ਜਾਂਦੀ। ਕਈ ਸਾਲ ਬੀਤ ਜਾਣ ਬਾਅਦ ਵੀ ਹੁੱਣ ਤੱਕ ਦਭੋਲਕਰ ਅਤੇ ਕਾਲਬੁਰਜੀ ਦੇ ਕਾਤਲਾਂ ਦਾ ਸਰਕਾਰੀ ਏਜੰਸੀਆਂ ਕੋਈ ਪਤਾ ਨਹੀਂ ਲਾ ਸਕੀਆਂ।
ਤਰਕਸ਼ੀਲ ਸੁਸਾਇਟੀ ਲੰਕੇਸ਼ ਦੇ ਕਤਲ ਤੇ ਦੁੱਖ ਦਾ ਇਜ਼ਹਾਰ ਕਰਦੀ ਹੋਈ, ਉਨ੍ਹਾਂ ਦੇ ਕਾਤਲਾਂ ਨੂੰ ਲੱਭ ਕੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਮੰਗ ਕਰਦੀ ਹੈ। ਇਸ ਸੰਸਥਾ ਬਾਰੇ ਹੋਰ ਜਾਣਕਾਰੀ ਲਈ ਸੁਸਾਇਟੀ ਦੇ ਕੋਆਰਡੀਨੇਟਰ ਬਲਰਾਜ਼ ਸ਼ੌਕਰ (647 838 4749) ਜਾਂ ਸਹਾਇਕ ਕੋਆਰਡੀਨੇਟਰ ਨਛੱਤਰ ਬਦੇਸ਼ਾ (647 267 3397) ਨਾਲ ਸਪੰਰਕ ਕੀਤਾ ਜਾ ਸਕਦਾ ਹੈ।

Check Also

ਇਨਸਾਨ ਦੇ ਸ਼ੈਤਾਨ ਬਣਨ ਦੀ ਰੌਂਗਟੇ ਖੜ੍ਹੇ ਕਰਨ ਵਾਲੀ ਦਾਸਤਾਨ

ਐਬਟਸਫੋਰਡ/ਡਾ. ਗੁਰਵਿੰਦਰ ਸਿੰਘ : ਐਬਟਸਫੋਰਡ ਸ਼ਹਿਰ ਦਾ ਵੈਗਨਰ ਰੋਡ। ਸ਼ੁੱਕਰਵਾਰ ਦੀ ਰਾਤ ਦੇ 10.30 ਵਜੇ …