ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਲਿਖਿਆ ਪੱਤਰ
ਬਰੈਂਪਟਨ/ਬਿਊਰੋ ਨਿਊਜ਼ : ਬਰੈਂਪਟਨ ਦੇ ਰੀਜ਼ਨਲ ਕੌਂਸਲਰ ਗੁਰਪ੍ਰੀਤ ਸਿੰਘ ਢਿੱਲੋਂ ਨੇ ਦੇਸ਼ ਦੇ ਪਬਲਿਕ ਸੇਫਟੀ ਮੰਤਰੀ ਰਾਲਫ ਗੁਡੇਲ ਨੂੰ ਪੱਤਰ ਲਿਖ ਕੇ ਰਜਿਸਟਰਡ ਜਿਣਸੀ ਅਪਰਾਧੀ ਨੂੰ ਬਰੈਂਪਟਨ ਤੋਂ ਬਾਹਰ ਭੇਜਣ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਕੋਲੰਬੀਆ ਦੀ ਮੈਥਿਊ ਹਾਰਕਸ ਜਿਸ ਨੂੰ ਹੁਣ ਮੇਡੀਲਿਨ ਹਾਰਕਸ ਦੇ ਤੌਰ ‘ਤੇ ਜਾਣਿਆ ਜਾਂਦਾ ਹੈ, ਉਹ ਅੱਠ ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ‘ਤੇ 3 ਵਾਰ ਜਿਣਸੀ ਹਮਲਾ ਕਰਨ ਦੀ ਦੋਸ਼ੀ ਹੈ। ਇਸਦੇ ਨਾਲ ਹੀ ਉਸਨੇ ਲਗਪਗ 60 ਲੜਕੀਆਂ ਨੂੰ ਸ਼ਿਕਾਰ ਬਣਾਇਆ। ਇਸਦੇ ਮੱਦੇਨਜ਼ਰ ਉਸਨੂੰ ਲੰਬੇ ਸਮੇਂ ਲਈ ਨਿਗਰਾਨੀ ਵਿੱਚ ਰੱਖਿਆ ਗਿਆ। ਜਿਸ ਵਿੱਚ ਉਸਦੇ ਕਿਸੇ ਵੀ ਜਨਤਕ ਸਵੀਮਿੰਗ ਪੂਲ, ਸਕੂਲਾਂ, ਪਾਰਕਾਂ ਅਤੇ ਕਮਿਊਨਿਟੀ ਸੈਂਟਰਾਂ ਵਿੱਚ ਜਾਣ ਦੀ ਪਾਬੰਦੀ ਹੈ, ਫਿਰ ਵੀ ਉਸ ਨੂੰ ਰੋਜ਼ਾਨਾ 4 ਘੰਟੇ ਬਿਨਾਂ ਨਿਗਰਾਨੀ ਤੋਂ ਰਹਿਣ ਦੀ ਆਗਿਆ ਹੋਵੇਗੀ। ਢਿੱਲੋਂ ਨੇ ਕਿਹਾ ਕਿ ਅਜਿਹਾ ਕਰਨਾ ਸਾਡੇ ਬੱਚਿਆਂ ਲਈ ਖਤਰਨਾਕ ਹੈ ਅਤੇ ਬਰੈਂਪਟਨ ਵਾਸੀ ਕਦੇ ਵੀ ਇਹ ਬਰਦਾਸ਼ਤ ਨਹੀਂ ਕਰਨਗੇ ਕਿ ਜਿਣਸੀ ਅਪਰਾਧੀ ਉਨ੍ਹਾਂ ਦੇ ਖੇਤਰ ਵਿੱਚ ਰਹੇ। ਉਨ੍ਹਾਂ ਕਿਹਾ ਕਿ ਸਾਡੇ ਨਿਵਾਸੀਆਂ ਦੀ ਸੁਰੱਖਿਆ ਜ਼ਰੂਰੀ ਹੈ ਇਸ ਲਈ ਉਸਨੂੰ ਤੁਰੰਤ ਇੱਥੋਂ ਹੋਰ ਥਾਂ ‘ਤੇ ਭੇਜਿਆ ਜਾਵੇ। ਜ਼ਿਕਰਯੋਗ ਹੈ ਕਿ ਮੇਅਰ ਪੈਟਰਿਕ ਬਰਾਊਨ ਨੇ ਵੀ ਹਾਰਕਸ ਖਿਲਾਫ਼ ਮੰਤਰੀ ਨੂੰ ਪੱਤਰ ਲਿਖਿਆ ਹੈ।
Check Also
‘ਆਇਰਨਮੈਨ’ ਹਰਜੀਤ ਸਿੰਘ ਨੂੰ ਬਰੈਂਪਟਨ ਸਿਟੀ ਤੇ ਸਿੱਖ ਸਪਿਰਿਚੂਅਲ ਸੈਂਟਰ ਰੈਕਸਡੇਲ ਵੱਲੋਂ ਕੀਤਾ ਗਿਆ ਸਨਮਾਨਿਤ
ਬਰੈਂਪਟਨ/ਡਾ. ਝੰਡ : 64 ਸਾਲ ਦੀ ਉਮਰ ਵਿੱਚ ਅਮਰੀਕਾ ਦੇ ਸੈਕਰਾਮੈਂਟੋ ਵਿਖੇ 27 ਅਕਤੂਬਰ 2024 …