Breaking News
Home / ਕੈਨੇਡਾ / ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਨੇ ਤੀਆਂ ਦਾ ਮੇਲਾ ਲਗਾਇਆ

ਰੌਕ ਗਾਰਡਨ ਵਲੰਟੀਅਰਜ਼ ਐਸੋਸੀਏਸ਼ਨ ਨੇ ਤੀਆਂ ਦਾ ਮੇਲਾ ਲਗਾਇਆ

ਬਰੈਂਪਟਨ : 25 ਅਗਸਤ ਦਿਨ ਐਤਵਾਰ ਨੂੰ ਕੈਸਲਮੋਰ ਅਤੇ ਮਕਵੀਨ ਸਬ ਡਵੀਜ਼ਨ ਵਿਚ, ਗੁਰਮੇਲ ਸਿੰਘ ਸੱਗੂ ਦੀ ਅਗਵਾਈ ਵਿਚ ਪੰਜਵਾਂ ਤੀਆਂ ਦਾ ਮੇਲਾ ਲਾਇਆ ਗਿਆ। ਬੀਬੀਆਂ, ਮੁਟਿਆਰਾਂ ਅਤੇ ਬੱਚੀਆਂ ਹੁੰਮ ਹੁੰਮਾ ਕੇ ਰੰਗ ਬਰੰਗੀਆਂ ਪੁਸ਼ਾਕਾਂ ਵਿਚ ਸਜ ਧਜ ਕੇ ਆਈਆਂ। ਹਵਾਨਾ ਪਾਰਕ ਵਿਚ ਡੀ.ਜੇ. ਮਿਊਜ਼ਿਕ ਅਤੇ ਸਾਊਂਡ ਦਾ ਪ੍ਰਬੰਧ ਕਸ਼ਮੀਰਾ ਸਿੰਘ ਦਿਉਲ ਵਲੋਂ ਕੀਤਾ ਗਿਆ। ਇਸ ਮੇਲੇ ਵਿਚ ਏਰੀਏ ਦੀਆਂ ਲਗਭਗ ਚਾਰ ਕੁ ਸੌ ਮਹਿਲਾਵਾਂ ਸ਼ਾਮਲ ਹੋਈਆਂ।
4.30 ਵਜੇ ਤੋਂ ਲੈ ਕੇ 8.00 ਵਜੇ ਤੱਕ ਬੀਬੀਆਂ ਨੇ ਖੂਬ ਗਿੱਧਾ ਤੇ ਬੋਲੀਆਂ ਪਾਈਆਂ। ਖਾਸ ਕਰਕੇ ਲੜਕੀਆਂ ਦੀ ਟੋਲੀ ਵਿਚੋਂ ਬੇਟੀ ਗੁਰਬੀਰ ਕੌਰ ਨੇ ਮਿਲ ਕੇ ਗਿੱਧੇ ਦਾ ਰੰਗ ਬੰਨ੍ਹਿਆ ਅਤੇ ਬਹੁਤ ਸ਼ਾਨਦਾਰ ਗਿੱਧਾ ਪੇਸ਼ ਕੀਤਾ। ਬੇਸ਼ੱਕ ਪੰਜਾਬ ਵਿਚ ਤੀਆਂ ਦਾ ਤਿਉਹਾਰ ਦਮ ਤੋੜ ਗਿਆ ਹੈ, ਪਰ ਕੈਨੇਡਾ ਵਿਚ ਪੰਜਾਬੀ ਸਭਿਆਚਾਰ ਨੂੰ ਜਿਊਂਦਾ ਕੀਤਾ ਗਿਆ ਹੈ। ਹਰ ਪੱਖ ਤੋਂ ਮੇਲੇ ਦਾ ਬਹੁਤ ਵਧੀਆ ਪ੍ਰਬੰਧ ਕੀਤਾ। ਖਾਣ ਪੀਣ ਦੀ ਕੋਈ ਕਮੀ ਨਹੀਂ ਸੀ। ਅਰਥ ਫੂਲ ਸੈਂਟਰ ਵਾਲਿਆਂ ਨੇ ਤਾਜ਼ਾ ਤੇ ਵਧੀਆ ਫੂਡ 50 ਫੀਸਦੀ ਡਿਸਕਾਊਂਟ ‘ਤੇ ਸਪੌਂਸਰ ਕੀਤਾ। ਪੀਜ਼ਾ ਖਾਣ ਵਿਚ ਸਭ ਤੋਂ ਵੱਡੀ ਖਿੱਚ ਸੀ, ਜੋ ਪੰਜ ਵਜੇ ਤੋਂ ਅੱਠ ਵਜੇ ਤੱਕ ਖੂਬ ਵਰਤਿਆ। ਗੀਤਾ, ਡੌਲੀ ਤੇ ਕਿਰਨਦੀਪ ਕੈਂਥ ਅਤੇ ਹੋਰ ਬੀਬੀਆਂ ਨੇ ਰਲ ਮਿਲ ਕੇ ਫੰਡ ਵੀ ਇਕੱਤਰ ਕੀਤਾ।
ਬਲਵਿੰਦਰ ਧਾਲੀਵਾਲ, ਹਰਭਜਨ ਤੇ ਖਾਸ ਕਰਕੇ ਕੈਸਲਮੋਰ ਸੀਨੀਅਰ ਕਲੱਬ ਨੇ ਬਹੁਤ ਸਹਿਯੋਗ ਦਿੱਤਾ। ਅੰਤ ਵਿਚ ਗੁਰਮੇਜ ਸਿੰਘ ਸੱਗੂ ਨੇ ਮੇਲਾ ਮਨਾਉਣ ਵਿਚ ਸਹਿਯੋਗ ਕਰਨ ਵਾਲੀਆਂ ਬੀਬੀਆਂ ਤੇ ਪੁਰਸ਼ਾਂ ਦਾ ਧੰਨਵਾਦ ਕੀਤਾ। ਹੋਰ ਜਾਣਕਾਰੀ ਲਈ ਗੁਰਮੇਲ ਸਿੰਘ ਸੱਗੂ ਨਾਲ ਫੋਨ ਨੰਬਰ 416-648-6706 ‘ਤੇ ਗੱਲ ਕੀਤੀ ਜਾ ਸਕਦੀ ਹੈ।

Check Also

ਟੀਟੀਸੀ ਮਾਮਲੇ ਵਿੱਚ ਟੋਰਾਂਟੋ ਪੁਲਿਸ ਦੇ ਦੋ ਅਧਿਕਾਰੀਆਂ ਨੂੰ ਕੀਤਾ ਗਿਆ ਚਾਰਜ

ਟੋਰਾਂਟੋ : ਪਿਛਲੇ ਸਾਲ ਟੀਟੀਸੀ ਬੱਸ ਤੋਂ ਉਤਰਨ ਤੋਂ ਇਨਕਾਰ ਕਰਨ ਵਾਲੇ ਇੱਕ ਵਿਅਕਤੀ ਉੱਤੇ …