ਬਰੈਂਪਟਨ/ਮਹਿੰਦਰ ਸਿੰਘ ਮੋਹੀ : ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਅਗਵਾਈ ਕਰਦਿਆਂ, ਸਿਟੀ ਦੀਆਂ ਆਪਣੀਆਂ ਐਸੋਸੀਏਟਿਡ ਕਲੱਬਾਂ ਦੇ ਸਹਿਯੋਗ ਨਾਲ ਸਾਰੇ ਸੀਨੀਅਰਜ਼ ਲਈ ਆਪਣੇ ਨੇੜੇ ਦੇ ਫਿਟਨੈਸ ਤੇ ਰੀਕਰੀਏਸ਼ਨ ਸੈਂਟਰਾਂ ਵਿਚ ਬਿਨਾ ਕਿਸੇ ਖਰਚੇ ਤੋਂ ਸਾਰੀਆਂ ਸਹੂਲਤਾਂ ਦੀ ਵਰਤੋਂ ਕਰਨ ਦਾ ਅਧਿਕਾਰ ਪ੍ਰਾਪਤ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ। ਇਹ ਸਹੂਲਤ 70 ਸਾਲ ਤੋਂ ਵੱਧ ਉਮਰ ਦੇ ਸੀਨੀਅਰਜ਼ ਨੂੰ ਜਨਵਰੀ 2024 ਤੋਂ ਅਤੇ 65 ਸਾਲ ਤੋਂ ਵੱਧ ਉਮਰ ਦੇ ਸੀਨੀਅਰਜ਼ ਨੂੰ ਜਨਵਰੀ 2025 ਤੋਂ ਪ੍ਰਾਪਤ ਹੋਵੇਗੀ। ਇਸ ‘ਤੇ ਸਲਾਨਾ ਆਮਦਨ ਦੀ ਕੋਈ ਸ਼ਰਤ ਨਹੀਂ ਹੋਵੇਗੀ। ਮਹਿੰਗਾਈ ਦੇ ਇਸ ਸਮੇਂ ਵਿਚ ਸੀਨੀਅਰਜ਼, ਬਿਨਾ ਕੋਈ ਖਰਚ ਤੋਂ ਇਸ ਸਹੂਲਤ ਦਾ ਲਾਭ ਲੈ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਯਤਨਸ਼ੀਲ ਰਹਿਣਗੇ। ਬੇਸ਼ੱਕ ਸਿਟੀ ਕੌਂਸਲ ਦੇ ਮੇਅਰ ਦੀਆਂ ਵੋਟਾਂ ਸਮੇਂ ਕਰੀਬ ਸਾਰੇ ਹੀ ਉਮੀਦਵਾਰ ਵੋਟਾਂ ਲੈਣ ਲਈ, ਸੀਨੀਅਰਜ਼ ਤੋਂ, ਪਿਛਲੇ ਤਿੰਨ ਸਾਲ ਤੋਂ ਖੋਹ ਲਏ ਗਏ ਇਸ ਬੈਨੀਫਿਟ ਨੂੰ ਮੁੜ ਬਹਾਲ ਕਰਨ ਦਾ ਵਾਅਦਾ ਕਰ ਰਹੇ ਸਨ, ਪਰ ਫਿਰ ਵੀ ਸੀਨੀਅਰਜ਼ ਕਲੱਬਜ਼ ਨੂੰ ਇਹਨਾਂ ਦੇ ਜਿੱਤ ਪ੍ਰਾਪਤ ਕਰਨ ਉਪਰੰਤ ਵਾਅਦਾ ਨਿਭਾਉਣ ਪ੍ਰਤੀ ਸ਼ੰਕੇ ਸਨ। ਇਸ ਲਈ ਪਿਛਲੇ ਦਿਨੀਂ ਸਿਟੀ ਹਾਲ ਵਿਚ ਹੋਏ ਬਜਟ ਸੈਸ਼ਨ ਦੌਰਾਨ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੀ ਅਗਵਾਈ ਵਿਚ ਵੱਡੀ ਗਿਣਤੀ ਸੀਨੀਅਰਜ਼ ਸਿਟੀ ਹਾਲ ਵਿਚ ਪਹਿਲਾਂ ਹੀ ਪਹੁੰਚ ਗਏ ਸਨ। ਉਹਨਾਂ ਨੇ ਮੇਅਰ ਵਲੋਂ ਪੇਸ਼ ਕੀਤੇ ਮਤੇ, ਜਿਸ ਵਿਚ ਸੀਨੀਅਰਜ਼ ਲਈ ਜਿਮ ਦੇ ਫਰੀ ਪਾਸ ਦੇਣ ਦਾ ਨਿਯਮ ਬਣਾਏ ਜਾਣ ਦਾ ਪ੍ਰਸਤਾਵ ਸੀ, ਨੂੰ ਆਪਣੀ ਹਾਜ਼ਰੀ ਵਿਚ ਸਰਬਸੰਮਤੀ ਨਾਲ ਪਾਸ ਹੁੰਦਿਆਂ ਵੇਖਿਆ। ਸਾਰੇ ਕੌਂਸਲਰ ਤੇ ਰਿਜ਼ਨਲ ਕੌਂਸਲਰ, ਮੇਅਰ ਸਮੇਤ, ਇਸ ਮਤੇ ਦੇ ਹੱਕ ਵਿਚ ਉਠ ਖੜ੍ਹੇ ਹੋਏ। ਇਸ ਤਰ੍ਹਾਂ ਨਾਲ ਸਾਰੇ ਹਾਜ਼ਰ ਸੀਨੀਅਰਜ਼ ਆਪਣੀ ਇਸ ਵੱਡੀ ਮੰਗ ਦੇ ਪੂਰੇ ਹੋਣ ‘ਤੇ ਮੇਅਰ ਤੇ ਸਾਰੇ ਕੌਂਸਲਰਜ਼ ਦਾ ਧੰਨਵਾਦ ਕਰਦਿਆਂ ਆਪਸ ਵਿਚ ਇਸ ਇਤਿਹਾਸਕ ਪ੍ਰਾਪਤੀ ਤੇ ਇਕ ਦੂਜੇ ਨੂੰ ਵਧਾਈ ਦੇਣ ਲੱਗੇ। ਅੱਗੇ ਲਈ ਵੀ ਬਰੈਂਪਟਨ ਦੀਆਂ ਸਾਰੀਆਂ ਸੀਨੀਅਰਜ਼ ਕਲੱਬਾਂ ਦੇ ਅਹੁਦੇਦਾਰਾਂ ਨੂੰ ਆਪੋ ਆਪਣੇ ਖੇਤਰ ਵਿਚ ਸਰਗਰਮ ਰਹਿੰਦੇ ਹੋਏ, ਸਿਟੀ ਤੇ ਪਰੋਵੈਨਸ ਨਾਲ ਸਬੰਧਤ ਸੀਨੀਅਰਜ਼ ਦੀਆਂ ਸਾਂਝੀਆਂ ਮੰਗਾਂ ਦੀ ਪ੍ਰਾਪਤੀ ਲਈ ਸਾਂਝੇ ਤੌਰ ‘ਤੇ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਨਾਲ ਜੁੜ ਕੇ ਚੱਲਣ ਤੇ ਆਪਸੀ ਤਾਲਮੇਲ ਰੱਖਣ ਦੀ ਅਪੀਲ ਕੀਤੀ ਗਈ। ਇਸ ਡੈਲੀਗੇਸ਼ਨ ਵਿਚ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਦੇ ਪ੍ਰਧਾਨ ਜਗੀਰ ਸਿੰਘ ਸੈਂਬੀ, ਸਕੱਤਰ ਪ੍ਰੀਤਮ ਸਿੰਘ ਸਰਾਂ, ਕੈਸ਼ੀਅਰ ਅਮਰੀਕ ਸਿੰਘ ਕੁਮਰੀਆ, ਮੀਡੀਆ ਐਡਵਾਈਜ਼ਰ ਮਹਿੰਦਰ ਸਿੰਘ ਮੋਹੀ ਤੇ ਡਾਇਰੈਕਟਰ ਪ੍ਰਿਤਪਾਲ ਸਿੰਘ ਗਰੇਵਾਲ ਸ਼ਾਮਲ ਹੋਏ। ਇਸ ਤੋਂ ਇਲਾਵਾ ਬਹੁਤ ਸਾਰੀਆਂ ਐਸੋਸੀਏਟਿਡ ਸੀਨੀਅਰਜ਼ ਕਲੱਬਾਂ ਦੇ ਪ੍ਰਧਾਨ ਤੇ ਅਹੁਦੇਦਾਰ ਵੀ ਸ਼ਾਮਲ ਸਨ।
Home / ਕੈਨੇਡਾ / ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਬਰੈਂਪਟਨ ਨੇ ਸੀਨੀਅਰਜ਼ ਨੂੰ ਸਿਟੀ ਦੇ ਜਿਮ ਸੈਂਟਰਾਂ ਦੀ ਫਰੀ ਵਰਤੋਂ ਦਾ ਅਧਿਕਾਰ ਦੁਆਇਆ
Check Also
”ਹੁਣ ਬੱਸ!” – ਓਨਟਾਰੀਓ ਲਿਬਰਲ ਉਮੀਦਵਾਰ ਰਣਜੀਤ ਸਿੰਘ ਬੱਗਾ ਨੇ ਫੋਰਡ ਦੇ ਟੁੱਟੇ ਵਾਅਦਿਆਂ ਨੂੰ ਚੁਣੌਤੀ ਦੇਣ ਲਈ ਮੁਹਿੰਮ ਦੀ ਸ਼ੁਰੂਆਤ ਕੀਤੀ
ਜਦੋਂ ਕਿ ਬਰੈਂਪਟਨ ਇੱਕ ਨਾਜੁਕ ਹਾਲਤ ਵਿਚ ਹੈ ਅਤੇ ਓਨਟਾਰੀਓ ਦੇ ਲੋਕ ਡੱਗ ਫੋਰਡ ਦੀਆਂ …