Breaking News
Home / ਦੁਨੀਆ / ‘ਪੰਜਾਬੀ ਸ਼ੌਕ 2017’ ਸਮਾਗਮ ਦੌਰਾਨ ‘ਪੰਜਾਬੀ ਸ਼ੌਂਕ’ ਸੀ ਡੀ ਲੋਕ ਅਰਪਣ ਹੋਈ

‘ਪੰਜਾਬੀ ਸ਼ੌਕ 2017’ ਸਮਾਗਮ ਦੌਰਾਨ ‘ਪੰਜਾਬੀ ਸ਼ੌਂਕ’ ਸੀ ਡੀ ਲੋਕ ਅਰਪਣ ਹੋਈ

ਪਰਿਵਾਰਕ ਅਤੇ ਸਾਫ ਸੁਥਰੀ ਗਾਇਕੀ ਵੱਲ ਰੁਚਿਤ ਹੋਣ ਲਈ ਦਿੱਤੀ ਗਈ ਹੱਲਾਸ਼ੇਰੀ
ਬਰੈਂਪਟਨ/ਹਰਜੀਤ ਸਿੰਘ ਬਾਜਵਾ
ਦੇਸ਼ੀ ਟ੍ਰੈਕ ਮਿਊਜ਼ਿਕ ਦੇ ਸੁਖਵਿੰਦਰ ਸੂਜ਼ਾਪੁਰੀ ਅਤੇ ਆਰ ਸੀ ਟੀ ਟਰੱਕਿੰਗ ਕੰਪਨੀ ਦੇ ਸਿਮਰਨ ਗਰੇਵਾਲ ਅਤੇ ਇੰਦਰਜੀਤ ਝਾਵਰ ਵੱਲੋਂ ਸਾਂਝੇ ਤੌਰ ‘ਤੇ ਇੱਕ ਸੱਭਿਆਚਾਰਕ ਸਮਾਗਮ ‘ਪੰਜਾਬੀ ਸ਼ੋਕ 2017’ ਮਿਸੀਸਾਗਾ ਦੇ ਗ੍ਰੈਂਡ ਤਾਜ ਬੈਕੁੰਟ ਹਾਲ ਵਿੱਚ ਕਰਵਾਇਆ ਗਿਆ। ਗੀਤਕਾਰ ਸੁਖਵਿੰਦਰ ਸੂਜਾਪੁਰੀ ਸਮੇਤ ਕੁਝ ਇੱਕ ਹੋਰ ਗੀਤਕਾਰਾਂ ਦੇ ਲਿਖੇ ਅਤੇ ਗਾਇਕ ਗੋਰਾ ਚੱਕ ਵਾਲਾ, ਜਸਪਾਲ ਮਾਨ/ਕੀਰਤ ਮਾਨ, ਹੈਰੀ ਸੰਧੂ, ਜੱਸੀ ਧੰਜਲ, ਹਰਲੀਨ ਅਖ਼ਤਰ, ਗੁਰਦਿਲ ਹੋਠੀ, ਮੰਗਾ ਮੀਰ ਪੁਰੀਆ, ਹਰਜੀਤ ਔਜਲਾ ਅਤੇ ਗੁਰਪਾਲ ਚੌਹਾਨ ਵੱਲੋਂ ਗਾਏ ਗੀਤਾਂ ਅਤੇ ਸੁਖਬੀਰ ਧਾਲੀਵਾਲ/ਸੇਮਾ ਤਲਵੰਡੀ ਦੀ ਪੇਸ਼ਕਸ਼ ਸੀ ਡੀ ‘ਪੰਜਾਬੀ ਸ਼ੌਂਕ’ ਵੀ ਲੋਕ ਅਰਪਣ ਕੀਤੀ ਗਈ। ਸੰਗੀਤ ਅਤੇ ਗਾਇਕੀ ਨਾਲ ਮੋਹ ਰੱਖਣ ਵਾਲੇ ਲੋਕਾਂ ਦੀ ਮੌਜੂਦਗੀ ਵਿੱਚ ਹੋਇਆ ਇਹ ਸਮਾਗਮ ਆਏ ਹੋਏ ਸਾਰਿਆਂ ਦਾ ਭਰਪੂਰ ਮਨੋਰੰਜਨ ਕਰ ਗਿਆ। ਜਿੱਥੇ ਬੋਲਦਿਆਂ ਪੰਜਾਬੀ ਲਹਿਰਾਂ ਰੇਡੀਓ ਦੇ ਸੰਚਾਲਕ ਅਤੇ ਸਟੇਜ ਦੇ ਧਨੀ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਆਖਿਆ ਕਿ ਸੰਗੀਤ ਅਤੇ ਗਾਇਕੀ ਵਰਗੇ ਸ਼ੌਕ ਪਾਲਣੇ ਸੌਖੀ ਗੱਲ ਨਹੀ ਮੱਘਦੇ ਅੰਗਿਆਰਿਆਂ ‘ਤੇ ਤੁਰਨ ਵਾਲੀ ਗੱਲ ਹੈ ਜਦੋਂ ਕਿ ਉੱਘੇ ਸ਼ੋਅ ਪ੍ਰੋਮੋਟਰ ਜਸਵਿੰਦਰ ਖੋਸਾ ਨੇ ਗੀਤਕਾਰ ਅਤੇ ਗਾਇਕਾਂ ਨੂੰ ਵਧਾਈ ਦਿੰਦਿਆਂ ਪਰਿਵਾਰਕ ਅਤੇ ਸਾਫ ਸੁਥਰੀ ਗਾਇਕੀ ਵੱਲ ਰੁਚਿਤ ਹੋਣ ਲਈ ਹੱਲਾਸ਼ੇਰੀ ਵੀ ਦਿੱਤੀ। ਸਮਾਗਮ ਦੌਰਾਨ ਸਟੇਜ ਸੰਚਾਲਕ ਦੀ ਭੂਮਿਕਾ ਹਾਸਰਸ ਕਲਾਕਾਰ ਕਾਕੇ ਸ਼ਾਹ ਅਤੇ ਗੁਰਮਿੰਦਰਪਾਲ ਸਿੰਘ ਨੇ ਬਾਖੂਬੀ ਨਿਭਾਈ ਜਦੋਂ ਕਿ ਨੌਜਵਾਨ ਸੰਗੀਤਕਾਰ ਅਤੇ ਗਾਇਕ ਹੈਰੀ ਸੰਧੂ, ਜੱਸੀ ਧੰਜਲ, ਹਰਜੀਤ ਔਜਲਾ, ਗੁਰਦਿਲ ਹੋਠੀ ਤੇ ਸੰਨੀ ਸ਼ਿਵਰਾਜ਼ ਨੇ ਆਪੋ-ਆਪਣੇ ਗੀਤਾਂ ਨਾਲ ਚੰਗੀ ਹਾਜ਼ਰੀ ਲੁਆਈ। ਇਸ ਸਮਾਗਮ ਦੌਰਾਨ ਪੁਸ਼ਪਿੰਦਰ ਸੰਧੂ, ਪਰਮਜੀਤ ਕਲੇਰ, ਸਨਪੈਕ ਆਟੋ ਤੋਂ ਮਲਕੀਤ ਬੜੈਚ/ਰੇਸ਼ਮ ਬੜੈਚ ਅਤੇ ਗੁਰਤੇਜ ਔਲਖ ਆਦਿ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਲੋਕ ਮੌਜੂਦ ਸਨ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …