-2 C
Toronto
Tuesday, December 2, 2025
spot_img
Homeਭਾਰਤਸੰਨੀ ਦਿਓਲ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਬਿੱਗ ਬੌਸ ’ਚ ਪਹੁੰਚੇ

ਸੰਨੀ ਦਿਓਲ ਨਵੀਂ ਫਿਲਮ ਦੀ ਪ੍ਰਮੋਸ਼ਨ ਲਈ ਬਿੱਗ ਬੌਸ ’ਚ ਪਹੁੰਚੇ

ਮਨੀਸ਼ ਤਿਵਾੜੀ ਨੇ ਗੁਰਦਾਸਪੁਰ ਹਲਕੇ ’ਚ ਨਾ ਦਿਸਣ ਕਰਕੇ ਸੰਨੀ ਦਿਓਲ ’ਤੇ ਚੁੱਕੇ ਸਵਾਲ
ਨਵੀਂ ਦਿੱਲੀ/ਬਿਊਰੋ ਨਿਊਜ਼
ਗੁਰਦਾਸਪੁਰ ਤੋਂ ਭਾਜਪਾ ਦੇ ਸੰਸਦ ਮੈਂਬਰ ਅਤੇ ਫਿਲਮ ਸਟਾਰ ਸੰਨੀ ਦਿਓਲ ਅੱਜ ਕੱਲ੍ਹ ਨਵੀਂ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਵਿਚ ਜੁਟੇ ਹੋਏ ਹਨ। ਆਪਣੇ ਸੰਸਦੀ ਹਲਕੇ ਗੁਰਦਾਸਪੁਰ ਤੋਂ ਗੈਰਹਾਜ਼ਰ ਰਹਿਣ ਵਾਲੇ ਸੰਨੀ ਦਿਓਲ ਨੂੰ ਹੁਣ ਵਿਰੋਧੀ ਧਿਰ ਨੇ ਘੇਰਨਾ ਸ਼ੁਰੂ ਕਰ ਦਿੱਤਾ ਹੈ। ਸ੍ਰੀ ਅਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਮੁਨੀਸ਼ ਤਿਵਾੜੀ ਨੇ ਲੋਕ ਸਭਾ ਵਿਚ ਸੰਨੀ ਦਿਓਲ ਦੀ ਗੈਰਹਾਜ਼ਰੀ ’ਤੇ ਤਨਜ ਕਸਿਆ ਹੈ। ਮੁਨੀਸ਼ ਤਿਵਾੜੀ ਨੇ ਕਿਹਾ ਕਿ ਲੰਘੇ ਸਾਲਾਂ ਦੌਰਾਨ ਲੋਕ ਸਭਾ ਵਿਚ ਸੰਨੀ ਦਿਓਲ ਵਲੋਂ ਇਕ ਵੀ ਲਫਜ਼ ਨਹੀਂ ਬੋਲਿਆ ਗਿਆ। ਹੁਣ ਤਾਂ ਕੇਂਦਰ ਸਰਕਾਰ ਦਾ ਕਾਰਜਕਾਲ ਹੀ ਸਿਰਫ ਇਕ ਸਾਲ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਸੰਨੀ ਦਿਓਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ‘ਗਦਰ-2’ ਦੀ ਪ੍ਰਮੋਸ਼ਨ ਵਿਚ ਰੁੱਝੇ ਹੋਏ ਹਨ। ਸੰਨੀ ਦਿਓਲ ਇਸ ਤੋਂ ਪਹਿਲਾਂ ਬਿੱਗ ਬੌਸ ਦੇ ਫਾਈਨਲ ਰਾਊਂਡ ਵਿਚ ਵੀ ਫਿਲਮ ਦੀ ਪ੍ਰਮੋਸ਼ਨ ਲਈ ਪਹੁੰਚੇ ਸਨ ਅਤੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਉਨ੍ਹਾਂ ’ਤੇ ਸਵਾਲ ਚੁੱਕ ਰਹੇ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਹਲਕੇ ਵਿਚ ਸੰਨੀ ਦਿਓਲ ਦੇ ਨਾਮ ਗੁੰਮਸ਼ੁਦਗੀ ਦੇ ਪੋਸਟਰ ਵੀ ਬਜ਼ਾਰਾਂ ਵਿਚ ਲੱਗੇ ਸਨ।

 

RELATED ARTICLES
POPULAR POSTS