Breaking News
Home / ਪੰਜਾਬ / ਪੰਜਾਬ ਦੇ ਪੈਟਰੋਲ ਪੰਪਾਂ ’ਤੇ ਇਲੈਕਟ੍ਰੀਕਲ ਚਾਰਜਿੰਗ ਸ਼ੁਰੂ

ਪੰਜਾਬ ਦੇ ਪੈਟਰੋਲ ਪੰਪਾਂ ’ਤੇ ਇਲੈਕਟ੍ਰੀਕਲ ਚਾਰਜਿੰਗ ਸ਼ੁਰੂ

ਦਿੱਲੀ-ਜਲੰਧਰ ਨੈਸ਼ਨਲ ਹਾਈਵੇ ’ਤੇ 5 ਥਾਵਾਂ ਲਗਾਏ ਯੂਨਿਟ
ਜਲੰਧਰ/ਬਿਊਰੋ ਨਿਊਜ਼ : ਪੰਜਾਬ ’ਚ ਗ੍ਰੀਨ ਐਨਰਜੀ ਦੀ ਚਾਹਤ ਰੱਖਣ ਵਾਲੇ ਅਤੇ ਇਲੈਕਟਿ੍ਰਕ ਕਾਰਾਂ ਚਲਾਉਣ ਵਾਲੇ ਲੋਕਾਂ ਦੇ ਲਈ ਚੰਗੀ ਖਬਰ ਹੈ। ਹੁਣ ਉਨ੍ਹਾਂ ਨੂੰ ਆਪਣੀ ਬੈਟਰੀ ਨਾਲ ਚੱਲਣ ਵਾਲੀ ਕਾਰ ਦੇ ਲਈ ਹਾਈਵੇ ’ਤੇ ਸਫਰ ਦੌਰਾਨ ਚਾਰਜਿੰਗ ਦੇ ਲਈ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ, ਕਿਉਂਕਿ ਅੱਜ ਤੋਂ ਭਾਰਤ ਪੈਟਰੋਲੀਅਮ ਨੇ ਦਿੱਲੀ-ਜੰਮੂ ਨੈਸ਼ਨਲ ਹਾਈਵੇ ’ਤੇ ਸ਼ੰਭੂ ਬਾਰਡਰ ਤੋਂ ਲੈ ਕੇ ਜਲੰਧਰ ਤੱਕ ਪੰਜ ਥਾਵਾਂ ’ਤੇ ਚਾਰਜਿੰਗ ਯੂਨਿਟ ਚਾਲੂ ਕਰ ਦਿੱਤੇ ਹਨ। ਪੰਜਾਬ ’ਚ ਇਹ ਭਾਰਤ ਪੈਟਰੋਲੀਅਮ ਵੱਲੋਂ ਲਗਾਏ ਗਏ ਹਨ। ਭਾਰਤ ਪੈਟਰੋਲੀਅਮ ਦੇ ਜਲੰਧਰ ’ਚ ਕੋਆਰਡੀਨੇਟਰ ਨੇ ਦੱਸਿਆ ਕਿ ਸ਼ਨੀਵਾਰ ਤੋਂ ਦੋਰਾਹਾ, ਫਿਲੌਰ, ਫਗਵਾੜਾ ਅਤੇ ਜਲੰਧਰ ’ਚ ਚਾਰਜਿੰਗ ਯੂਨਿਟ ਕੰਮ ਕਰਨਾ ਸ਼ੁਰੂ ਕਰ ਦੇਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਇਨ੍ਹਾਂ ਯੂਨਿਟਾਂ ’ਤੇ ਸਿਰਫ ਕਾਰਾਂ ਦੇ ਲਈ ਹੀ ਚਾਰਜਿੰਗ ਸਹੂਲਤ ਮਿਲੇਗੀ ਅਤੇ ਜਲਦੀ ਹੀ ਛੋਟੇ ਵਹੀਕਲਾਂ ਦੇ ਲਈ ਪ੍ਰਬੰਧ ਕੀਤੇ ਜਾਣਗੇ। ਇਕ ਅਧਿਕਾਰੀ ਨੇ ਦੱਸਿਆ ਕਿ ਕਾਰਜਾਂ ਨੂੰ 25 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਚਾਰਜਿੰਗ ਕੀਤਾ ਜਾਵੇਗਾ ਅਤੇ ਕੰਪਨੀ ਵੱਲੋਂ ਨਵੇਂ ਯੂਨਿਟ ਲਾਂਚ ਕਰਨ ਮੌਕੇ ਕਸਟਮਰ ਨੂੰ ਡਿਸਕਾਊਂਟ ਵੀ ਦਿੱਤਾ ਜਾਵੇਗਾ।

Check Also

ਦਿੱਲੀ ’ਚ ‘ਆਪ’ ਦੇ ਤਿੰਨ ਕੌਂਸਲਰ ਭਾਜਪਾ ’ਚ ਹੋਏ ਸ਼ਾਮਲ

ਅਪ੍ਰੈਲ ਮਹੀਨੇ ’ਚ ਹੋਣੀ ਹੈ ਮੇਅਰ ਦੀ ਚੋਣ ਨਵੀਂ ਦਿੱਲੀ/ਬਿਊਰੋ ਨਿਊਜ਼ : ਵਿਧਾਨ ਸਭਾ ਚੋਣਾਂ …