ਕਿਹਾ : ਭਾਜਪਾ ਸਰਕਾਰ ਨੇ ਤਿ੍ਰਪੁਰਾ ਵਾਸੀਆਂ ਨੂੰ ਹਿੰਸਾ ਅਤੇ ਚੰਦੇ ਤੋਂ ਦਿਵਾਈ ਮੁਕਤੀ
ਅਗਰਤਲਾ/ਬਿਊਰੋ ਨਿਊਜ਼ :
ਪ੍ਰਧਾਨ ਮੰਤਰੀ ਮੋਦੀ ਨੇ ਤਿ੍ਰਪੁਰਾ ਦੇ ਅੰਬਾਸਾ ’ਚ ਭਾਜਪਾ ਦੀ ਵਿਜੇ ਸੰਕਲਪ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਹਿਲਾਂ ਤਿ੍ਰਪੁਰਾ ’ਚ ਇਕ ਹੀ ਪਾਰਟੀ ਨੂੰ ਝੰਡਾ ਲਹਿਰਾਉਣ ਦਾ ਅਧਿਕਾਰੀ ਅਤੇ ਹਰ ਕੰਮ ਦੇ ਲਈ ਚੰਦਾ ਦੇਣਾ ਪੈਂਦਾ ਸੀ। ਪ੍ਰੰਤੂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਤਿ੍ਰਪੁਰਾ ਵਾਸੀਆਂ ਨੂੰ ਹਿੰਸਾ ਅਤੇ ਚੰਦੇ ਤੋਂ ਮੁਕਤੀ ਦਿਵਾਈ ਹੈ। ਭਾਜਪਾ ਸਰਕਾਰ ’ਚ ਕਾਨੂੰਨ ਦਾ ਰਾਜ ਹੈ ਅਤੇ ਇਥੇ ਡਬਲ ਇੰਜਣ ਦੀ ਸਰਕਾਰ ਬਣੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿ੍ਰਪੁਰਾ ’ਚ ਪਿਛਲੇ ਪੰਜ ਸਾਲ ਤੋਂ ਬੜੀ ਤੇਜੀ ਨਾਲ ਵਿਕਾਸ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਾਂਗਰਸ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਕਾਂਗਰਸ ਅਤੇ ਖੱਬੇਪੱਖੀਆਂ ਨੇ ਤਿ੍ਰਪੁਰਾ ਨੂੰ ਵਿਕਾਸ ਦੇ ਮਾਮਲੇ ’ਚ ਪਿੱਛੇ ਧੱਕ ਦਿੱਤਾ ਸੀ ਪ੍ਰੰਤੂ ਸਾਡੀ ਸਰਕਾਰ ਨੇ ਸਿਰਫ਼ ਪੰਜ ਸਾਲਾਂ ’ਚ ਵਿਕਾਸ ਦੀ ਪਟੜੀ ’ਤੇ ਲਿਆ ਦਿੱਤਾ ਹੈ। ਸੀਪੀਐਮ ਦੇ ਰਾਜ ’ਚ ਪੁਲਿਸ ਥਾਣਿਆਂ ’ਤੇ ਵੀ ਸੀਪੀਐਮ ਦਾ ਹੀ ਕਬਜ਼ਾ ਸੀ ਪ੍ਰੰਤੂ ਹੁਣ ਭਾਜਪਾ ਦੇ ਰਾਜ ’ਚ ਕਾਨੂੰਨ ਦਾ ਰਾਜ ਹੈ। ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਅਤੇ ਮਹਿਲਾਵਾਂ ਨੂੰ ਵੱਧ ਅਧਿਕਾਰ ਦੇਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ।