![](https://parvasinewspaper.com/wp-content/uploads/2020/06/dd-9-300x189.jpg)
ਚੀਨੀ ਅਫਸਰ ਪਾਕਿਸਤਾਨ ਦੇ ਅੱਤਵਾਦੀਆਂ ਨੂੰ ਲੱਗੇ ਮਿਲਣ
ਨਵੀਂ ਦਿੱਲੀ/ਬਿਊਰੋ ਨਿਊਜ਼
ਲੱਦਾਖ ਵਿਚ ਸਰਹੱਦੀ ਵਿਵਾਦ ਨੂੰ ਲੈ ਕੇ ਚੀਨ ਆਪਣੀਆਂ ਘਟੀਆ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਚੀਨ ਦੀ ਫੌਜ ਜੰਮੂ ਕਸ਼ਮੀਰ ਵਿਚ ਹਿੰਸਾ ਫੈਲਾਉਣ ਲਈ ਪਾਕਿਸਤਾਨ ਦੇ ਅੱਤਵਾਦੀ ਸੰਗਠਨ ਅਲ ਬਦਰ ਨੂੰ ਸਰਗਰਮ ਕਰਨਾ ਚਾਹੁੰਦੀ ਹੈ। ਜਾਣਕਾਰੀ ਮੁਤਾਬਕ ਅਲ ਬਦਰ ਦੇ ਅੱਤਵਾਦੀਆਂ ਦਾ ਗਰੁੱਪ ਹਾਲ ਹੀ ਵਿਚ ਚੀਨ ਦੇ ਅਫਸਰਾਂ ਨੂੰ ਵੀ ਮਿਲਿਆ ਹੈ ਅਤੇ ਇਹ ਮੀਟਿੰਗ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਹੋਈ।
ਇਸੇ ਦੌਰਾਨ ਵਾਈਟ ਹਾਊਸ ਦਾ ਕਹਿਣਾ ਹੈ ਕਿ ਅਮਰੀਕਾ ਨੇ ਵੀ ਭਾਰਤ ਅਤੇ ਚੀਨ ‘ਚ ਚੱਲ ਰਹੇ ਤਣਾਅ ‘ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਅਮਰੀਕੀ ਪ੍ਰਸ਼ਾਸਨ ਨੇ ਭਾਰਤ ਵਲੋਂ ਚੀਨ ਦੇ 59 ਐਪ ਬੰਦ ਕਰਨ ਦਾ ਸਵਾਗਤ ਕਰਦਿਆਂ ਕਿਹਾ ਕਿ ਇਨ੍ਹਾਂ ਐਪ ਜ਼ਰੀਏ ਜਾਸੂਸੀ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਭਾਰਤ ਨੇ ਇਹ ਕਦਮ ਆਪਣੀ ਸੁਰੱਖਿਆ ਲਈ ਚੁੱਕਿਆ ਹੈ ਅਤੇ ਇਹ ਭਾਰਤ ਦਾ ਹੱਕ ਹੈ।