Breaking News
Home / ਭਾਰਤ / ਮੋਦੀ ਦੀਆਂ ਵਿਦੇਸ਼ ਤੇ ਆਰਥਿਕ ਨੀਤੀਆਂ ‘ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ

ਮੋਦੀ ਦੀਆਂ ਵਿਦੇਸ਼ ਤੇ ਆਰਥਿਕ ਨੀਤੀਆਂ ‘ਤੇ ਰਾਹੁਲ ਗਾਂਧੀ ਨੇ ਚੁੱਕੇ ਸਵਾਲ

Image Courtesy :jagbani(punjabkesar)

ਕਿਹਾ – ਬੇਰੁਜ਼ਗਾਰੀ ਆਪਣੀ ਚਰਮ ਸੀਮਾ ‘ਤੇ ਪਹੁੰਚੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਪ੍ਰਧਾਨ ਮੰਤਰੀ ਮੋਦੀ ‘ਤੇ ਸਿਆਸੀ ਨਿਸ਼ਾਨਾ ਸਾਧਿਆ ਅਤੇ ਉਨ੍ਹਾਂ ਦੀ ਆਰਥਿਕ ਤੇ ਵਿਦੇਸ਼ ਨੀਤੀ ਨੂੰ ਲੈ ਕੇ ਸਵਾਲ ਚੁੱਕੇ ਹਨ। ਰਾਹੁਲ ਗਾਂਧੀ ਨੇ ਸਵਾਲ ਚੁੱਕਦੇ ਹੋਏ ਪੁੱਛਿਆ ਹੈ ਕਿ ਆਖਰ ਚੀਨ ਨੇ ਇਸ ਵਕਤ ਨੂੰ ਕਿਉਂ ਚੁਣਿਆ। ਉਨ੍ਹਾਂ ਨੇ ਮੋਦੀ ਸਰਕਾਰ ਤੋਂ ਪੁੱਛਿਆ ਕਿ ਭਾਰਤ ਦੀ ਸਥਿਤੀ ਵਿਚ ਅਜਿਹਾ ਕੀ ਹੈ ਜਿਸ ਨੂੰ ਦੇਖ ਕੇ ਚੀਨ ਹਮਲਾਵਰ ਹੋ ਗਿਆ। ਚੀਨ ਦੇ ਭਾਰਤ ਖਿਲਾਫ ਹਮਲਾਵਰ ਹੋਣ ਸਬੰਧੀ ਰਾਹੁਲ ਨੇ ਕਿਹਾ ਕਿ ਇਸ ਗੱਲ ਨੂੰ ਸਮਝਨ ਲਈ ਕਈ ਵੱਖ ਵੱਖ ਪੱਖਾਂਨੂੰੰ ਸਮਝਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਪਿਛਲੇ 6 ਸਾਲਾਂ ਵਿਚ ਅਜਿਹਾ ਕੀ ਹੋਇਆ ਜਿਸ ਕਾਰਨ ਭਾਰਤ ਸਾਰੇ ਖੇਤਰਾਂ ਵਿਚ ਸੰਕਟਗ੍ਰਸਤ ਹੋਇਆ ਹੈ। ਰਾਹੁਲ ਨੇ ਕਿਹਾ ਕਿ ਅਰਥਵਿਵਸਥਾ ਕਦੀ ਸਾਡੀ ਤਾਕਤ ਸੀ ਪਰ ਅੱਜ ਬੇਰੁਜ਼ਗਾਰੀ ਆਪਣੇ ਚਰਮ ਸੀਮਾ ‘ਤੇ ਹੈ ਅਤੇ ਛੋਟੇ ਵਪਾਰੀ ਮੁਸ਼ਕਲਾਂਵਿਚ ਘਿਰ ਰਹੇ ਹਨ।

Check Also

ਦਿੱਲੀ ਵਿਧਾਨ ਸਭਾ ਚੋਣਾਂ : ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਜਾਰੀ

ਪਹਿਲੀ ਲਿਸਟ ਵਿਚ 11 ਉਮੀਦਵਾਰਾਂ ਦੇ ਨਾਮ ਨਵੀਂ ਦਿੱਲੀ/ਬਿਊਰੋ ਨਿਊਜ਼ ਆਮ ਆਦਮੀ ਪਾਰਟੀ ਨੇ ਦਿੱਲੀ …