Breaking News
Home / ਪੰਜਾਬ / ਡੀਜੀਸੀਏ ਅੰਮਿ੍ਰਤਸਰ ’ਚ ਖੋਲ੍ਹੇਗਾ ਦਫਤਰ

ਡੀਜੀਸੀਏ ਅੰਮਿ੍ਰਤਸਰ ’ਚ ਖੋਲ੍ਹੇਗਾ ਦਫਤਰ

ਏਅਰਲਾਈਨਜ਼ ’ਤੇ ਹੁਣ ਰਹੇਗੀ ਸਿੱਧੀ ਨਜ਼ਰ
ਅੰਮਿ੍ਰਤਸਰ/ਬਿਊਰੋ ਨਿਊਜ਼
ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (ਡੀਜੀਸੀਏ) ਜਲਦ ਹੀ ਅੰਮਿ੍ਰਤਸਰ ਵਿਚ ਆਪਣਾ ਦਫਤਰ ਖੋਲ੍ਹਣ ਜਾ ਰਿਹਾ ਹੈ। ਆਪਣੇ ਨਵੇਂ ਦਫਤਰ ਦੇ ਲਈ ਡੀਜੀਸੀਏ ਨੇ ਸਿਰਫ ਅੰਮਿ੍ਰਤਸਰ ਹੀ ਨਹੀਂ, ਭਾਰਤ ਦੇ ਹੋਰ ਪੰਜ ਸ਼ਹਿਰ ਵੀ ਚੁਣੇ ਹਨ, ਤਾਂ ਕਿ ਏਅਰਲਾਈਨਜ਼ ਕੰਪਨੀਆਂ ਦੀ ਮਨਮਾਨੀ ਅਤੇ ਗਲਤੀਆਂ ’ਤੇ ਨਜ਼ਰ ਰੱਖੀ ਜਾ ਸਕੇ। ਹੁਣ ਤੱਕ ਪੰਜਾਬ ਵਿਚ ਡੀਜੀਸੀਏ ਸਿਰਫ ਪਟਿਆਲਾ ਵਿਚ ਹੀ ਹੈ। ਮਿਲੀ ਜਾਣਕਾਰੀ ਅਨੁਸਾਰ ਡੀਜੀਸੀਏ ਅੰਮਿ੍ਰਤਸਰ ਦੇ ਅੰਤਰਰਾਸ਼ਟਰੀ ਏਅਰਪੋਰਟ ’ਤੇ ਦਫਤਰ ਖੋਲ੍ਹਣ ਜਾ ਰਿਹਾ ਹੈ। ਇਸਦਾ ਪ੍ਰਪੋਜ਼ਲ ਉਡਾਣ ਮੰਤਰਾਲੇ ਨੂੰ ਵੀ ਭੇਜ ਦਿੱਤਾ ਗਿਆ ਹੈ ਅਤੇ ਦਸੰਬਰ ਮਹੀਨੇ ਤੋਂ ਪਹਿਲਾਂ ਇਹ ਦਫਤਰ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਇਸ ਦਫਤਰ ਦਾ ਮੁੱਖ ਮਕਸਦ ਸਥਾਨਕ ਪੱਧਰ ’ਤੇ ਨਿਗਰਾਨੀ, ਰਿਪੋਰਟ ਅਤੇ ਸੁਧਾਰ ਕਰਨਾ ਹੈ। ਇਸ ਦਫਤਰ ਦਾ ਫਾਇਦਾ ਇਹ ਹੋਵੇਗਾ, ਕਿ ਜਦੋਂ ਕੋਈ ਮੁਸ਼ਕਲ ਹੰੁਦੀ ਹੈ ਤਾਂ ਮਾਮਲੇ ਦੀ ਜਾਂਚ ਜਲਦੀ ਕੀਤੀ ਜਾ ਸਕੇਗੀ। ਧਿਆਨ ਰਹੇ ਕਿ ਅੰਮਿ੍ਰਤਸਰ ਤੋਂ ਇਲਾਵਾ ਡੀਜੀਸੀਏ ਆਪਣੇ ਦਫਤਰਾਂ ਨੂੰ ਅਹਿਮਦਾਬਾਦ, ਜੈਪੁਰ, ਅਗਰਤਲਾ, ਨਾਗਪੁਰ ਅਤੇ ਦੇਹਰਾਦੂਨ ਵਿਚ ਵੀ ਖੋਲ੍ਹਣ ਜਾ ਰਿਹਾ ਹੈ। ਹੁਣ ਤੱਕ ਡੀਜੀਸੀਏ ਦੇ ਭਾਰਤ ਵਿਚ ਕੁੱਲ 14 ਦਫਤਰ ਹਨ।

Check Also

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਸਿੱਖ ਆਗੂਆਂ ਨੇ ਲਿਖੀ ਚਿੱਠੀ

ਬੀਬੀ ਜਗੀਰ ਕੌਰ ਨੂੰ ਸ੍ਰੀ ਅਕਾਲ ਤਖਤ ਸਾਹਿਬ ’ਤੇ ਤਲਬ ਕਰਨ ਦੀ ਕੀਤੀ ਮੰਗ ਅੰਮਿ੍ਰਤਸਰ/ਬਿਊਰੋ …