2010 ‘ਚ ਦਰਜ ਹੋਇਆ ਸੀ ਭ੍ਰਿਸ਼ਟਾਚਾਰ ਦਾ ਮਾਮਲਾ
ਗੁਰਦਾਸਪੁਰ/ਬਿਊਰੋ ਨਿਊਜ਼
ਮਾਣਯੋਗ ਅਡੀਸ਼ਨਲ ਸੈਸ਼ਨ ਜੱਜ ਗੁਰਦਾਸਪੁਰ ਦੀ ਅਦਾਲਤ ਵੱਲੋਂ 4 ਕਰੋੜ ਦਾ ਘੋਟਾਲਾ ਕਰਨ ਵਾਲੇ ਬਟਾਲਾ ਖ਼ਜ਼ਾਨਾ ਦਫ਼ਤਰ ਦੇ 4 ਸੇਵਾ ਮੁਕਤ ਖ਼ਜ਼ਾਨਾ ਅਫ਼ਸਰਾਂ, 5 ਕਲਰਕਾਂ ਅਤੇ ਮੁੱਖ ਅਧਿਆਪਕ ਸਮੇਤ 11 ਨੂੰ 5-5 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਪ੍ਰਤੀ ਵਿਅਕਤੀ 2 ਲੱਖ 20 ਹਜ਼ਾਰ ਰੁਪਏ ਜੁਰਮਾਨਾ ਵੀ ਅਦਾ ਕਰਨਾ ਪਵੇਗਾ। ਜ਼ਿਕਰਯੋਗ ਹੈ ਕਿ ਸਾਲ 2010 ਵਿਚ ਖ਼ਜ਼ਾਨਾ ਅਫ਼ਸਰ ਹਰਜਵੰਤ ਸਿੰਘ ਦੀ ਸ਼ਿਕਾਇਤ ‘ਤੇ ਇਨ੍ਹਾਂ ਵਿਅਕਤੀਆਂ ਖ਼ਿਲਾਫ਼ ਬਟਾਲਾ ਥਾਣਾ ਸਿਟੀ ਵਿਚ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਸੀ।

