26.2 C
Toronto
Friday, July 17, 2026
spot_img
Homeਪੰਜਾਬਆਪਣਾ ਪੰਜਾਬ ਪਾਰਟੀ ਨੇ ਛੋਟੇਪੁਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ...

ਆਪਣਾ ਪੰਜਾਬ ਪਾਰਟੀ ਨੇ ਛੋਟੇਪੁਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ

1ਚੰਡੀਗੜ੍ਹ : ਆਪਣਾ ਪੰਜਾਬ ਪਾਰਟੀ ਨੇ ਸੁੱਚਾ ਸਿੰਘ ਛੋਟੇਪੁਰ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਨ ਦਿੱਤਾ ਹੈ। ਇਸ ਤੋਂ ਇਲਾਵਾ ਚੌਥੀ ਸੂਚੀ ਜਾਰੀ ਕਰ ਕੇ ਪਾਰਟੀ ਦੇ 26 ਹੋਰ ਉਮੀਦਵਾਰ ਐਲਾਨੇ ਗਏ ਹਨ। ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਉਪ ਚੋਣ ਲਈ ਪਾਰਟੀ ਦੇ ਮੀਤ ਪ੍ਰਧਾਨ ਗੁਰਿੰਦਰ ਸਿੰਘ ਬਾਜਵਾ ਨੂੰ ਟਿਕਟ ਦਿੱਤੀ ਗਈ ਹੈ। ਆਪਣਾ ਪੰਜਾਬ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਆਈਏਐਸ ਅਧਿਕਾਰੀ ਆਰ.ਆਰ. ਭਾਰਦਵਾਜ ਅਤੇ ਮੀਡੀਆ ਇੰਚਾਰਜ ਕਰਨਲ ਜੇ.ਐਸ. ਗਿੱਲ ਨੇ ਇਥੇ ਪ੍ਰੈੱਸ ਕਾਨਫਰੰਸ ਦੌਰਾਨ ਛੋਟੇਪੁਰ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ। ਇਸ ਮੌਕੇ ਛੋਟੇਪੁਰ ਨੇ ‘ਆਪ’ ਦੇ ਖਰੜ ਤੋਂ ਉਮੀਦਵਾਰ ਕੰਵਰ ਸੰਧੂ ਦੀ ਹਮਾਇਤ ਕਰਨ ਦੀ ਥਾਂ ਉਨ੍ਹਾਂ ਵਿਰੁੱਧ ‘ਆਪ’ ਦੇ ਹੀ ਇਕ ਬਾਗ਼ੀ ਆਗੂ ਸੁਦੇਸ਼ ਮੂੰਧੋਂ ਨੂੰ ਖੜ੍ਹੇ ਕਰਨ ਦਾ ਐਲਾਨ ਕੀਤਾ ਹੈ।

RELATED ARTICLES
POPULAR POSTS