ਲਹਿਰਾਗਾਗਾ : ਐਸਡੀਐਮ ਬਿਕਰਮਜੀਤ ਸਿੰਘ ਸ਼ੇਰਗਿਲ ਦੀ ਹਦਾਇਤ ‘ਤੇ ਚੋਣ ਜ਼ਾਬਤੇ ਸਬੰਧੀ ਬਣਾਈ ਟੀਮ ਦੇ ਸੈਕਟਰ ਮੈਜਿਸਟਰੇਟ ਡਾ. ਰਾਜਵਿੰਦਰ ਸਿੰਘ ਦੀ ઠਅਗਵਾਈ ਵਾਲੀ ਟੀਮ ਨੇ ਵਿਧਾਨ ਸਭਾ ਹਲਕੇ ਲਹਿਰਾਗਾਗਾ ਦੇ ਪਿੰਡ ਦੇਹਲਾਂ ਵਿੱਚਲੇ ਇੱਕ ਘਰ ਦੇ ਕਮਰੇ, ਵਰਾਂਡੇ ਅਤੇ ਵਿਹੜੇ ਵਿਚ ਰੱਖੇ 259 ਨਵੇਂ ਸਾਈਕਲ ਬਰਾਮਦ ਕਰਕੇ ਉਨ੍ਹਾਂ ਨੂੰ ਸੀਲ ਕੀਤਾ ਹੈ। ਪਰਿਵਾਰ ਦੇ ਮੈਂਬਰ ਕਰਨੈਲ ਸਿੰਘ ਦਾ ਕਹਿਣਾ ਹੈ ਕਿ ઠਪ੍ਰਸਾਸ਼ਨ ਦੇ ਇੱਕ ਵਿਭਾਗ ਨੇ ਇਹ ਸਾਈਕਲ ਡੇਢ ਮਹੀਨਾ ਪਹਿਲਾਂ ਲਾਲ ਕਾਰਡ ਧਾਰਕ ਲਾਭਪਾਤਰੀਆਂ ਨੂੰ ਵੰਡਣ ਲਈ ਉਨ੍ਹਾਂ ਦੇ ਘਰ ਰੱਖੇ ਸਨ। ઠਕੁਝ ਸਾਈਕਲ ਵੰਡੇ ਵੀ ઠਗਏ ਸਨ। ਉਨ੍ਹਾਂ ਨੂੰ ਕਾਨੂੰਨ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੱਸਿਆ ਗਿਆ ਹੈ ਕਿ ਇਹ ਸਾਈਕਲ ਦਿਹਾੜੀਦਾਰ ਮਜ਼ਦੂਰਾਂ ਨੂੰ ਵੰਡੇ ਜਾਣੇ ਸਨ। ઠਐਸ.ਡੀ.ਐਮ ਲਹਿਰਾਗਾਗਾ ਸ਼ੇਰਗਿਲ ਨੇ ਦੱਸਿਆ ਹੈ ਕਿ ਪਿੰਡ ਦੇਹਲਾ ਸੀਹਾਂ ਤੋਂ 259 ਸਾਈਕਲ ਕਬਜ਼ੇ ਵਿੱਚ ਲਏ ਗਏ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …