ਕਿਹਾ -ਬਾਦਲ ਨੇ ਲਿਆਂਦੇ ਸੀ ਭੇਡੂ, ਕੈਪਟਨ ਨੇ ਅਰੂਸਾ ਅਤੇ ਸਿੱਧੂ ਨੇ ਲਿਆਂਦਾ ਕਰਤਾਰਪੁਰ ਦਾ ਲਾਂਘਾ
ਚੰਡੀਗੜ੍ਹ/ਬਿਊਰੋ ਨਿਊਜ਼
ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦੋਂ ਅਕਾਲੀ ਸਰਕਾਰ ਸਮੇਂ ਪ੍ਰਕਾਸ਼ ਸਿੰਘ ਬਾਦਲ ਪਾਕਿਸਤਾਨ ਗਏ ਸਨ ਤਾਂ ਉਹ ਉੋਥੋਂ ਭੇਡੂ ਲੈ ਕੇ ਆਏ ਸਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਨੇ ਮੈਡਮ ਅਰੂਸਾ ਲਿਆਂਦੀ ਪਰ ਨਵਜੋਤ ਸਿੱਧੂ ਨੇ ਪਾਕਿਸਤਾਨ ਜਾ ਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਲਿਆਂਦਾ। ਇਸ ਨਾਲ ਸਿੱਖ ਭਾਈਚਾਰੇ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ ਅਤੇ ਸਿਧੂ ਦੀ ਸ਼ਲਾਘਾ ਕਰਨੀ ਬਣਦੀ ਹੈ। ਬੈਂਸ ਨੇ ਕਿਹਾ ਕਿ ਨਵਜੋਤ ਸਿੱਧੂ ਦੀਆਂ ਗੋਪਾਲ ਚਾਵਲਾ ਨਾਲ ਤਸਵੀਰਾਂ, ਇਕ ਬੇਲੋੜਾ ਮਾਮਲਾ ਹੈ। ਉਨ੍ਹਾਂ ਦੱਸਿਆ ਸਮਾਗਮ ਦੌਰਾਨ ਸਿੱਧੂ ਨਾਲ ਕਈਆਂ ਨੇ ਫੋਟੋਆਂ ਖਿਚਵਾਈਆਂ ਹਨ, ਇਸ ਵਿਚ ਸਿੱਧੂ ਦਾ ਕੋਈ ਕਸੂਰ ਨਹੀਂ ਹੈ।
Check Also
ਸੁਖਪਾਲ ਖਹਿਰਾ ਦੀ ਜ਼ਮਾਨਤ ਰੱਦ ਕਰਵਾਉਣ ਵਾਲੀ ਈਡੀ ਦੀ ਅਰਜ਼ੀ ਖਾਰਜ
ਖਹਿਰਾ ਨੇ ਕਿਹਾ : ਰਾਜਨੀਤੀ ਤੋਂ ਪ੍ਰੇਰਿਤ ਸੀ ਇਹ ਕੇਸ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸ ਪਾਰਟੀ ਦੇ …