Breaking News
Home / ਪੰਜਾਬ / ਉਮੀਦਵਾਰ ਨੂੰ ਸਿਰੋਪਾ ਪਵੇਗਾ 90 ਰੁਪਏ ਦਾ ਤੇ ਜਲੇਬੀਆਂ 140 ਰੁਪਏ ਕਿਲੋ

ਉਮੀਦਵਾਰ ਨੂੰ ਸਿਰੋਪਾ ਪਵੇਗਾ 90 ਰੁਪਏ ਦਾ ਤੇ ਜਲੇਬੀਆਂ 140 ਰੁਪਏ ਕਿਲੋ

ਚੋਣ ਕਮਿਸ਼ਨ ਉਮੀਦਵਾਰਾਂ ਕੋਲੋਂ ਖਰਚੇ ਦਾ ਲਵੇਗਾ ਹਿਸਾਬ
ਚੰਡੀਗੜ੍ਹ/ਬਿਊਰੋ ਨਿਊਜ਼
ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਨੇ ਸਖਤੀ ਦਿਖਾਉਂਦਿਆਂ 171 ਚੀਜ਼ਾਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੀਆਂ ਕੀਮਤਾਂ ਦੱਸ ਕੇ ਖਰਚੇ ਦਾ ਹਿਸਾਬ ਉਮੀਦਵਾਰ ਕੋਲੋਂ ਲਿਆ ਜਾਵੇਗਾ। ਪੰਜਾਬ ‘ਚ ਚੋਣਾਂ ਨੂੰ ਅਜੇ ਦੋ ਮਹੀਨੇ ਹਨ ਤੇ ਇਕ ਉਮੀਦਵਾਰ 70 ਲੱਖ ਰੁਪਏ ਹੀ ਖਰਚ ਸਕਦਾ ਹੈ, ਇਸ ਲਈ ਉਸ ਨੂੰ ਚਿੰਤਾ ਹੈ ਕਿ ਉਹ ਆਪਣੇ ਸਮਰਥਕਾਂ ਨੂੰ ਜੇ ਚਾਹ, ਪਕੌੜੇ ਤੇ ਜਲੇਬੀਆਂ ਨਹੀਂ ਖਿਲਾਉਂਦਾ ਤਾਂ ਸਮਰਥਕ ਰੁੱਸਦੇ ਹਨ ਤੇ ਜੇਕਰ ਖਿਲਾਉਂਦਾ ਹੈ ਤਾਂ ਖਰਚਾ ਵਧਦਾ ਹੈ। ਜ਼ਿਕਰਯੋਗ ਹੈ ਕਿ 171 ਚੀਜ਼ਾਂ ‘ਚੋਂ ਮੁੱਖ ਤੌਰ ‘ਤੇ ਚਾਹ ਦਾ ਕੱਪ 8 ਰੁਪਏ, ਕੌਫੀ ਦਾ ਕੱਪ 12 ਰੁਪਏ, ਸਾਧਾਰਨ ਰੋਟੀ ਦੀ ਥਾਲੀ 70 ਰੁਪਏ, ਪਕੌੜੇ 150 ਰੁਪਏ ਕਿਲੋ, ਜਲੇਬੀ 140 ਰੁਪਏ ਕਿਲੋ, ਬੇਸਣ ਦੀ ਬਰਫੀ 200 ਰੁਪਏ ਕਿਲੋ, ਖੋਏ ਦੀ ਬਰਫ਼ੀ 250 ਰੁਪਏ ਕਿਲੋ, ਫੁੱਲਾਂ ਦਾ ਹਾਰ 10 ਰੁਪਏ, ਥੋੜ੍ਹਾ ਵੱਡਾ ਹਾਰ 15 ਰੁਪਏ ਤੇ ਹਰ ਸਿਰੋਪੇ ਦੀ ਕੀਮਤ 90 ਰੁਪਏ।

Check Also

ਜੇਲ੍ਹ ’ਚ ਬੰਦ ਕੇਜਰੀਵਾਲ ਦੀ ਸਿਹਤ ਨੂੰ ਲੈ ਕੇ ਭਗਵੰਤ ਮਾਨ ਚਿੰਤਤ 

ਈਡੀ ਦਾ ਆਰੋਪ : ਕੇਜਰੀਵਾਲ ਜਾਣਬੁੱਝ ਕੇ ਖਾ ਰਹੇ ਹਨ ਮਿੱਠੀਆਂ ਚੀਜ਼ਾਂ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ …