ਸ਼੍ਰੋਮਣੀ ਕਮੇਟੀ ਨੇ ਕੰਪਨੀ ਨੂੰ ਭੇਜਿਆ ਕਾਨੂੰਨੀ ਨੋਟਿਸ
ਜਲੰਧਰ/ਬਿਊਰੋ ਨਿਊਜ਼
ਐਮਾਜ਼ੋਨ ‘ਤੇ ਵਿਕ ਰਹੀਆਂ ਟੁਆਇਲਟ ਸੀਟਾਂ ਨੂੰ ਲੈ ਕੇ ਸਿੱਖ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਇਨ੍ਹਾਂ ਟੁਆਇਲਟ ਸੀਟਾਂ ‘ਤੇ ਸ੍ਰੀ ਹਰਿਮੰਦਰ ਸਾਹਿਬ ਦੀ ਤਸਵੀਰ ਛਪੀ ਹੋਈ ਹੈ। ਆਨ ਲਾਈਨ ਸਮਾਨ ਵੇਚਣ ਵਾਲੀ ਕੰਪਨੀ ਐਮਾਜ਼ੋਨ ਡਾਟ ਕਾਮ ਵਲੋਂ ਭਾਰਤ ਵਿਚ ਅਜਿਹੀਆਂ ਟੁਆਇਲਟ ਸੀਟਾਂ ਵੇਚਣ ਲਈ ਆਪਣੀ ਵੈੱਬਸਾਈਟ ‘ਤੇ ਇਸ਼ਤਿਹਾਰ ਦਿੱਤਾ ਗਿਆ ਹੈ, ਜਿਸ ਦੇ ਉੱਪਰ ਹਰਿਮੰਦਰ ਸਾਹਿਬ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ। ਇਸ ਤੋਂ ਇਲਾਵਾ ਇਸ਼ਤਿਹਾਰ ਵਿਚ ਦਿੱਤੀ ਗਈ ਤਸਵੀਰ ਵਿਚ ਟੁਆਇਲਟ ਸੀਟ ਦੇ ਸਾਹਮਣੇ ਵੀ ਹਰਿਮੰਦਰ ਸਾਹਿਬ ਦੀ ਤਸਵੀਰ ਵਾਲਾ ਮੈਟ ਰੱਖਿਆ ਗਿਆ ਹੈ। ਇਹ ਟੁਆਇਲਟ ਸੀਟਾਂ ਦਾ ਨਾਮ ਫਿਲਪਹੋਮ ਯੂਨੀਵਰਸਲ ਟੁਆਇਲਟ ਸੀਟ ਹੈ।
ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੰਪਨੀ ਐਮਾਜ਼ੋਨ ਨੂੰ ਨੋਟਿਸ ਭੇਜਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਮੈਟ ਨੂੰ ਬਣਾਉਣ ਤੇ ਵੇਚਣ ਵਾਲੀ ਕੰਪਨੀ ‘ਤੇ ਕਾਰਵਾਈ ਕੀਤੀ ਜਾਵੇਗੀ।
Check Also
‘ਆਪ’ ਵਿਧਾਇਕ ਰਮਨ ਅਰੋੜਾ ਨੂੰ ਵਿਜੀਲੈਂਸ ਨੇ ਅਦਾਲਤ ’ਚ ਕੀਤਾ ਪੇਸ਼
ਅਦਾਲਤ ਨੇ ਵਿਧਾਇਕ ਨੇ ਪੰਜ ਦਿਨ ਦੇ ਰਿਮਾਂਡ ’ਤੇ ਭੇਜਿਆ ਜਲੰਧਰ/ਬਿਊਰੋ ਨਿਊਜ਼ : ‘ਆਪ’ ਵਿਧਾਇਕ …