ਫਾਰੈਂਸਿਕ ਰਿਪੋਰਟ ‘ਚ ਮੈਚ ਹੋਈ ਧਮਕੀਆਂ ਦੇਣ ਵਾਲੀ ਅਵਾਜ਼, ਐਸ.ਆਈ.ਟੀ. ਕਰੇਗੀ ਜਾਂਚ
ਚੰਡੀਗੜ੍ਹ/ਬਿਊਰੋ ਨਿਊਜ਼
ਆਪਣੇ ਆਪ ਨੂੰ ਦੇਵੀ ਦੱਸਣ ਵਾਲੀ ਰਾਧੇ ਮਾਂ ਦੀਆਂ ਮੁਸਕਲਾਂ ਹੋਰ ਵਧਣ ਵਾਲੀਆਂ ਹਨ। ਰਾਧੇ ਮਾਂ ਨੂੰ ਸੁਖਵਿੰਦਰ ਕੌਰ ਉਰਫ ਬਾਬੂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਰਾਧੇ ਮਾਂ ‘ਤੇ ਧਮਕਾਉਣ ਦੇ ਦੋਸ਼ਾਂ ਵਾਲੀ ਰਿਕਾਰਡਿੰਗ ਦੀ ਅਵਾਜ਼ ਵਾਲੇ ਸੈਂਪਲ ਮੈਚ ਕਰ ਗਏ ਹਨ। ਫਾਰੈਂਸਿਕ ਰਿਪੋਰਟ ਵਿਚ ਅਵਾਜ਼ ਦਾ ਮਿਲਾਨ ਹੋ ਗਿਆ ਹੈ। ਇਹ ਜਾਣਕਾਰੀ ਕਪੂਰਥਲਾ ਦੇ ਐਸ.ਐਸ.ਪੀ. ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਾਧੇ ਮਾਂ ਖਿਲਾਫ ਐਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ ਅਤੇ ਇਕ ਮਹੀਨੇ ਵਿਚ ਜਾਂਚ ਮੁਕੰਮਲ ਕਰ ਲਈ ਜਾਵੇਗੀ।
ਜ਼ਿਕਰਯੋਗ ਹੈ ਕਿ ਫਗਵਾੜਾ ਦੇ ਸੁਰਿੰਦਰ ਮਿੱਤਲ ਨੇ ਪਟੀਸ਼ਨ ਦਰਜ ਕਰਕੇ ਕਿਹਾ ਸੀ ਕਿ ਰਾਧੇ ਮਾਂ ਤੋਂ ਉਨ੍ਹਾਂ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ। ਮਿੱਤਲ ਨੇ ਕਿਹਾ ਸੀ ਕਿ ਰਾਧੇ ਮਾਂ ਜਗਰਾਤੇ ਵਿਚ ਖੁਦ ਨੂੰ ਮਾਂ ਦੁਰਗਾ ਦਾ ਅਵਤਾਰ ਕਹਿ ਕੇ ਤ੍ਰਿਸ਼ੂਲ ਧਾਰਨ ਕਰਕੇ ਬੈਠਦੀ ਸੀ, ਜਿਸ ਕਾਰਨ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।
Check Also
ਪਾਣੀਆਂ ਦੇ ਮਾਮਲੇ ’ਤੇ ਪੰਜਾਬ ਨੇ ਹਰਿਆਣਾ ਦੇ ਦਾਅਵੇ ਕੀਤੇ ਖਾਰਜ
ਹਰਿਆਣਾ ਸਰਕਾਰ ਪੂਰਾ ਪਾਣੀ ਮਿਲਣ ਦਾ ਕਰਦੀ ਹੈ ਦਾਅਵਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਸਰਕਾਰ ਨੇ …