ਬਣਿਆ ਦੁਨੀਆ ਦਾ ਤੀਜਾ ਗਧਿਆਂ ਵਾਲਾ ਮੁਲਕ
ਲਾਹੌਰ/ਬਿਊਰੋ ਨਿਊਜ਼
ਪਾਕਿਸਤਾਨ ਵਿਚ ਗਧਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ। ਤਕਰੀਬਨ 5 ਲੱਖ ਤੋਂ ਵੱਧ ਗਧਿਆਂ ਦੀ ਗਿਣਤੀ ਨਾਲ ਪਾਕਿਸਤਾਨ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਦੇਸ਼ ਬਣ ਗਿਆ ਹੈ। ਜਾਣਕਾਰੀ ਅਨੁਸਾਰ ਲਾਹੌਰ ਵਿਚ ਗਧਿਆਂ ਦੀ ਅਬਾਦੀ 41 ਹਜ਼ਾਰ ਤੋਂ ਪਾਰ ਕਰ ਗਈ ਹੈ ਜਿਸ ਨਾਲ ਪਸ਼ੂ ਧਨ ਵਿਭਾਗ ਨੇ ਗਧਿਆਂ ਲਈ ਇਕ ਵਿਸ਼ੇਸ਼ ਹਸਪਤਾਲ ਖੋਲ੍ਹਿਆ ਹੈ, ਜਿੱਥੇ ਇਨ੍ਹਾਂ ਦਾ ਇਲਾਜ ਮੁਫਤ ਕੀਤਾ ਜਾਂਦਾ ਹੈ। ਪਸ਼ੂ ਪਾਲਣ ਵਿਭਾਗ ਨੇ ਲਾਹੌਰ ਵਿਚ ਗਧਿਆਂ ਦੇ ਇਲਾਜ ਲਈ ਮੋਬਾਈਲ ਸੇਵਾ ਅਰੰਭੀ ਹੈ ਜਿੱਥੇ ਪਸ਼ੂਆਂ ਦੇ ਡਾਕਟਰਾਂ ਦੀਆਂ ਟੀਮਾਂ ਪਸ਼ੂਆਂ ਨੂੰ ਦੇਖਣ ਲਈ ਉਨ੍ਹਾਂ ਦਾ ਇਲਾਜ ਕਰਦੀਆਂ ਹਨ। ਉਧਰ ਲਾਹੌਰ ਵਿਚ ਗਧਾ ਮਾਲਕਾਂ ਦਾ ਕਹਿਣਾ ਹੈ ਕਿ ਜਾਨਵਰ ਭਾਰੀ ਬੋਝ ਚੁੱਕ ਕੇ ਰੋਜ਼ਾਨਾ ਇਕ ਹਜ਼ਾਰ ਰੁਪਏ ਕਮਾ ਲੈਂਦੇ ਹਨ। ਇੱਕ ਗਧੇ ਨੂੰ 35 ਹਜ਼ਾਰ ਰੁਪਏ ਤੋਂ 50 ਹਜ਼ਾਰ ਰੁਪਏ ਵਿਚ ਖਰੀਦਿਆ ਜਾ ਸਕਦਾ ਹੈ। ਧਿਆਨ ਰਹੇ ਕਿ ਗਧਿਆਂ ਦੀ ਅਬਾਦੀ ਵਿਚ ਚੀਨ ਪਹਿਲੇ ਨੰਬਰ ‘ਤੇ ਹੈ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …