-7.1 C
Toronto
Friday, February 6, 2026
spot_img
Homeਪੰਜਾਬਬਾਬਾ ਬਕਾਲਾ ਦੇ ਸਕੂਲ 'ਚ 8 ਸਾਲਾ ਬੱਚੀ ਨਾਲ ਜਬਰ ਜਨਾਹ, ਪੀੜਤ...

ਬਾਬਾ ਬਕਾਲਾ ਦੇ ਸਕੂਲ ‘ਚ 8 ਸਾਲਾ ਬੱਚੀ ਨਾਲ ਜਬਰ ਜਨਾਹ, ਪੀੜਤ ਪਰਿਵਾਰ ਲਾਪਤਾ

ਨਿੱਜੀ ਸਕੂਲ ਖਿਲਾਫ ਲੋਕ ਆਏ ਸੜਕਾਂ ‘ਤੇ
ਬਾਬਾ ਬਕਾਲਾ/ਬਿਊਰੋ ਨਿਊਜ਼
ਅੰਮ੍ਰਿਤਸਰ ਵਿਚ ਪੈਂਦੇ ਕਸਬਾ ਬਾਬਾ ਬਕਾਲਾ ਦੇ ਸੇਕਰਡ ਹਾਰਟ ਸਕੂਲ ਵਿਚ 8 ਸਾਲਾਂ ਦੀ ਵਿਦਿਆਰਥਣ ਨਾਲ ਜਬਰ ਜਨਾਹ ਦਾ ਮਾਮਲਾ ਸਾਹਮਣੇ ਆਇਆ। ਇਸ ਘਿਨਾਉਣੀ ਕਰਤੂਤ ਖਿਲਾਫ ਲੋਕ ਗੁੱਸੇ ਵਿਚ ਆ ਕੇ ਸੜਕਾਂ ‘ਤੇ ਆ ਗਏ। ਗੁੱਸੇ ਵਿਚ ਆਏ ਲੋਕਾਂ ਨੇ ਅੰਮ੍ਰਿਤਸਰ – ਜਲੰਧਰ ਮਾਰਗ ‘ਤੇ ਧਰਨਾ ਵੀ ਲਗਾਇਆ ਅਤੇ ਸਕੂਲ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ। ਧਿਆਨ ਰਹੇ ਕਿ ਪਿਛਲੇ ਦਿਨੀਂ ਸੇਕਰਡ ਹਾਰਟ ਸਕੂਲ ਵਿਚ 8 ਸਾਲਾਂ ਦੀ ਦੂਜੀ ਜਮਾਤ ਵਿਚ ਪੜ੍ਹਦੀ ਬੱਚੀ ਨਾਲ ਉਸੇ ਸਕੂਲ ਵਿਚ ਪੜ੍ਹਦੇ ਨੌਵੀਂ ਜਮਾਤ ਦੇ ਵਿਦਿਆਰਥੀ ਨੇ ਜਬਰ ਜਨਾਹ ਜਿਹੀ ਘਿਨੌਣੀ ਕਰਤੂਤ ਕਰ ਦਿੱਤੀ। ਪੀੜਤ ਬੱਚੀ ਦਾ ਪਰਿਵਾਰ ਡਰਦਿਆਂ ਹੀ ਆਪਣੇ ਘਰ ‘ਚੋਂ ਲਾਪਤਾ ਹੋ ਗਿਆ ਹੈ। ਪੁਲਿਸ ਨੇ ਆਰੋਪੀ ਨੂੰ ਗ੍ਰਿਫਤਾਰ ਕਰ ਲਿਆ ਅਤੇ ਉਸ ਨੂੰ ਬਾਲ ਸੁਧਾਰ ਘਰ ਭੇਜ ਦਿੱਤਾ।

RELATED ARTICLES
POPULAR POSTS