
ਹਲਕਾ ਦਾਖਾ ‘ਚ 70 ਪ੍ਰਾਇਮਰੀ ਸਕੂਲਾਂ ‘ਚ ਸਮਾਰਟ ਕਲਾਸ ਰੂਮ ਬਣਾਏ
ਚੰਡੀਗੜ•/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚ ਐਸ ਫੂਲਕਾ ਨੇ ਆਪਣਾ ਧਿਆਨ ਸਮਾਜ ਸੇਵੀ ਕੰਮਾਂ ‘ਤੇ ਕੇਂਦਰਿਤ ਕਰ ਲਿਆ ਹੈ। ਫੂਲਕਾ ਨੇ ਆਪਣੇ ਹਲਕੇ ਦਾਖਾ ਵਿੱਚ 70 ਪ੍ਰਾਇਮਰੀ ਸਕੂਲਾਂ ਵਿੱਚ ਸਮਾਰਟ ਕਲਾਸ ਰੂਮ ਬਣਾ ਦਿੱਤੇ ਹਨ ਜਿਸ ਲਈ ਉਨ•ਾਂ ਡਾਟਾਵਿੰਡ ਕੰਪਨੀ ਤੋਂ ਵਿੱਤੀ ਸਹਾਇਤਾ ਲਈ ਹੈ । ਜਲਦੀ ਹੀ ਇਹ ਅੰਕੜਾ 100 ਨੂੰ ਪਾਰ ਕਰ ਜਾਵੇਗਾ ।
ਇਸ ਬਾਰੇ ਜਾਣਕਾਰੀ ਦਿੰਦਿਆਂ ਫੂਲਕਾ ਨੇ ਚੰਡੀਗੜ• ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਸਰਕਾਰੀ ਸਕੂਲਾਂ ਵਿੱਚ ਜੋ ਪ੍ਰਾਜੈਕਟ ਢਾਈ ਤੋਂ ਤਿੰਨ ਲੱਖ ਦੇ ਲਗਾਏ ਸਨ ਉਹ ਉਨ•ਾਂ ਨੇ 18 ਤੋਂ 28 ਹਜ਼ਾਰ ਰੁਪਏ ਤੱਕ ਦੇ ਲਗਵਾ ਦਿੱਤੇ ਹਨ । ਫੂਲਕਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਵਿੱਦਿਅਕ ਪੱਧਰ ਉੱਚਾ ਚੁੱਕਣ ਲਈ ਇਹ ਸਮਾਜ ਸੇਵੀ ਕਦਮ ਉਠਾਏ ਗਏ ਹਨ। ਪੰਜਾਬ ਸਰਕਾਰ ਦੇ ਸਿੱਖਿਆ ਅਧਿਕਾਰੀ ਅਤੇ ਸਬੰਧਤ ਮੰਤਰੀ ਵੀ ਇਸ ਕਾਰਨ ਖ਼ੁਸ਼ ਹਨ ਕਿ ਪੰਜਾਬ ਦੇ ਸਕੂਲਾਂ ਲਈ ਕੁਝ ਨਵਾਂ ਕੀਤਾ ਜਾਣ ਲੱਗਿਆ ਹੈ ।

