Breaking News
Home / ਘਰ ਪਰਿਵਾਰ / ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ

ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ

ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਪਹੁੰਚਾਉਣ ਵਾਲੀਆਂ ਸੰਸਥਾਵਾਂ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ
ਪੁਲਿਸ ਮੁਲਾਜ਼ਮ ਕਹਿੰਦੇ ਤੁਸੀਂ ਸਿੱਧੇ ਰਾਹਤ ਸਮੱਗਰੀ ਨਹੀਂ ਵੰਡ ਸਕਦੇ, ਇਸ ਨੂੰ ਸਾਡੇ ਕੋਲ ਜਮ੍ਹਾਂ ਕਰਵਾਓ

ਜਲੰਧਰ/ਬਿਊਰੋ ਨਿਊਜ਼ : ਪੰਜਾਬ ਵਿਚ ਹੋਈ ਭਾਰੀ ਬਾਰਿਸ਼ ਅਤੇ ਆਏ ਹੜ੍ਹਾਂ ਕਾਰਨ ਸਥਿਤੀ ਕਾਫ਼ੀ ਖਰਾਬ ਹੈ, ਜਿਸ ਦੇ ਚਲਦਿਆਂ ਪੰਜਾਬ ਦੇ ਕਾਫ਼ੀ ਪਿੰਡਾਂ ਅਤੇ ਸ਼ਹਿਰ ਅੰਦਰ ਲੋਕ ਪੀਣ ਵਾਲੇ ਪਾਣੀ ਅਤੇ ਹੋਰ ਰਾਹਤ ਸਮੱਗਰੀ ਲਈ ਤਰਸ ਰਹੇ ਸਨ। ਪ੍ਰੰਤੂ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਲੋਕਾਂ ਰਸਤੇ ਵਿਚ ਰੋਕਿਆ ਜਾ ਰਿਹਾ ਹੈ। ਜਲੰਧਰ ਉਪ ਮੰਡਲ ਦੇ ਸ਼ਾਹਕੋਟ ਇਲਾਕੇ ਦੇ ਹੜ੍ਹ ਪ੍ਰਭਾਵਿਤ ਖੇਤਰ ਦੇ ਬਾਹਰ ਪੁਲਿਸ ਨੇ ਨਾਕੇ ਲਗਾਏ ਹੋਏ ਅਤੇ ਇਨ੍ਹਾਂ ਨਾਕਿਆਂ ’ਤੇ ਰਾਹਤ ਸਮੱਗਰੀ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਰੋਕਿਆ ਜਾ ਰਿਹਾ ਹੈ। ਨਾਕਿਆਂ ’ਤੇ ਰੋਕ ਕੇ ਰਾਹਤ ਸਮੱਗਰੀ ਵੰਡ ਰਹੀਆਂ ਸੰਸਥਾਵਾਂ ਨੂੰ ਕਿਹਾ ਜਾ ਰਿਹਾ ਹੈ ਤੁਸੀਂ ਸਮਾਨ ਲੈ ਕੇ ਅੱਗੇ ਨਹੀਂ ਜਾ ਸਕਦੇ। ਸਮਾਨ ਅੱਗੇ ਲੈ ਕੇ ਜਾਣ ਲਈ ਸ਼ਰਤਾਂ ਰੱਖੀਆਂ ਜਾ ਰਹੀਆਂ ਹਨ, ਸ਼ਰਤਾਂ ਇਹ ਹਨ ਜਾਂ ਤਾਂ ਸਮਾਨ ਨਾਕਿਆਂ ’ਤੇ ਜਮ੍ਹਾ ਕਰਵਾਓ, ਜਿਸ ਨੂੰ ਪ੍ਰਸ਼ਾਸਨ ਖੁਦ ਵੰਡੇਗੇ ਜਾਂ ਫਿਰ ਰਾਹਤ ਸਮੱਗਰੀ ਲੈ ਕੇ ਜਾਣ ਵਾਲੀਆਂ ਗੱਡੀਆਂ ’ਤੇ ਮੁੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਵਾਲਾ ਫਲੱਡ ਰਿਲੀਫ ਵਾਹਨ ਵਾਲਾ ਸਟਿੱਕਰ ਲਗਾਓ। ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਸੰਸਥਾਵਾਂ ਦਾ ਆਰੋਪ ਹੈ ਕਿ ਸਰਕਾਰ ਤਾਂ ਆਪਣੇ ਪੱਧਰ ’ਤੇ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਣ ਵਿਚ ਫੇਲ੍ਹ ਹੋ ਚੁੱਕੀ ਅਤੇ ਹੁਣ ਸਮਾਜ ਸੇਵੀ ਸੰਸਥਾਵਾਂ ਤੋਂ ਜਬਰਨ ਸਮਾਨ ਇਕੱਠਾ ਕਰਕੇ ਅਤੇ ਉਸ ਨੂੰ ਖੁਦ ਵੰਡ ਕੇ ਵਾਹ-ਵਾਹ ਖੱਟਣ ਦੇ ਚੱਕਰ ਵਿਚ ਹੈ। ਸ਼ਾਹਕੋਟ ਅਤੇ ਲੋਹੀਆਂ ’ਚ ਹੜ੍ਹ ਪ੍ਰਭਾਵਿਤ ਖੇਤਰਾਂ ਨੂੰ ਜਾਂਦੇ ਰਸਤਿਆਂ ’ਤੇ ਲਗਾਏ ਗਏ ਪੁਲਿਸ ਨਾਕਿਆਂ ਦੀਆਂ ਕੁੱਝ ਵੀਡੀਓਜ਼ ਸਮਾਜ ਸੇਵੀ ਸੰਸਥਾਵਾਂ ਵੱਲੋਂ ਸ਼ੋਸ਼ਲ ਮੀਡੀਆਂ ’ਤੇ ਵਾਇਰਲ ਕੀਤੀਆਂ ਗਈਆਂ ਹਨ। ਦੋਆਬਾ ਕਿਸਾਨ ਯੂਨੀਅਨ ਦੇ ਆਗੂ ਤਰਸੇਮ ਸਿੰਘ ਢਿੱਲੋਂ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਹੋ ਕੇ ਕਿਹਾ ਕਿ ਪੁਲਿਸ ਮੁਲਾਜ਼ਮ ਉਨ੍ਹਾਂ ਨੂੰ ਰਾਹਤ ਸਮੱਗਰੀ ਵੰਡਣ ਤੋਂ ਰੋਕ ਰਹੇ ਹਨ ਅਤੇ ਅਧਿਕਾਰੀਆਂ ਦਾ ਹੁਕਮ ਹੈ ਕਿ ਰਾਹਤ ਸਮੱਗਰੀ ਉਨ੍ਹਾਂ ਕੋਲ ਜਮ੍ਹਾਂ ਕਰਵਾਓ ਕਿਉਂਕਿ ਉਹ ਸਿੱਧੇ ਜਾ ਕੇ ਇਸ ਨੂੰ ਨਹੀਂ ਵੰਡ ਸ

Check Also

ਸੁਖਬੀਰ ਸਿੰਘ ਬਾਦਲ ਦੇ ਪੈਰ ਦੀ ਪੀਜੀਆਈ ਚੰਡੀਗੜ੍ਹ ’ਚ ਕੀਤੀ ਗਈ ਸਰਜਰੀ

ਸੰਤੁਲਨ ਵਿਗੜਨ ਕਰਕੇ ਲੰਘੇ ਕੱਲ੍ਹ ਪੈਰ ਦੀ ਉਂਗਲ ’ਚ ਹੋਇਆ ਸੀ ਫਰੈਕਚਰ ਚੰਡੀਗੜ੍ਹ/ਬਿਊਰੋ ਨਿਊਜ਼ : …