7.9 C
Toronto
Wednesday, October 29, 2025
spot_img
Homeਪੰਜਾਬ6 ਸਾਲਾ ਉਦੇਵੀਰ ਦੇ ਕਾਤਲਾਂ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

6 ਸਾਲਾ ਉਦੇਵੀਰ ਦੇ ਕਾਤਲਾਂ ਨੂੰ ਪੁਲਿਸ ਨੇ ਕੀਤਾ ਗਿ੍ਰਫ਼ਤਾਰ

ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਨੂੰ ਮਾਰਨਾ ਚਾਹੁੰਦੇ ਸਨ ਕਾਤਲ
ਮਾਨਸਾ/ਬਿਊਰੋ ਨਿਊਜ਼ : 6 ਸਾਲਾ ਉਦੇਵੀਰ ਸਿੰਘ ਦੇ ਕਾਤਲਾਂ ਨੂੰ ਮਾਨਸਾ ਪੁਲਿਸ ਨੇ ਗਿ੍ਰਫ਼ਤਾਰ ਕਰ ਲਿਆ ਹੈ। ਮਾਨਸਾ ਦੇ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਇਹ ਕਾਤਲ ਬੱਚੇ ਦੇ ਪਿਤਾ ਜਸਪ੍ਰੀਤ ਸਿੰਘ ਨੂੰ ਮਾਰਨਾ ਚਾਹੁੰਦੇ ਸਨ ਪ੍ਰੰਤੂ ਗੋਲੀ 6 ਸਾਲਾ ਉਦੇਵੀਰ ਸਿੰਘ ਨੂੰ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤਿਆ ਗਿਆ ਦੇਸੀ ਪਿਸਤੌਲ ਵੀ ਬਰਾਮਦ ਕਰ ਲਿਆ ਗਿਆ। ਘਟਨਾ ਨੂੰ ਅੰਜ਼ਾਮ ਦੇਣ ਵਾਲਿਆਂ ਵਿਚੋਂ ਦੋ ਸਕੇ ਭਰਾ ਹਨ ਅਤੇ ਇਨ੍ਹਾਂ ਖਿਲਾਫ਼ ਧਾਰਾ 302,307 ਅਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਘਟਨਾ ਨੂੰ ਆਪਸੀ ਰੰਜਿਸ਼ ਦੇ ਚਲਦਿਆਂ ਸੇਵਕ ਸਿੰਘ, ਅੰਮਿ੍ਰਤ ਸਿੰਘ ਅਤੇ ਚੰਨੀ ਸਿੰਘ ਵੱਲੋਂ ਅੰਜ਼ਾਮ ਦਿੱਤਾ ਗਿਆ ਹੈ। ਵਾਰਦਾਤ ਵਿਚ ਸ਼ਾਮਲ ਅੰਮਿ੍ਰਤ ਸਿੰਘ ’ਤੇ ਪਹਿਲਾਂ ਵੀ 4 ਮਾਮਲੇ ਦਰਜ ਹਨ ਜਿਨ੍ਹਾਂ ਵਿਚੋਂ ਉਹ 2 ਮਾਮਲਿਆਂ ਵਿਚ ਸਜ਼ਾ ਵੀ ਕੱਟ ਚੁੱਕਿਆ। ਧਿਆਨ ਰਹੇ ਕਿ ਲੰਘੇ ਦਿਨੀਂ ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਖੇ 6 ਸਾਲਾ ਉਦੇਵੀਰ ਦਾ ਗੋਲੀਆ ਮਾਰ ਕੇ ਕਤਲ ਕਰ ਦਿੱਤਾ ਗਿਆ।

 

RELATED ARTICLES
POPULAR POSTS