22.8 C
Toronto
Wednesday, September 9, 2026
spot_img
Homeਪੰਜਾਬਸ਼ੋਸ਼ਲ ਮੀਡੀਆ 'ਤੇ ਆਮ ਆਦਮੀ ਪਾਰਟੀ ਨੂੰ ਸੁਣਨੇ ਪੈ ਰਹੇ ਹਨ ਮਿਹਣੇ

ਸ਼ੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਨੂੰ ਸੁਣਨੇ ਪੈ ਰਹੇ ਹਨ ਮਿਹਣੇ

ਸ਼ੋਸ਼ਲ ਮੀਡੀਆ ‘ਤੇ ਆਮ ਆਦਮੀ ਪਾਰਟੀ ਨੂੰ ਸੁਣਨੇ ਪੈ ਰਹੇ ਹਨ ਮਿਹਣੇਭਗਵੰਤ ਮਾਨ ਨੂੰ ਸਲਾਹ ਦਿੱਤੀ ਅੰਮ੍ਰਿਤ ਛਕ ਲਵੋ ਸਭ ਠੀਕ ਹੋ ਜਾਵੇਗਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਚੋਣ ਹਾਰਨ ਤੋਂ ਬਾਅਦ ਆਮ ਆਦਮੀ ਪਾਰਟੀ ਸੋਸ਼ਲ ਮੀਡੀਆ ‘ਤੇ ਲੜਾਈ ਵਿੱਚ ਜੁੱਟ ਗਈ ਹੈ। ਇੱਕ ਪਾਸੇ ‘ਆਪ’ ਦੀ ਹਾਰ ਲਈ ਕਈ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤੇ ਦੂਜੇ ਪਾਸੇ ‘ਆਪ’ ਵਰਕਰਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਚੋਣਾਂ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਹੀਰੋ ਰਹੇ ਭਗਵੰਤ ਮਾਨ ਨੂੰ ਵੀ ਮਿਹਣੇ ਸੁਣਨੇ ਪੈ ਰਹੇ ਹਨ। ਫੇਸਬੁੱਕ ‘ਤੇ ਲਾਈਵ ਹੋ ਕੇ ਇੱਕ ‘ਆਪ’ ਆਗੂ ਨੇ ਹਾਰ ਦਾ ਮੁੱਖ ਕਾਰਨ ਭਗਵੰਤ ਮਾਨ ਦੀ ਸ਼ਰਾਬ ਤੇ ਮੁੱਖ ਮੰਤਰੀ ਬਣਨ ਦੀ ਲਾਲਸਾ ਨੂੰ ਦੱਸਿਆ ਹੈ। ਇਸ ਵੀਡੀਓ ‘ਤੇ ਲੰਮੀ ਬਹਿਸ ਝਿੜੀ ਹੋਈ ਹੈ। ਕੁਝ ਲੋਕ ਇਸ ਵਿਚਾਰ ਨਾਲ ਸਹਿਮਤ ਹਨ ਤੇ ਕਈ ਅਜੇ ਵੀ ਭਗਵੰਤ ਨੂੰ ਹੀ ਅਸਲ ਹੀਰੇ ਦੱਸ ਰਹੇ ਹਨ। ਨਤੀਜਿਆਂ ਤੋਂ ਚੌਥੇ ਦਿਨ ਭਗਵੰਤ ਮਾਨ ਨੇ ਫੇਸਬੁੱਕ ‘ਤੇ ਜਿਵੇਂ ਹੀ ਲਿਖਿਆ ਦੋਸਤੋ ਕੀ ਹਾਲ ਹੈ। ਜਵਾਬ ਵਿਚ ਕੁਝ ਲੋਕਾਂ ਨੇ ਜਿੱਥੇ ਭਗਵੰਤ ਮਾਨ ਦਾ ਹੌਸਲਾ ਵਧਾਇਆ, ਉਥੇ ਡਾ. ਬਲਵਿੰਦਰ ਸਿੰਘ ਨੇ ਭਗਵੰਤ ਮਾਨ ਨੂੰ ਸਲਾਹ ਦਿੱਤੀ ਅੰਮ੍ਰਿਤ ਛਕ ਲਵੋ ਸਭ ਠੀਕ ਹੋ ਜਾਵੇਗਾ।

RELATED ARTICLES
POPULAR POSTS