15.6 C
Toronto
Saturday, September 13, 2025
spot_img
Homeਪੰਜਾਬਬਰਨਾਲਾ 'ਚ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਆਗੂ 'ਆਪ' ਵਿਚ ਸ਼ਾਮਲ

ਬਰਨਾਲਾ ‘ਚ ਅਕਾਲੀ ਦਲ ਅਤੇ ਕਾਂਗਰਸ ਦੇ ਕਈ ਆਗੂ ‘ਆਪ’ ਵਿਚ ਸ਼ਾਮਲ

aap-logo-650_650x400_41428497829ਆਮ ਆਦਮੀ ਪਾਰਟੀ 100 ਸੀਟਾਂ ਦਾ ਅੰਕੜਾ ਪਾਰ ਕਰੇਗੀ : ਸੰਜੇ ਸਿੰਘ
ਬਰਨਾਲਾ/ਬਿਊਰੋ ਨਿਊਜ਼
ਅੱਜ ਬਰਨਾਲਾ ਵਿਚ ਸੰਜੇ ਸਿੰਘ ਦੀ ਹਾਜ਼ਰੀ ਵਿਚ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਹਰਪ੍ਰੀਤ ਬਾਜਵਾ ਤੇ ਕਾਂਗਰਸ ਦੇ ਕਈ ਆਗੂ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਏ।
ਇਸ ਮੌਕੇ ਸੰਜੇ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਇਸ ਨਾਲ ਮਜਬੂਤੀ ਮਿਲੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਕੱਲੇ ਮਾਲਵੇ ਦੀਆਂ ਸੀਟਾਂ ਨਾਲ ਹੀ ਸਰਕਾਰ ਬਣ ਰਹੀ ਹੈ। ਮਾਝੇ ਤੇ ਦੁਆਬੇ ਦੀਆਂ ਸੀਟਾਂ ਨਾਲ ਸੌ ਦਾ ਅੰਕੜਾ ਪਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਵਿਚ ਲੋਕਾਂ ਦਾ ਚੰਗਾ ਹੁੰਗਾਰਾ ਮਿਲ ਰਿਹਾ ਤੇ ਜਨ ਸਭਾਵਾਂ ਵਿਚ ਲੋਕ ਆਪ ਮੁਹਾਰੇ ਚੱਲ ਕੇ ਆ ਰਹੇ ਹਨ। ਸੰਜੇ ਸਿੰਘ ਨੇ ਸਥਾਨਕ ਵਪਾਰੀਆਂ ਨਾਲ ਵੀ ਮੀਟਿੰਗ ਕੀਤੀ ਤੇ ਕਿਹਾ ਕਿ ઠਵਪਾਰੀਆਂ ਦੀਆਂ ਮੁਸ਼ਕਲਾਂ ਤੇ ਰੇਡ ਰਾਜ ਨੂੰ ਖਤਮ ਕੀਤਾ ਜਾਏਗਾ।

RELATED ARTICLES
POPULAR POSTS