14.6 C
Toronto
Friday, April 3, 2026
spot_img
Homeਪੰਜਾਬਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਸਜ਼ਾ

ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਸਜ਼ਾ

ਪੰਜ ਬੱਚਿਆਂ ਨੂੰ ਕੱਪੜੇ ਉਤਰਵਾ ਕੇ 3 ਕਿਲੋਮੀਟਰ ਤੱਕ ਘੁਮਾਇਆ, ਮੁੱਕੇ ਵੀ ਮਾਰੇ
ਅੰਮ੍ਰਿਤਸਰ : ਪੰਜ ਦਲਿਤ ਬੱਚਿਆਂ ਨੂੰ ਖੇਤ ਵਿਚੋਂ ਦੋ ਮੂਲੀਆਂ ਪੁੱਟਣ ਦੀ ਅਜਿਹੀ ਸਜ਼ਾ ਦਿੱਤੀ ਕਿ ਬੱਚਿਆਂ ਨੂੰ ਤਿੰਨ ਕਿਲੋਮੀਟਰ ਤੱਕ ਕੱਪੜੇ ਉਤਰਵਾ ਕੇ ਘੁਮਾਇਆ, ਮੁੱਕੇ ਅਤੇ ਥੱਪੜਾਂ ਨਾਲ ਕੁੱਟਿਆ ਵੀ ਗਿਆ। ਇੰਨਾ ਹੀ ਨਹੀਂ, ਬੱਚਿਆਂ ਦੇ ਕੱਪੜੇ ਵੀ ਜ਼ਿੰਮੀਂਦਾਰ ਲੈ ਕੇ ਚਲਾ ਗਿਆ। ਘਟਨਾ ਸੋਮਵਾਰ ਦੀ ਹੈ ਤੇ ਉਸ ਦਿਨ ਮੀਂਹ ਦੇ ਕਾਰਣ ਠੰਡ ਵੀ ਕਾਫੀ ਸੀ। ਬੱਚਿਆਂ ਦਾ ਵੀਡੀਓ ਆਉਣ ਤੋਂ ਬਾਅਦ ਬੁੱਧਵਾਰ ਨੂੰ ਪੁਲਿਸ ਨੇ ਆਰੋਪੀ ਜ਼ਿੰਮੀਦਾਰ ਹਰਸ਼ਭਾਨ ਪਾਲ ਸਿੰਘ ਉਰਫ ਲਾਟੀ ਖਿਲਾਫ ਕੇਸ ਦਰਜ ਕਰ ਲਿਆ ਹੈ। ਪਰ ਆਰੋਪੀ ਲਾਟੀ ਫਰਾਰ ਹੈ।
ਇਹ ਹੈ ਮਾਮਲਾ : ਪਤੰਗ ਲੁੱਟਣ ਖੇਤ ਵਿਚ ਗਏ ਸਨ ਇਹ ਬੱਚੇ
ਬੱਚੇ ਸਾਹਿਲਦੀਪ ਨੇ ਦੱਸਿਆ ਕਿ ਅਸੀਂ ਆਪਣੇ ਘਰਾਂ ਦੀਆਂ ਛੱਤਾਂ ‘ਤੇ ਪਤੰਗ ਉਡਾ ਰਹੇ ਸੀ। ਸੋਮਵਾਰ ਨੂੰ ਮੀਂਹ ਤੋਂ ਬਾਅਦ ਹਵਾ ਚੱਲ ਰਹੀ ਸੀ। ਉਸਦੀ ਪਤੰਗ ਟੁੱਟੀ ਅਤੇ ਖੇਤ ਵਿਚ ਚਲੀ ਗਈ। ਉਹ ਆਪਣੇ ਚਾਰ ਚਚੇਰੇ ਭਰਾਵਾਂ ਵਿਜੇਪ੍ਰੀਤ (12), ਜੋਗਿੰਦਰ ਸਿੰਘ (13), ਦਲਜੀਤ ਸਿੰਘ (12) ਅਤੇ ਜਤਿੰਦਰ ਸਿੰਘ (9) ਨਾਲ ਖੇਤਾਂ ਵਿਚ ਪਤੰਗ ਲੈਣ ਚਲੇ ਗਏ। ਇਸ ਦੌਰਾਨ ਦੋ ਬੱਚਿਆਂ ਨੇ ਦੋ ਮੂਲੀਆਂ ਪੁੱਟ ਲਈਆਂ। ਅਜੇ ਤੱਕ ਉਹ ਖੇਤ ਵਿਚੋਂ ਬਾਹਰ ਨਿਕਲੇ ਸੀ ਸਨ ਕਿ ਮੋਪੇਡ ‘ਤੇ ਜ਼ਿੰਮੀਂਦਾਰ ਲਾਟੀ ਆ ਗਿਆ। ਉਸ ਨੇ ਗਾਲਾਂ ਕੱਢੀਆਂ ਤਾਂ ਡਰ ਕੇ ਅਸੀਂ ਦੌੜੇ। ਕਾਫੀ ਦੂਰ ਜਾਣ ਤੋਂ ਬਾਅਦ ਲਾਟੀ ਨੇ ਸਾਨੂੰ ਫੜ ਲਿਆ ਅਤੇ ਪਹਿਲਾਂ ਮੁੱਕੇ ਮਾਰੇ ਫਿਰ ਕੱਪੜੇ ਉਤਰਵਾ ਲਏ। ਕਰੀਬ ਤਿੰਨ ਕਿਲੋਮੀਟਰ ਤੱਕ ਉਨ੍ਹਾਂ ਘੁਮਾਇਆ। ਇਕ ਵਿਅਕਤੀ ਨੇ ਰਸਤੇ ਵਿਚ ਸਾਨੂੰ ਨੰਗਿਆਂ, ਠੰਡ ਵਿਚ ਠਰਦਿਆਂ ਦੇਖਿਆ ਤਾਂ ਉਸਨੇ ਆਪਣੀ ਸ਼ਾਲ ਦਿੱਤੀ ਅਤੇ ਸਾਨੂੰ ਘਰ ਛੱਡ ਕੇ ਆਇਆ।
ਐਸਜੀਪੀਸੀ ਨੇ ਦਿੱਤੇ ਜਾਂਚ ਦੇ ਹੁਕਮ
ਅੰਮ੍ਰਿਤਧਾਰੀ ਬੱਚਿਆਂ ਨੂੰ ਕੱਪੜੇ ਉਤਰਵਾ ਕੇ ਕੁੱਟਣ ਦੇ ਮਾਮਲੇ ਵਿਚ ਐਸਜੀਪੀਸੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ। ਦਲਜੀਤ ਸਿੰਘ ਬੇਦੀ ਨੇ ਕਿਹਾ ਕਿ ਰਿਪੋਰਟ ਤੋਂ ਬਾਅਦ ਕਾਰਵਾਈ ਕਰਾਂਗੇ।
ਮਾਮਲਾ ਦਰਜ, ਛਾਪੇਮਾਰੀ ਜਾਰੀ
ਪਰਿਵਾਰ ਸ਼ਿਕਾਇਤ ਦੇਣ ਲਈ ਤਿਆਰ ਨਹੀਂ ਸੀ। ਸਮਝਾਉਣ ਤੋਂ ਬਾਅਦ ਸ਼ਿਕਾਇਤ ਦਿੱਤੀ ਗਈ ਹੈ। ਮਾਮਲਾ ਲਾਟੀ ਦੇ ਖਿਲਾਫ ਦਰਜ ਕਰ ਲਿਆ ਗਿਆ ਹੈ। ਛਾਪੇਮਾਰੀ ਕੀਤੀ ਜਾ ਰਹੀ ਹੈ।
ਮੋਹਿਤ ਕੁਮਾਰ ਐਸਐਚਓ

RELATED ARTICLES
POPULAR POSTS