Breaking News

ਗ਼ਜ਼ਲ

ਐਵੇਂ ਟੁੱਟਦੀ ਨਾ ਕੋਈ ਗੱਲਬਾਤ ਹੁੰਦੀ ਏ।
ਜਾਂ ਆਈ ਵਿੱਚਕਾਰ ਖੁਰਾਫ਼ਾਤ ਹੁੰਦੀ ਏ।
ਹੈ ‘ਨੀ ਆਪਸੀ ਪਿਆਰ, ਸਾਂਝ ਦਿਲਾਂ ਦੀ,
ਐਸੀ ਜ਼ਿੰਦਗੀ ਤਾਂ ਜਿਵੇਂ ਹਵਾਲਾਤ ਹੁੰਦੀ ਏ।
ਲਏ ਰਾਤੀਂ ਸੁਫ਼ਨੇ ਸੱਚ ਵੀ ਹੋ ਜਾਂਦੇ,
ਜਦੋਂ ਹੱਕ ਵਿੱਚ ਖੜ੍ਹੀ ਪ੍ਰਭਾਤ ਹੁੰਦੀ ਏ।
ਸਹਿਣਾ ਬੜਾ ਔਖਾ ਇੰਤਜ਼ਾਰ ਦੇ ਪਲਾਂ ਨੂੰ,
ਏਹੀ ਤਾਂ ਪਿਆਰ ਦੀ ਸ਼ੁਰੂਆਤ ਹੁੰਦੀ ਏ।
ਮਿਹਨਤਾਂ ਨੂੰ ਫਲ ਵੀ ਲੱਗਦੇ ਜ਼ਰੂਰ,
ਤੁਹਾਡੇ ਨਾਲ ਜਿਵੇਂ ਸਾਰੀ ਕਾਇਨਾਤ ਹੁੰਦੀ ਏ।
ਹਰ ਬੰਦੇ ਦੀ ਹੁੰਦੀ ਏ ਵੱਖਰੀ ਪਛਾਣ,
ਆਪੋ ਆਪਣੀ ਸਭ ਦੀ ਔਕਾਤ ਹੁੰਦੀ ਏ।
ਧਰਮਾਂ ਨੇ ਵੰਡ ਲਏ ਨੇ ਰੱਬ ਆਪਣੇ,
ਸਾਰਿਆਂ ਦੇ ਸਾਂਝੇ ਦੀ ਨਾ ਜਾਤ ਹੁੰਦੀ ਏ।
ਬਚਿਆ ਨਾ ਮੌਤੋਂ, ਆਉਣੀ ਸਭ ਨੂੰ ਅਖੀਰ,
ਨਿੱਤ ਮੂਸੇ ਦੀ ਖੁਦਾ ‘ਨਾ ਮੁਲਾਕਾਤ ਹੁੰਦੀ ਏ।
ਰੰਗ ਦੁਨੀਆਂ ਦੇ ਸਾਰੇ ਫਿੱਕੇ, ਝੂਠੇ ਲੱਗਦੇ,
ਜੇ ਉਹ ਰੰਗ ਦੇਵੇ, ਰੰਗ ਦੀ ਕੀ ਬਾਤ ਹੁੰਦੀ ਏ।
ਐਵੇਂ ਨਈਂ ਹੁੰਦਾ ਕੋਈ ਸ਼ਾਇਰੀ ਦਾ ਦੀਵਾਨਾ,
ਕਲਮ ਲਿਖਦੀ ਖ਼ਿਆਲ ਜਜ਼ਬਾਤ ਹੁੰਦੀ ਏ।
– ਸੁਲੱਖਣ ਮਹਿਮੀ
+647-786-6329

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 15ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) (ਲੜੀ ਜੋੜਨ ਲਈ ਪਿਛਲਾ ਅੰਕ …